ਹਰਿਆਣਾਪੰਜਾਬ

ਰਾਖਵਾਂਕਰਨ ਨੂੰ ਲੈ ਕੇ ਜਾਟ ਆਗੂਆਂ ਨੂੰ ਹਰਿਆਣਾ ਸਰਕਾਰ ਵੱਲੋਂ ਗੱਲਬਾਤ ਦਾ ਸੱਦਾ

ਚੰਡੀਗੜ੍ਹ, 15 ਮਾਰਚ (ਮਧੂਸਾਰ ਬਿਊਰੋ)
ਗ੍ਰਹਿ ਵਿਭਾਗ, ਹਰਿਆਣਾ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਨੇ ਕਿਹਾ ਕਿ ਸਰਕਾਰ ਨੇ ਜਾਟ ਰਾਖਵਾਂ ਨੇ ਨੇਤਾਵਾਂ ਨੂੰ ਕਲ੍ਹ ਪਾਣੀਪਤ ਰਿਫਾਇਨਰੀ ਵਿਚ ਸਵੇਰੇ 11:00 ਵਜੇ ਗੱਲਬਾਤ ਲਈ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਲ੍ਹ ਉਨ੍ਹਾਂ ਦੇ ਨਾਲ ਗਲਬਾਤ ਹੋਵੇਗੀ।

ਸੁਆਲ ਦੇ ਜਵਾਬ ਵਿਚ ਸ੍ਰੀ ਰਾਮ ਨਿਵਾਸ ਨੇ ਕਿਹਾ ਕਿ ਜਾਟ ਨੇਤਾਵਾਂ ਦੀ ਮੰਗਾਂ ‘ਤੇ ਗਲਬਾਤ ਕਰਨ ਲਈ ਸੂਬਾ ਸਰਕਾਰ ਨੇ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਇਸ ਕਮੇਟੀ ਦੇ ਚੇਅਰਮੈਨ ਹੋਣਗੇ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਅਤੇ ਮੁੱਖ ਪਰਾਲੀਮਾਨੀ ਸਕੱਤਰ ਕਮਲ ਗੁਪਤਾ ਇਸ ਕਮੇਟੀ ਦੇ ਮੈਂਬਰ ਹੋਣਗੇ। ਇਸ ਤੋਂ ਇਲਾਵਾ, ਇਸ ਤੋਂ ਪਹਿਲਾਂ ਗਠਿਤ ਕਮੇਟੀ ਪੰਜ ਅਧਿਕਾਰੀਆਂ ਦੀ ਕਮੇਟੀ, ਜਿਸ ਵਿਚ ਮੁੱਖ ਸਕੱਤਰ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ, ਵਧੀਕ ਪੁਲਿਸ ਡਾਇਰੈਕਟਰ ਜਰਨਲ ਮਹੁੰਮਦ ਅਕੀਲ ਸ਼ਾਮਿਲ ਹਨ। ਉਹ ਵੀ ਇਸ ਉੱਚ ਅਧਿਕਾਰ ਪ੍ਰਾਪਤ ਕਮੇਟੀ ਦੇ ਮੈਂਬਰ ਹੋਣਗੇ। ਦਿੱਲੀ ਸਰਕਾਰ ਨੇ ਦਿੱਲੀ ਵਿਚ ਟ੍ਰੈਕਟਰ ਟਰਾਲੀਆਂ ਦੇ ਦਾਖਲੇ ‘ਤੇ ਰੋਕ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸੁਰੱਖਿਆ ਦੇ ਪੂਰੇ ਇੰਤਜਾਮ ਕੀਤੇ ਗਏ ਹਨ ਅਤੇ ਨੀਮ ਫੌਜ ਦੀ 49 ਕੰਪਨੀਆਂ ਹੋਰ ਪੁੱਜ ਚੁੱਕੀ ਹੈ। ਇਸ ਤਰ੍ਹਾਂ ਸੂਬ ਵਿਚ ਵੱਖ-ਵੱਖ ਹਥਿਆਰਬੰਦ ਬਲਾਂ ਦੀ 101 ਕੰਪਨੀਆਂ ਤੈਨਾਤ ਕੀਤੀ ਗਈ ਹੈ।

Leave a Reply

Your email address will not be published. Required fields are marked *