ਪੰਜਾਬ

ਖ਼ਾਲਸਾ ਕਾਲਜ ਵਿਖੇ ‘ਸਮਾਜਿਕ ਸ਼ਮੂਲੀਅਤ ਰਾਹੀਂ ਸਮਾਜਿਕ ਖੇਤਰ ਦੇ ਵਿਕਾਸ’ ‘ਤੇ ਸੈਮੀਨਾਰ

ਸਮਾਜਿਕ ਸ਼ਮੂਲੀਅਤ ਮੁੱਖ ਤੌਰ ‘ਤੇ ਸਿਹਤ ਅਤੇ ਸਿੱਖਿਆ ਖੇਤਰ ‘ਚ ਲਾਜ਼ਮੀ : ਪ੍ਰਿੰ: ਡਾ. ਮਹਿਲ ਸਿੰਘ
ਅੰਮ੍ਰਿਤਸਰ, 18 ਮਾਰਚ (ਸੋਨੂੰ ਨਰੂਲਾ)
ਇਤਿਹਾਸਕ ਖ਼ਾਲਸਾ ਕਾਲਜ ਵਿਖੇ ਆਈ. ਸੀ. ਐੱਸ. ਐੱਸ. ਆਰ. ਦੁਆਰਾ ‘ਸਮਾਜਿਕ ਸ਼ਮੂਲੀਅਤ ਰਾਹੀਂ ਸਮਾਜਿਕ ਖੇਤਰ ਦੇ ਵਿਕਾਸ’ ਵਿਸ਼ੇ ‘ਤੇ ਸੈਮੀਨਾਰ ਆਯੋਜਿਤ ਕੀਤਾ ਗਿਆ।

ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਪੋਸਟ ਗ੍ਰੈਜੂਏਟ ਕਾਮਰਸ ਅਤੇ ਬਿਜਨੈਸ ਐਡਮਨਿਸਟ੍ਰਸ਼ਨ ਵਿਭਾਗ ਵੱਲੋਂ ਕਰਵਾਏ ਪ੍ਰੋਗਰਾਮ ਦਾ ਉਦਘਾਟਨ ਸੇਵਾਮੁਕਤ ਪ੍ਰਿੰਸੀਪਲ ਸੈਕਟਰੀ ਐਜ਼ੂਕੇਸ਼ਨ, ਪੰਜਾਬ ਸ: ਨਰਪਿੰਦਰ ਸਿੰਘ ਰਤਨ ਨੇ ਕਰਨ ਉਪਰੰਤ ਆਪਣੇ ਕੁੰਜੀਵਤ ਭਾਸ਼ਣ ‘ਚ ਕਿਹਾ ਕਿ ਸਮਾਜਿਕ ਖੇਤਰਾਂ ਦੇ ਵਿਕਾਸ ‘ਚ ਕਮੀਆਂ ਦਾ ਮੁੱਢਲਾ ਕਾਰਣ ਵਿਅਕਤੀਗਤ ਲਾਭ ਅਤੇ ਖੁਦਗਰਜੀ ਹੈ ਅਤੇ ਜੇਕਰ ਅਸੀਂ ਤੇਜੀ ਨਾਲ ਵਿਕਾਸ ਕਰਨਾ ਅਤੇ ਖੁਸ਼ਹਾਲੀ ਲਿਆਉਣੀ ਹੈ ਤਾਂ ‘ਸਬਕਾ ਸਾਥ ਸਬਕਾ ਭਲਾ’ ਦੇ ਸ਼ਾਨਦਾਰ ਵਿਚਾਰ ਨੂੰ ਅਪਨਾਉਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਮਹਿਲ ਸਿੰਘ ਨੇ ਕਾਲਜ ਦੇ ਵਿਹੜੇ ‘ਚ ਪੁੱਜਣ ‘ਤੇ ਸ: ਰਤਨ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਸ ਪਹਿਲ-ਕਦਮੀ ਵਾਸਤੇ ਵਿਭਾਗ ਦੀ ਮਿਹਨਤ ਕਾਬਲੇ-ਤਾਰੀਫ਼ ਹੈ। ਉਨ੍ਹਾਂ ਇਸ ਗੱਲ ‘ਤੇ ਜੋਰ ਦਿੰਦਿਆ ਕਿਹਾ ਕਿ ਸਮਾਜਿਕ ਸ਼ਮੂਲੀਅਤ ਮੁੱਖ ਤੌਰ ‘ਤੇ ਸਿਹਤ ਅਤੇ ਸਿੱਖਿਆ ਖੇਤਰ ‘ਚ ਲਾਜ਼ਮੀ ਹੈ।
ਇਸ ਮੌਕੇ ਡਾ. ਅਰੋੜਾ ਨੇ ਸੈਮੀਨਾਰ ਦੇ ਵਿਸ਼ੇ ਬਾਰੇ ਜਾਣੂ ਕਰਵਾਉਂਦਿਆਂ ਸਮਾਜਿਕ ਸ਼ਮੂਲੀਅਤ ਰਾਹੀਂ ਸਮਾਜਿਕ ਖੇਤਰ ਦੇ ਵਿਕਾਸ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜਿਕ ਵਿਕਾਸ, ਕੇਂਦਰੀ ਅਤੇ ਰਾਜ, ਦੋਹਾਂ ਸਰਕਾਰੀ ਦੇ ਯੋਗਦਾਨ ਨਾਲ ਹੀ ਸੰਭਵ ਹੋਵੇਗਾ। ਪ੍ਰੋਗਰਾਮ ਮੌਕੇ 200 ਤੋਂ ਵੱਧ ਪ੍ਰਤਿਭਾਗੀ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ। ਜਿਨ੍ਹਾਂ ਦਾ ਆਪਣੇ ਵਡਮੁੱਲੇ ਖੋਜ ਪੱਤਰਾਂ ਰਾਹੀਂ ਸਰੋਤਿਆਂ ਨੂੰ ਵਿਸ਼ੇ ਬਾਰੇ ਜਾਣੂ ਕਰਵਾਉਣ ‘ਤੇ ਡਾ: ਦੀਪਕ ਦੇਵਗਨ ਨੇ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਸੈਮੀਨਾਰ ਨੂੰ ਸਫਲ ਬਣਾਉਣ ਵਾਸਤੇ ਫੈਕਲਟੀ ਮੈੰਬਰਾਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਡਾ: ਬਲਵਿੰਦਰ ਸਿੰਘ (ਕਾਮਰਸ ਵਿਭਾਗ, ਜੀ.ਐਨ.ਡੀ.ਯੂ.) ਅਤੇ ਪ੍ਰੋ: ਮਨਜਿੰਦਰ ਸਿੰਘ (ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ), ਮੀਨੂੰ ਚੋਪੜਾ, ਡਾ: ਜਯੋਤੀ ਵੋਹਰਾ, ਮਨਪ੍ਰੀਤ ਕੌਰ, ਸੁਖਦੀਪ ਕੌਰ, ਡਾ. ਅਰਵਿੰਦਰ ਕੌਰ ਕਾਹਲੋਂ ਡਾ: ਅਵਤਾਰ ਸਿੰਘ, ਪ੍ਰੋ: ਰਛਪਾਲ ਸਿੰਘ, ਡਾ: ਪੂਨਮ ਸ਼ਰਮਾ, ਡਾ: ਅਜੈ ਸਹਿਗਲ, ਡਾ: ਨਿਧੀ ਸਭਰਵਾਲ, ਪ੍ਰੋ: ਰੀਮਾ, ਪ੍ਰੋ: ਰਜਨੀ ਗੁਪਤਾ, ਪ੍ਰੋ: ਆਂਚਲ ਅਰੋੜਾ, ਪ੍ਰੋ: ਸਾਕਸ਼ੀ ਸ਼ਰਮਾ, ਪ੍ਰੋ: ਸ਼ਿਖਾ ਚੌਧਰੀ, ਪ੍ਰੋ: ਸ਼ਿਵਨ ਸਰਪਾਲ, ਡਾ: ਸ਼ਿਵਾਨੀ ਨਿਸ਼ਚਲ, ਡਾ: ਮੇਘਾ, ਪ੍ਰੋ: ਮਨੀਸ਼ਾ ਬਹਿਲ, ਪ੍ਰੋ: ਪੂਜਾ ਪੁਰੀ ਆਦਿ ਮੌਜ਼ੂਦ ਸਨ।

Leave a Reply

Your email address will not be published. Required fields are marked *