ਐੱਨ.ਐੱਸ.ਐੱਸ ਸਮਾਜਿਕ ਗਤੀਵਿਧੀਆਂ ਵਿਚ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ: ਡਾ.ਗੁਰਨਾਮ ਸਿੰਘ
ਐੱਨ.ਐੱਸ.ਐੱਸ ਵਲੋਂ ਪੰਜਾਬੀ ਯੂਨੀਵਰਸਿਟੀ ‘ਚ 217 ਯੂਨਿਟ ਖੂਨ ਇਕੱਤਰ
ਉਉੱਤਮ ਵਲੰਟੀਅਰ ਵਜੋ ਜਗਜੀਤ ਸਿੰਘ ਪੰਜੋਲੀ ਤੇ ਜਸਦੀਪ ਕੌਰ ਨੂੰ ਚੁਣਿਆ ਗਿਆ”
ਪਟਿਆਲਾ 21 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਨੀ ਓਬਰਾਏ ਵਿਖੇ ਸੱਤ ਦਿਨ ਤੋਂ ਚੱਲ ਰਹੇ ਐੱਨ.ਐੱਸ.ਐੱਸ ਕੈਂਪ ਦਾ ਅੰਤਿਮ ਦਿਨ ਸੀ ਜਿਸ ਦੇ ਸਮਾਪਤੀ ਸਮਾਰੋਹ ਵਿਚ ਮੁਖ ਮਹਿਮਾਨ ਵਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕਾਦਮਿਕ ਡਾਕਟਰ ਗੁਰਨਾਮ ਸਿੰਘ ਪਹੁੰਚੇ ਅਤੇ ਵਿਸ਼ੇਸ਼ ਮਹਿਮਾਨ ਵਜ਼ੋ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਦੇਵਿੰਦਰ ਸਿੰਘ ਨੇ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ ਇਸ ਕੈਂਪ ਵਿਚ 398 ਖੂਨ ਦਾਨੀਆਂ ਦੀ ਰਜਿਟਰੇਸ਼ਨ ਹੋਈ ਸੀ ਪਰੰਤੂ ਬਲੱਡ ਬੈਂਕ ਵਲੋਂ ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ 217 ਯੂਨਿਟ ਖੂਨ ਇਕੱਤਰ ਕੀਤਾ ਗਿਆ ਇਹ ਕੈਂਪ ਸਵੇਰੇ 9.30 ਵਜੇ ਤੋਂ 2.30 ਵਜੇ ਤੱਕ ਚੱਲਿਆ।
ਇਸ ਕੈਂਪ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਡਾਕਟਰ ਗੁਰਨਾਮ ਸਿੰਘ ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਖੁਨ ਦਾਨੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਸਮਾਜ ਵਿਚ ਇਹ ਮਹਾ ਦਾਨ ਹੈ ਕਿਉਂਕਿ ਤੁਹਾਡੇ ਵਲੋਂ ਦਿਤਾ ਗਿਆ ਖੁਨ ਕਿਸੇ ਦੀ ਅਮੁੱਲ ਜ਼ਿੰਦਗੀ ਬਚਾਅ ਸਕਦਾ ਹੈ।ਉਨ੍ਹਾਂ ਕਿਹਾ ਕਿ ਐੱਨ.ਐੱਸ.ਐੱਸ ਸਮਾਜਿਕ ਗਤੀਵਿਧੀਆਂ ਵਿਚ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ ।ਇਸ ਮੌਕੇ ਰਜਿਸਟਰਾਰ ਡਾ.ਦੇਵਿੰਦਰ ਸਿੰਘ ਨੇ ਕਿਹਾ ਕਿ ਐੱਨ.ਐੱਸ.ਐੱਸ ਵਲੰਟੀਅਰਜ਼ ਨੇ ਜਿਸ ਪ੍ਰਕਾਰ ਬੀਤੇ ਦਿਨੀ ਯੂਨੀਵਰਸਿਟੀ ਦੀਆਂ ਵੱਖੋ-ਵੱਖ ਕਲਾਸਾਂ ਵਿਚ ਜਾ ਕਿ ਤਨਦੇਹੀ ਨਾਲ ਜਾਗਰੂਕ ਕੀਤਾ ਉਹ ਕਾਰਜ਼ ਅਤਿ ਸਲ਼ਾਘਾਯੋਗ ਉਪਰਾਲਾ ਹੈ।ਇਸ ਮੌਕੇ ਐੱਨ.ਐੱਸ.ਐੱਸ ਕੋਆਰਡੀਨੇਟਰ ਡਾਕਟਰ ਪਰਮਵੀਰ ਸਿੰਘ ਨੇ ਸਾਰੇ ਹੀ ਵਲੰਟੀਅਰਾਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਨੋਜਵਾਨਾਂ ਸਮਾਜ ਵਿਚ ਚੇਤੰਨਤਾ ਫੈਲਾਉਣ ਵਿਚ ਅਹਿਮ ਯੋਗਦਾਨ ਅਦਾ ਕਰਦਾ ਹੈ ਕਿਉਂਕਿ ਉਨ੍ਹਾਂ ਅੰਦਰ ਸਮਾਜਿਕ ਏਕਤਾ ਕਾਇਮ ਕਰਨ ਦਾ ਜ਼ਜ਼ਬਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਮਾਜ ਵਿਚ ਵਲੰਟੀਅਰਾਂ ਨੇ ਹੀ ਸਮਾਜਿਕ ਤਬਦੀਲੀ ਵਿਚ ਅਹਿਮ ਰੋਲ ਅਦਾ ਕਰਨਾ ਹੈ।
ਇਸ ਸੱਤ ਰੋਜ਼ਾ ਕੈਂਪ ਵਿਚ ਵੱਖ-ਵੱਖ ਖੇਤਰਾਂ ਵਿਚ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਵਲੰਟੀਅਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਿਸ ਵਿਚ ਉੱਤਮ ਵਲੰਟੀਅਰ ਵਜੋ ਜਗਜੀਤ ਸਿੰਘ ਪੰਜੋਲੀ ਤੇ ਜਸਦੀਪ ਕੌਰ ਨੂੰ ਚੁਣਿਆ ਗਿਆ।ਜ਼ਿਕਰਯੋਗ ਹੈ ਸੱਤ ਰੋਜ਼ਾ ਕੈਂਪ ਦੀ ਅਗਵਾਈ ਡਾ.ਬਲਵਿੰਦਰ ਸਿੰਘ ਸੂਚ, ਡਾ. ਗੁਰਪ੍ਰੀਤ ਸਿੰਘ,ਡਾ. ਕੇਵਲ ਕ੍ਰਿਸ਼ਨ ਅਤੇ ਡਾ. ਯੋਗਤਾ ਬਾਂਸਲ ਸਾਂਝੇ ਰੂਪ ਵਿਚ ਕਰ ਰਹੇ ਹਨ।ਵਲੰਟੀਅਰਜ਼ ਦੇ ਇੰਨਚਾਰਜ਼ ਜਗਜੀਤ ਸਿੰਘ ਪੰਜੋਲੀ, ਜਸਦੀਪ ਕੌਰ, ਸਰਵਰਿੰਦਰ ਸਿੰਘ ਮੱਤਾ, ਗੁਰਿੰਦਰ ਸ਼ਰਮਾ, ਕਾਜਲ,ਅਜੀਤਪਾਲ ਸਿੰਘ,ਰੁਪਿੰਦਰ ਕੌਰ,ਹੈਂਸੀ,ਅਕਾਂਸਾ ਕੌਰੀ,ਅਲੀਸਾ,ਦਿਲਪ੍ਰੀਤ ਸਿੰਘ,ਅਰਸ਼ਪ੍ਰੀਤ ਸਿੰਘ ਸੰਧੂ,ਜਗਦੀਪ ਕੌਰ, ਜਸਕਰਨ ਸਿੰਘ, ਗੁਰਵਿੰਦਰਪਾਲ ਸਿੰਘ, ਨਵਦੀਪ ਗੋਇਲ, ਭਰਪੂਰ ਸਿੰਘ, ਜਪਜੀ ਲੌਟੇ, ਹੈਂਸੀ, ਕਮਲਜੀਤ ਸਿੰਘ, ਹਰਮਨਦੀਪ ਸਿੰਘ, ਹੈਪੀ ਬਾਂਸਲ, ਗੌਰਵ, ਮੁਹੰਮਦ ਨਦੀਮ, ਜਗਸੀਰ ਸਿੰਘ, ਸੁਖਦੀਪ ਸਿੰਘ, ਗੌਤਮ ਜੈਨ, ਅਮਨਪ੍ਰੀਤ, ਯਾਚਨਾ ਤਲਵਾੜ, ਜਸਨੀਤ ਕੌਰ ਅਰੋੜਾ, ਸੁਖਦੀਪ, ਅਖਿਲ, ਚਮਕੌਰ ਬਿੱਲਾ, ਜਸਕਿਰਨ ਕੌਰ ਸਮੇਤ ਵਲੰਟੀਅਰਜ਼ ਹਾਜ਼ਰ ਸਨ।

