ਪੰਜਾਬ

ਮਹਾਰਾਜਾ ਰਣਜੀਤ ਸਿੰਘ ਸੀਰੀਅਰ ‘ਤੇ ਸਿੱਖ ਸੰਗਤਾਂ ਨੂੰ ਇਤਰਾਜ, ਸ਼੍ਰੋਮਣੀ ਕਮੇਟੀ ਘੋੜ ਪੜਤਾਲ ਕਰੇ : ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ 18 ਮਾਰਚ (ਸੋਨੂੰ ਨਰੂਲਾ, ਮਧੂਸਾਰ ਬਿਊਰੋ)
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬੋਲਦਿਆਂ ਕਿਹਾ ਕਿ ਅੱਜ ਕੱਲ ਟੀ.ਵੀ ਚੈਨਲਾਂ ਵੱਲੋਂ ਜਾ ਫਿਲਮਾਂ ਬਣਾਉਣ ਵਾਲੇ ਆਪਣੀ ਮਰਜੀ ਨਾਲ ਹੀ ਇਤਿਹਾਸ ਨੂੰ ਤੋੜ-ਮਰੋੜ ਕੇ ਸੰਗਤਾਂ ਸਾਹਮਣੇ ਪੇਸ਼ ਕਰ ਦਿੰਦੇ ਹਨ। ਇਸੇ ਤਰ੍ਹਾਂ ਹੀ L965-OK ਚੈਨਲ ਵਾਲਿਆਂ ਵੱਲੋਂ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਟੀ.ਵੀ ਸੀਰੀਅਲ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਸਿੱਖ ਸੰਗਤਾਂ ਵੱਲੋਂ ਇਤਰਾਜ਼ ਕੀਤਾ ਜਾ ਰਿਹਾ ਹੈ।

ਸਿੰਘ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਇਸ ਸਬੰਧੀ ਸ਼੍ਰੋ:ਗੁ:ਪ੍ਰ: ਕਮੇਟੀ ਨੂੰ ਚਿੱਠੀ ਕੱਢ ਦਿੱਤੀ ਗਈ ਹੈ ਕਿ ਇਸ ਸੀਰੀਅਲ ਦੇ ਨਿਰਮਾਤਾ ਨਾਲ ਗੱਲਬਾਤ ਕਰਕੇ ਪਹਿਲਾਂ ਇਤਿਹਾਸ ਸਬੰਧੀ ਸਾਰੀ ਘੋਖ ਪੜਤਾਲ ਕਰਵਾ ਲਈ ਜਾਵੇ। ਜਿਸ ਨਾਲ ਸੰਗਤਾਂ ਵਿਚ ਕੋਈ ਦੁਬਿਧਾ ਨਾ ਰਹੇ।
ਸਿੰਘ ਸਾਹਿਬ ਜੀ ਨੇ ਸਾਰੇ ਫਿਲਮਾਂ ਅਤੇ ਟੀ.ਵੀ ਸੀਰੀਅਲ ਦੇ ਨਿਰਮਾਤਾਵਾਂ ਨੂੰ ਕਿਹਾ ਕਿ ਸਿੱਖ ਇਤਿਹਾਸ ਸਬੰਧੀ ਕੋਈ ਫਿਲਮ ਜਾਂ ਟੀ.ਵੀ ਸੀਰੀਅਲ ਬਣਾਉਣਾ ਹੋਵੇ ਤਾਂ ਪਹਿਲਾਂ ਸ਼੍ਰੋ:ਗੁ:ਪ੍ਰ: ਕਮੇਟੀ ਨਾਲ ਸੰਪਰਕ ਕਰਕੇ ਹੀ ਬਣਾਇਆ ਜਾਵੇ।
ਸਿੰਘ ਸਾਹਿਬ ਜੀ ਨੇ ਬਟਾਲਾ ਵਿਖੇ ਹੋਈ ਘਟਨਾ ਸਬੰਧੀ ਬੋਲਦਿਆਂ ਕਿਹਾ ਕਿ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਗ੍ਰੰਥੀ ਸਿੰਘ ਜਾਂ ਸੇਵਾਦਾਰ ਰੱਖਣ ਲੱਗਿਆਂ ਪਹਿਲਾਂ ਉਨ੍ਹਾਂ ਦੇ ਪਿਛੋਕੜ ਸਬੰਧੀ ਜਾਂਚ ਪੜਤਾਲ ਕਰਕੇ ਹੀ ਸੇਵਾ ਦਾ ਮੌਕਾ ਦੇਣ ਤਾਂ ਕਿ ਅੱਗੇ ਤੋਂ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਅਤੇ ਇਸ ਹੋਈ ਘਟਨਾ ਦੀ ਪ੍ਰਸ਼ਾਸ਼ਨ ਵੱਲੋਂ ਤੁਰੰਤ ਪੂਰੀ ਜਾਂਚ ਪੜਤਾਲ ਕਰਕੇ ਸੱਚ ਸੰਗਤਾਂ ਦੇ ਸਾਹਮਣੇ ਲਿਆਂਦਾ ਜਾਵੇ।

Leave a Reply

Your email address will not be published. Required fields are marked *