ਪਟਿਆਲਾ ਚ 17ਵੀਂ ਭਗਵਾਨ ਜਗਨਨਾਥ ਰੱਥ ਯਾਤਰਾ 25 ਨੂੰ
ਰਾਜ ਕਮਲ ਪੈਲੇਸ ਨੂੰ ਸੀਲ ਕਰਨ ਕਰ ਕੇ ਯਾਤਰਾ ਦੇ ਪ੍ਰਬੰਧਕਾ ‘ਚ ਨਾਰਾਜ਼ਗੀ
ਫ਼ੁਲ ਸਿਨੇਮਾ ਵਿਖੇ ਸਮਾਪਤੀ ਕਰ ਹੋਵੇਗਾ ਭਗਵਾਨ ਦੀ ਆਰਤੀ ਤੇ ਲਗਾਇਆ ਜਾਵੇਗਾ 56 ਭੋਗ
ਦੇਸ਼ ਵਿਦੇਸ਼ ਤੋਂ ਲੋਕ ਅਤੇ ਸੰਤ ਮਹਾਤਮਾ ਹਿੱਸਾ ਲੈਣ ਲਈ ਪਟਿਆਲਾ ਪਹੁੰਚੇ- ਅਕਿਨਚਨ ਪ੍ਰਿਆ ਦਾਸ ਜੀ
ਪਟਿਆਲਾ 23 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਇਸਕਾਨ ਫ਼ੈਸਟੀਵਲ ਕਮੇਟੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤੇ ਇਸਕਾਨ ਫ਼ੈਸਟੀਵਲ ਕਮੇਟੀ ਪਟਿਆਲਾ ਵੱਲੋਂ ਅਕਿਨਚਨ ਪ੍ਰਿਆ ਦਾਸ ਜੀ ਦੀ ਅਗਵਾਈ ਚ ਸ਼ਹਿਰ ਦੀ ਸਮੁੱਚੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ 25 ਮਾਰਚ ਨੂੰ ਸ਼ਾਹੀ ਸ਼ਹਿਰ ਪਟਿਆਲਾ ਚ 17ਵੀਂ ਭਗਵਾਨ ਜਗਨਨਾਥ ਰਥ ਯਾਤਰਾ ਕੱਢੀ ਜਾ ਰਹੀ ਹੈ। ਜਿਸ ਚ ਦੇਸ਼ ਵਿਦੇਸ਼ ਤੋਂ ਲੋਕ ਅਤੇ ਸੰਤ ਮਹਾਤਮਾ ਹਿੱਸਾ ਲੈਣ ਲਈ ਪਟਿਆਲਾ ਪਹੁੰਚ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਇਸਕਾਨ ਫ਼ੈਸਟੀਵਲ ਕਮੇਟੀ ਦੇ ਅਕਿਨਚਨ ਪ੍ਰਿਆ ਦਾਸ ਜੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਹ ਰਥ ਯਾਤਰਾ ਇਸਕਾਨ ਫ਼ੈਸਟੀਵਲ ਕਮੇਟੀ ਦੀ ਸਵਰਨ ਜਯੰਤੀ ਮੌਕੇ ਕੱਢੀ ਜਾ ਰਹੀ ਹੈ। ਜਿਸ ਚ ਭਗਵਾਨ ਜਗਨਨਾਥ ਆਪਣੇ ਭਰਾ ਬਲਰਾਮ ਦੇ ਭੈਣ ਸੁਬਦਰਾ ਜੀ ਦੇ ਨਾਲ ਬਿਰਾਜਮਾਨ ਹੋਣਗੇ। ਇਹ ਰਥ ਯਾਤਰਾ ਸ਼੍ਰੀ ਕਾਲੀ ਦੇਵੀ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ ਵੱਖ ਹਿੱਸੀਆਂ ਚੋਂ ਹੁੰਦੇ ਹੋਏ ਫ਼ੁਲ ਸਿਨੇਮਾ ਪਟਿਆਲਾ ਵਿਖੇ ਸਮਾਪਤ ਕੀਤੀ ਜਾਵੇਗੀ। ਪੱਤਰਕਾਰ ਵਾਰਤਾ ਦੌਰਾਨ ਯਾਤਰਾ ਦੇ ਪ੍ਰਬੰਧਕਾ ਵੱਲੋਂ ਨਾਰਾਜ਼ਗੀ ਜਤਾਈ ਗਈ ਕਿ ਉਨ੍ਹਾਂ ਵੱਲੋਂ ਇਸ ਯਾਤਰਾ ਦਾ ਸਮਾਪਨ ਰਾਜ ਕਮਲ ਪੈਲੇਸ ਵਿਖੇ ਕੀਤਾ ਜਾਣਾ ਸੀ ਜਿਸ ਲਈ ਉਨ੍ਹਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਆਗਿਆ ਵੀ ਲੈ ਲਈ ਸੀ। ਜਿਸ ਦੇ ਬਾਵਜੂਦ ਉਸ ਨੂੰ ਸੀਲ ਕਰ ਦਿੱਤਾ ਗਿਆ। ਜਿਸ ਕਰ ਕੇ ਹੁਣ ਇਹ ਸਮਾਗਮ ਫੁਆਰਾ ਚੌਂਕ ਵਿਖੇ ਸਥਿਤ ਫ਼ੁਲ ਸਿਨੇਮਾ ਕੀਤਾ ਜਾਵੇਗਾ।
ਅਕਿਨਚਨ ਪ੍ਰਿਆ ਦਾਸ ਅਨੁਸਾਰ ਇਹ ਰਥ ਯਾਤਰਾ 25 ਮਾਰਚ ਨੂੰ ਫੁਆਰਾ ਚੌਂਕ ਦੇ ਨਜ਼ਦੀਕ ਸਥਿਤ ਫ਼ੁਲ ਸਿਨੇਮਾ ਵਿਖੇ ਭਗਵਾਨ ਜਗਨਨਾਥ ਦਾ ਸ਼ਿੰਗਾਰ ਕਰ ਕੇ 56 ਭੋਗ ਲਗਾਇਆ ਜਾਵੇਗਾ। ਉਸ ਤੋਂ ਬਾਅਦ ਦੁਪਹਿਰ 12 ਵੱਜੇਂ ਸ਼੍ਰੀ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਲਾਹੌਰੀ ਗੇਟ, ਆਰੀਆ ਸਮਾਜ, ਤ੍ਰਿਵੇਣੀ ਚੌਂਕ, ਸਰਹੰਦੀ ਬਾਜ਼ਾਰ, ਦਰਸ਼ਨੀ ਗੇਟ, ਸਨੌਰੀ ਅੱਡਾ ਸ਼ੀਤਲਾ ਮਾਤਾ ਮੰਦਿਰ, ਕਸੇਰਾ ਚੌਂਕ, ਬਜਾਜਾ ਬਾਜ਼ਾਰ, ਕਿੱਲਾ ਚੌਂਕ, ਅਦਾਲਤ ਬਾਜ਼ਾਰ, ਧਰਮਪੁਰਾ ਬਾਜ਼ਾਰ, ਸ਼ੇਰਾ ਵਾਲਾ ਗੇਟ, ਛੋਟੀ ਬਾਰਾਂਦਰੀ, ਫੁਆਰਾ ਚੌਂਕ ਤੋਂ ਹੁੰਦੇ ਹੋਏ ਫ਼ੁਲ ਸਿਨੇਮਾ ਵਿਖੇ ਸਮਾਪਤ ਕੀਤੀ ਜਾਵੇਗੀ। ਜਿੱਥੇ ਸ਼ਾਮ ਸਮੇਂ ਭਗਵਾਨ ਦੀ ਆਰਤੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਰਥ ਯਾਤਰਾ ਚ ਭਗਵਾਨ ਕ੍ਰਿਸ਼ਨ ਜੀ, ਗਊ ਮਾਤਾ ਨਾਲ ਸਬੰਧਿਤ ਝਾਕੀਆਂ ਤੇ ਵੱਡੀ ਗਿਣਤੀ ਚ ਟੱਪਰੀਆਂ ਵੀ ਸ਼ਾਮਿਲ ਹੋਣਗੀਆਂ। ਇਸ ਦੇ ਨਾਲ ਹੀ ਸ਼ਹਿਰਵਾਸੀਆਂ ਵੱਲੋਂ ਭਗਵਾਨ ਜਗਨਨਾਥ ਨੂੰ 56 ਭੋਗ ਵੀ ਲਗਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰਥ ਯਾਤਰਾ ਵਿਚ ਵਿਸ਼ੇਸ਼ ਤੌਰ ਤੇ ਰਥ ਤਿਆਰ ਕੀਤਾ ਗਿਆ ਹੈ ਜਿਸ ਦੀ ਉਚਾਈ 16 ਫੁੱਟ ਹੈ ਤੇ ਉਹ ਪੂਰਨ ਰੂਪ ਚ 50 ਫੁੱਟ ਤੋਂ ਵੱਧ ਖੁੱਲ ਕੇ ਵੱਡਾ ਹੋ ਸਕਦਾ ਹੈ। ਇਸ ਮੌਕੇ ਅਕਿਨਚਨ ਪ੍ਰਿਆ ਦਾਸ ਨੇ ਦੱਸਿਆ ਕਿ ਇਸਕਾਨ ਵੱਲੋਂ 1967 ਚ ਅਮਰੀਕਾ ਵਿਖੇ ਪਹਿਲੀ ਵਾਲ ਇਹ ਰਥ ਯਾਤਰਾ ਕੱਢੀ ਗਈ ਸੀ। ਜਿਸ ਤੋਂ ਬਾਅਦ ਉਸ ਵੱਲੋਂ ਲਗਾਤਾਰ ਇਸ ਨੂੰ ਜਾਰੀ ਰੱਖਿਆ ਜਾ ਰਿਹਾ ਹੈ ਤੇ ਸਾਲ 2000 ਚ ਪਹਿਲੀ ਵਾਰ ਪਟਿਆਲਾ ਵਿਖੇ ਇਸ ਰਥ ਯਾਤਰਾ ਦਾ ਆਯੋਜਨ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਰਥ ਯਾਤਰਾ ਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਹਰ ਕੋਈ ਭਗਵਾਨ ਜਗਨਨਾਥ ਦੀ ਨੂੰ ਭੋਗ ਲਗਵਾ ਸਕਦਾ ਹੈ ਤੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਇਸਕਾਨ ਫ਼ੈਸਟੀਵਲ ਕਮੇਟੀ ਪਟਿਆਲਾ ਦੇ ਪ੍ਰਧਾਨ ਅਰਵਿੰਦ ਨੌਹਰੀਆ, ਸ਼ਿਵ ਸੈਨਾ ਬਾਲ ਠਾਕਰੇ ਦੇ ਮੀਤ ਪ੍ਰਧਾਨ ਹਰੀਸ਼ ਸਿੰਗਲਾ, ਸੀ.ਐਮ. ਮਿੱਲਤ ਤੇ ਵੱਡੀ ਗਿਣਤੀ ਚ ਸ਼ਹਿਰ ਦੀ ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਦੇ ਆਗੂ ਵੀ ਹਾਜ਼ਰ ਰਹੇ।

