ਪੰਜਾਬੀਆਂ ਦੇ ਪਿਆਰ ਤੇ ਸਤਿਕਾਰ ਦੇ ਰਿਣੀ ਰਹਾਂਗੇ : ਪ੍ਰਨੀਤ ਕੌਰ
ਪਟਿਆਲਾ 21 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਜਿੰਮਖਾਨਾ ਕਲੱਬ ਦੇ ਪ੍ਰਧਾਨ ਵਿਨੋਦ ਢੁੰਡੀਆਂ, ਸਕੱਤਰ ਵਿਪਨ ਸ਼ਰਮਾ ਅਤੇ ਮੀਤ ਪ੍ਰਧਾਨ ਹਰਪ੍ਰੀਤ ਸੰਧੂ ਦੀ ਅਗਵਾਈ ਹੇਠ ਜਿੰਮਖਾਨਾ ਕਲੱਬ ਦੀ ਮੈਨੇਜਮੈਂਟ ਵਲੋਂ ਕਲੱਬ ਵਿਖੇ ਕੈ. ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਪ੍ਰਨੀਤ ਕੌਰ ਅਤੇ ਕਲੱਬ ਦੀ ਕੋਰ ਕਮੇਟੀ ਦੇ ਮੈਂਬਰ ਕੇ. ਕੇ. ਸ਼ਰਮਾ, ਸੰਜੀਵ ਸ਼ਰਮਾ ਬਿੱਟੂ, ਹਨੀ ਸੇਖੋਂ ਓ. ਐਸ. ਡੀ. ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਉਹ ਪੰਜਾਬੀਆਂ ਵਲੋਂ ਦਿੱਤੇ ਗਏ ਪਿਆਰ ਤੇ ਸਤਿਕਾਰ ਦੇ ਸਾਰੀ ਉਮਰ ਰਿਣੀ ਰਹਿਣਗੇ, ਜਿਨ੍ਹਾਂ ਨੇ ਕਾਂਗਰਸ ਪਾਰਟੀ ਵਿਚ ਵਿਸ਼ਵਾਸ਼ ਦਿਖਾ ਕੇ ਕੈ. ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾਇਆ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਕਲੱਬ ਵਿਚ ਪਹੁੰਚ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿਉਂਕਿ ਕਲੱਬ ਪਹਿਲਾਂ ਨਾਲੋਂ ਵੀ ਜ਼ਿਆਦਾ ਖੂਬਸੂਰਤ ਬਣ ਗਿਆ ਹੈ। ਇਸ ਮੌਕੇ ਕਲੱਬ ਦੇ ਸਕੱਤਰ ਵਿਪਨ ਸ਼ਰਮਾ ਨੇ ਬੋਲਦਿਆ ਕਿਹਾ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜਿੰਮਖਾਨਾ ਕਲੱਬ ਦੇ ਚੀਫ ਪੈਟਰਨ ਮੈਂਬਰ ਹਨ।
ਕਲੱਬ ਨੇ ਹਮੇਸ਼ਾ ਹੀ ਕਾਂਗਰਸ ਰਾਜ ਵਿੱਚ ਤਰੱਕੀ ਕੀਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਲੱਬ ਦੀ ਪੂਰੀ ਮੈਨੇਜਮੈਂਟ ਅਤੇ ਸਮੂਹ ਮੈਂਬਰਾਂ ਨੂੰ ਕਾਂਗਰਸ ਪਾਰਟੀ ਦੀ ਜਿੱਤ ਦੀ ਬਹੁਤ ਜਿਆਦਾ ਖੁਸ਼ੀ ਹੈ ਅਤੇ ਸਮੂਹ ਮੈਨੇਜਮੈਂਟ ਨੂੰ ਉਮੀਦ ਹੈ ਕਿ ਪਹਿਲਾ ਦੀ ਤਰਾਂ ਅੱਗੋ ਵੀ ਕੈਪਟਨ ਅਮਰਿੰਦਰ ਸਿੰਘ ਕਲੱਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਹਿਯੋਗ ਦੇਣਗੇ ਅਤੇ ਇਹਨਾ ਦੇ ਸਹਿਯੋਗ ਨਾਲ ਜਿੰਮਖਾਨਾ ਕਲੱਬ ਪੂਰੇ ਭਾਰਤ ਅਤੇ ਵਿਸ਼ਵ ਵਿੱਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇਗਾ। ਇਸ ਮੌਕੇ ਡਾ. ਮਨਮੋਹਨ ਸਿੰਘ, ਡਾ. ਸੁਧੀਰ ਵਰਮਾ, ਕੇ. ਵੀ. ਐਸ. ਸਿੱਧੂ, ਡਾ. ਜੇ. ਪੀ. ਐਸ. ਵਾਲੀਆ, ਸੰਤੋਖ ਸਿੰਘ, ਦਲਜੀਤ ਸਿੰਘ ਦੁਲਟ, ਰਜਿੰਦਰ ਢੋਡੀ, ਅਮਰਿੰਦਰ ਪਾਬਲਾ, ਬੀ. ਡੀ. ਗੁਪਤਾ, ਡਾ. ਮਨਜੀਤ ਸਿੰਘ, ਰਜਿੰਦਰ ਢੋਡੀ, ਗੁਰਪ੍ਰੀਤ ਰੰਧਾਵਾ, ਸ਼ੁਭਾਸ਼ ਗੁਪਤਾ, ਵਿਨੋਦ ਸ਼ਰਮਾ, ਸ਼ੀਸ਼ੂ ਮੰਗਲਾ, ਮਨੀਸ਼ ਜਲੋਟਾ, ਸਚਿਨ ਸ਼ਰਮਾ, ਕੇ. ਕੇ. ਮਲਹੋਤਰਾ, ਅਨਿਲ ਮੰਗਲਾ, ਪਿੰਕੀ ਪੰਡਤ, ਹਰਵਿੰਦਰ ਨਿੱਪੀ, ਅਤੁਲ ਜੋਸ਼ੀ, ਕਰਨ ਗੌੜ, ਜਸਪ੍ਰੀਤ ਸਿੰਘ, ਜਸਪਾਲ ਜਿੰਦਲ, ਮਨਜੀਤ ਕੌਰ, ਗੁੱਡੀ ਕੰਗ ਅਤੇ ਜਸਵਿੰਦਰ ਜੁਲਕਾ ਆਦਿ ਮੌਕੇ ਤੇ ਹਾਜ਼ਰ ਸਨ।

