ਪੰਜਾਬਪਟਿਆਲਾ

ਪੰਜਾਬ ਸਰਕਾਰ ਬਰਾਬਰ ਕੰਮ, ਬਰਾਬਰ ਤਨਖਾਹ ਦੀ ਨੀਤੀ ਨੂੰ ਮੁਲਾਜ਼ਮਾਂ ’ਤੇ ਲਾਗੂ ਕਰੇ : ਸੂਬਾ ਪ੍ਰਧਾਨ

ਐਨਐਚਐਮ ਮੁਲਾਜਮਾਂ ਦੀ ਹੜ੍ਹਤਾਲ ਤੀਜੇ ਦਿਨ ’ਚ ਦਾਖਲ

ਪਟਿਆਲਾ, 10 ਮਈ (ਰਮਨਦੀਪ/ਮਧੂਸਾਰ ਬਿਊਰੋ)  ਆਪਣੀਆਂ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਦੇ ਖਿਲਾਫ ਸੰਘਰਸ਼ ਕਰ ਰਹੇ ਐਨਐਚਐਮ ਮੁਲਾਜ਼ਮਾਂ ਦੀ ਹੜ੍ਹਤਾਲ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਈ ਹੈ।
ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਨਐਚਐਮ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀਆਂ ਠੇਕਾ ਮੁਲਾਜ਼ਮਾਂ ਪ੍ਰਤੀ ਮਾਰੂ ਨੀਤੀ ਦਾ ਡੱਟ ਕੇ ਵਿਰੋਧ ਕੀਤਾ ਹੈ ਕੈਪਟਨ ਸਰਕਾਰ ਦੇ ਖਿਲਾਫ ਲਗਾਤਾਰ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਡਰਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਮੁਲਾਜ਼ਮ ਜਲਦ ਤੋਂ ਜਲਦ ਆਪਣੀ ਡਿਊਟੀ ’ਤੇ ਤਾਇਨਾਤ ਹੋਣ ਨਹੀਂ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ ਪਰ ਮੁਲਾਜ਼ਮ ਲਗਾਤਾਰਤ ਆਪਣੀਆਂ ਮੰਗਾਂ ਪੰਜਾਬ ਸਰਕਾਰ ਤੋਂ ਮਨਵਾਉਣ ਲਈ ਜਾਨ ਦੀ ਬਾਜ਼ੀ ਲਾਉਣ ਲਈ ਅੜ੍ਹੋੇ ਹੋਏ ਹਨ, ਕਿਉਕਿ ਉਹ ਕੁੱਝ ਵਾਧੂ ਨਹੀਂ ਬਲਕਿ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ 9 ਪ੍ਰਤੀਸ਼ਤ ਵਾਧੇ ਦਾ ਉਹ ਪੁਰਜੋਰ ਵਿਰੋਧ ਕਰਦੇ ਹਨ ਅਤੇ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਮਹਾਂਮਾਰੀ ਦੇ ਚਲਦਿਆਂ ਠੇਕੇ ਤੇ ਅਧਾਰਿਤ ਸਿਹਤ ਮੁਲਾਜਮਾਂ ਦੀਆਂ ਸੇਵਾਵਾਂ ਜਲਦ ਤੋਂ ਜਲਦ ਰੈਗੂਲਰ ਕੀਤੀਆਂ ਜਾਣ ਜਾਂ ਫਿਰ ਬਰਾਬਰ ਕੰਮ, ਬਰਾਬਰ ਤਨਖਾਹ ਦੀ ਨੀਤੀ ਮੁਲਾਜਮਾਂ ਤੇ ਲਾਗੂ ਕਰਨ। ਇਸ ਮੌਕੇ ਪਰਮਜੀਤ ਕੌਰ ਐਸਐਨ, ਪਰਮਜੀਤ ਕੌਰ ਏਐਨਐਮ, ਮੀਨਾਕਸ਼ੀ ਟੀਬੀ ਵਿਭਾਗ, ਰਾਜਵੀਰ ਕੌਰ ਏਐਨਐਮ, ਮਨਦੀਪ ਕੌਰ ਐਸਐਨ, ਸੁਖਜੀਤ, ਅਮਨਦੀਪ, ਦਲਜੀਤ ਕੌਰ ਤੇ ਸਾਬਜੀਤ ਸਮੇਤ ਹੋਰ ਐਨਐਚਐਮ ਮੁਲਾਜ਼ਮ ਅੱਜ ਦੀ ਹੜ੍ਹਤਾਲ ’ਚ ਸ਼ਾਮਲ ਸਨ।

Leave a Reply

Your email address will not be published. Required fields are marked *