ਪੰਜਾਬਪਟਿਆਲਾ

ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਦੇ ਕਿਸਾਨ ਮੇਲੇ ਨੂੰ ਕਿਸਾਨਾਂ ਦਾ ਭਰਵਾਂ ਹੁੰਗਾਰਾ

ਪਟਿਆਲਾ 21 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ, ਪਟਿਆਲਾ ਵਿਖੇ 21 ਮਾਰਚ ਨੂੰ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਉਦਘਾਟਨੀ ਸਮਾਰੋਹ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਕੇਂਦਰ ਵਿੱਚ ਫਸਲਾਂ ਦੇ ਪ੍ਰਦਰਸ਼ਨੀ ਪਲਾਟਾਂ ਅਤੇ tZy-ਵੱਖ ਵਿਭਾਗਾਂ ਵੱਲੋਂ ਲਾਈਆਂ ਗਈ 135 ਪ੍ਰਦਰਸ਼ਨੀਆਂ ਦਾ ਦੌਰਾ ਕੀਤਾ।

ਇਹ ਕਿਸਾਨ ਮੇਲਾ ੌਪੀਏਯੂ ਦੇ ਬੀਜ ਬੀਜੋ, ਸਹਾਇਕ ਧੰਦੇ ਅਪਣਾਓ, ਮੰਡੀਕਰਨ ਸੁੱਚਜਾ ਕਰੋ ਅਤੇ ਲੇਖਾ ਜੋਖਾ ਲਾਓੌ ਦੇ ਉਦੇਸ਼ ਨਾਲ ਸ਼ੁਰੂ ਹੋਇਆ। ਮੇਲੇ ਦਾ ਉਦਘਾਟਨ ਕਰਦਿਆਂ ਡਾ ਢਿੱਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਸਾਨਾਂ ਨੂੰ ਪੀਏਯੂ ਕਿਸਾਨ ਮੇਲਿਆਂ ਦੇ ਉਦੇਸ਼ ਉਪਰ ਚੱਲਣ ਦੀ ਪੁਰਜੋ ਅਪੀਲ ਕੀਤੀ ਅਤੇ ਨਵੀਆਂ ਤਕਨੀਕਾਂ ਨਾਲ ਜੁੜਨ ਲਈ ਕਿਹਾ। ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਕਿਸਾਨ ਮੇਲਿਆਂ ਉਪਰ ਹੁੰਮ – ਹੁੰਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਾਡੀਆਂ ਨਵੀਆਂ ਕਿਸਮਾਂ ਬਾਰੇ ਕਾਰਗੁਜ਼ਾਰੀ ਦੱਸਦੇ ਰਿਹਾ ਕਰਨ। ਡਾ ਢਿੱਲੋਂ ਨੇ ਕਿਹਾ ਕਿ ਅਸੀਂ ਝਾੜ ਵਿੱਚ ਹੋਰ ਬਹੁਤਾ ਵਾਧਾ ਤਾਂ ਨਹੀਂ ਕਰ ਸਕਦੇ, ਪਰ ਲਾਗਤਾਂ ਦੀ ਸੰਜਮੀ ਵਰਤੋਂ ਕਰ ਕੇ ਆਪਣੀ ਆਮਦਨ ਵਿੱਚ ਜ਼ਰੂਰ ਵਾਧਾ ਕਰ ਸਕਦੇ ਹਾਂ। ਖੇਤੀ ਲਾਗਤਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸਹੀ ਸਮੇਂ, ਸਹੀ ਜਗ੍ਹਾ, ਸਹੀ ਢੰਗ ਅਤੇ ਸਹੀ ਮਾਤਰਾ ਵਿੱਚ ਹੀ ਪਾਉਣ।
ਕਿਸਾਨਾਂ ਦੀ ਆਮਦਨ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਸਹਾਇਕ ਧੰਦਿਆਂ, ਤੇਲ ਬੀਜਾਂ, ਘਰੇਲੂ ਖੇਤੀ ਬਗੀਚੀ ਅਤੇ ਸੁਆਣੀਆਂ ਦੀ ਸ਼ਮੂਲੀਅਤ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਾਰ ਵਾਰ ਦੁਹਰਾਇਆ ਕਿ ਸਾਨੂੰ ਮੰਡੀਕਰਨ ਅਤੇ ਮਸ਼ੀਨੀਕਰਨ ਨੂੰ ਸਹਿਕਾਰੀ ਪੱਧਰ ਤੇ ਹੀ ਅਪਨਾਉਣਾ ਪਵੇਗਾ ਅਤੇ ਲੇਖਾ ਜੋਖਾ ਰੱਖ ਕੇ, ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ ਨਾਲ ਹੀ ਖੇਤੀ ਮੁਨਾਫੇ ਵੱਲ ਤੁਰਿਆ ਜਾ ਸਕਦਾ ਹੈ।
ਪੀਏਯੂ ਦੇ ਨਿਰਦੇਸ਼ਕ ਖੋਜ ਡਾ ਅਸੋ ਕੁਮਾਰ ਨੇ ਪਟਿਆਲਾ ਵਿਖੇ ਦੋ ਕੇਂਦਰਾਂ, ਕ੍ਰਿ ਵਿਗਿਆਨ ਕੇਂਦਰ ਅਤੇ ਫਲ ਖੋਜ਼ ਕੇਂਦਰ, ਬਹਾਦਰਗੜ੍ਹ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਕਿਹਾ ਕਿ ਯੂਨੀਵਰਸਿਟੀ ਅਜਿਹੀਆਂ ਕਿਸਮਾਂ ਦੀ ਸਿਫ਼ਾਰਸ਼ ਕਰ ਰਹੀ ਹੈ, ਜੋ ਕਿ ਘੱਟ ਪਾਣੀ, ਘੱਟ ਖਾਦ ਦੀ ਵਰਤੋਂ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਦੇ ਵਧੇਰੇ ਸਮਰਥ ਹੋਣ।
ਉਨ੍ਹਾਂ ਨੇ ਕਿਸਾਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤੀ ਵਾਤਾਵਰਣ ਅਤੇ ਭਵਿੱਖ ਵਿੱਚਲੀਆਂ ਮਨੁੱਖੀ ਖੁਰਾਕੀ ਲੋੜਾਂ ਵਿੱਚ ਆ ਰਹੇ ਬਦਲਾਅ ਨੂੰ ਧਿਆਨ ਵਿੱਚ ਰੱਖ ਕੇ ਖੇਤੀ ਫ਼ਸਲਾਂ ਦੀਆਂ ਕਿਸਮਾਂ ਅਤੇ ਤਕਨੀਕਾਂ ਵੱਲ ਖੋਜ ਸੇਧਤ ਕਰ ਰਹੀ ਹੈ ਤਾਂ ਜੋ ਭੂਮੀ ਅਤੇ ਹਵਾ ਵਰਗੇ ਸਰੋਤਾਂ ਦਾ ਸੰਤੁਲਨ ਬਣਿਆ ਰਹੇ। ਉਨ੍ਹਾਂ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਵੱਖ – ਵੱਖ ਫਸਲਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿੰਦਿਆਂ ਅਜੋਕੀ ਖੇਤੀ ਨੂੰ ਦਰਪੇਸ਼ ਵੰਗਾਰਾਂ ਦੀ ਗੱਲ ਵੀ ਕੀਤੀ।
ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਰਜਿੰਦਰ ਸਿੰਘ ਸਿੱਧੂ ਨੇ ਕਿਸਾਨਾਂ ਦੇ ਠਾਠਾਂ ਮਾਰਦੇ ਇੱਕਠ ਨੂੰ ਜੀ ਆਇਆਂ ਕਿਹਾ ਅਤੇ ਇਹ ਵੀ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਵੱਧ ਤੋਂ ਵੱਧ ਕਿਸਾਨ ਵੀਰ ਪੀਏਯੂ ਦੇ ਕਿਸਾਨ ਮੇਲਿਆਂ ਤੇ ਪਹੁੰਚਣ ਤੇ ਆਪਣੇ ਨਿੱਜੀ ਖੇਤੀ ਤਜਰਬਿਆਂ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕਰਨ ਕਿਉਂਕਿ ਇਨ੍ਹਾਂ ਮੇਲਿਆਂ ਦਾ ਉਦੇਸ਼ ਹੀ ਪੀਏਯੂ ਦੀਆਂ ਖੋਜਾਂ ਬਾਰੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਖੇਤੀ ਪ੍ਰਦਰਸ਼ਨੀਆਂ, ਪ੍ਰਸ਼ਨ – ਉੱਤਰ ਸੈਸ਼ਨ ਵਿੱਚ ਸ਼ਮੂਲੀਅਤ ਕਰਦੇ ਹਨ ਤਾਂ ਸਾਡੀ ਹੌਸਲਾ ਅਫਜ਼ਾਈ ਹੁੰਦੀ ਹੈ ਅਤੇ ਅਸੀਂ ਆਪਣੀ ਖੋਜ ਨੂੰ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਸੇਧਤ ਕਰ ਸਕਦੇ ਹਾਂ। ਉਨਾਂ ਨੇ ਮੁੱਖ ਮਹਿਮਾਨ, ਕਿਸਾਨ ਵੀਰਾਂ, ਬੀਬੀਆਂ ਅਤੇ ਹੋਰ ਸ਼ਾਮਲ ਮਾਹਿਰ ਵਿਗਿਆਨੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਅਸੀਂ ਕਿਸਾਨ ਮੇਲਿਆਂ ਰਾਹੀਂ ਲਗਾਤਾਰ ਕਿਸਾਨਾਂ ਦੇ ਸੰਪਰਕ ਵਿੱਚ ਬਣੇ ਰਹਿੰਦੇ ਹਾਂ ਤਾਂ ਜੋ ਸਮੇਂ – ਸਮੇਂ ਸਿਰ ਪੰਜਾਬ ਦੀ ਕਿਰਸਾਨੀ ਨੂੰ ਨਵੀਂ ਖੇਤੀ ਖੋਜ ਅਤੇ ਤਕਨਾਲੋਜੀ ਪਹੁੰਚਦੀ ਰਹੇ।
ਸਟੇਜ ਦੀ ਜ਼ਿੰਮੇਵਾਰੀ ਡਾ ਜਸਵਿੰਦਰ ਭੱਲਾ ਹੋਰਾਂ ਨੇ ਬਾਖੂਬੀ ਨਿਭਾਈ ਅਤੇ ਇਸੇ ਦੌਰਾਨ ਇੱਕ ਅਰਥ ਭਰਪੂਰ ਸੱਕਿਟ ਅਤੇ ਗੀਤ ਵੀ ਪੇਸ਼ ਕੀਤੇ ਗਏ। ਸਮਾਪਤੀ ਉਪਰੰਤ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾਕਟਰ ਜਸਵਿੰਦਰ ਸਿੰਘ ਨੇ ਸ਼ਾਮਲ ਹੋਏ ਕਿਸਾਨਾਂ, ਵਿਗਿਆਨੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *