ਪਟਿਆਲਾ

ਬਿਜਲੀ ਮੁਲਾਜਮਾਂ ਨੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਮੁਲਾਜਮ ਲਹਿਰ ਦੀ ਉਸਾਰੀ ਲਈ ਨੌਕਰੀ ਕਰ ਰਹੇ ਮੁਲਾਜ਼ਮ ਏਕਤਾਂ ਕਰਨ: ਮਨਜੀਤ ਸਿੰਘ ਚਾਹਲ, ਬੱਲਪੁਰੀਆਂ
ਪਟਿਆਲਾ:23 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਨੇ ਸਹੀਦੇ ਆਜ਼ਮ ਭਗਤ ਸਿੰਘ ਨੂੰ ਸਰਧਾ ਭੇਟ ਕਰਦਿਆਂ ਕਿਹਾ ਇਹਨਾਂ ਮਹਾਨ ਸਹੀਦਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਨੂੰ ਅਜ਼ਾਦੀ ਦੀ ਮਿਲੀ ਹੈ। ਜਿਸ ਦਾ ਨਿੱਘ ਭਾਰਤ ਦੇ ਜਨਤਾ ਮਾਣ ਰਹੀ ਹੈ।

ਜਥੇਬੰਦੀ ਦੇ ਆਗੂਆਂ ਮਨਜੀਤ ਸਿੰਘ ਚਾਹਲ,ਗੁਰਵੇਲ ਸਿੰਘ ਬੱਲਪੁਰੀਆਂ ਅਤੇ ਪੂਰਨ ਸਿੰਘ ਖਾਈ ਨੇ ਕਿਹਾ ਅੱਜ ਮਿਹਨਤਕਸ਼ ਜਮਾਤ ਨੂੰ ਇੱਕਠੇ ਹੋ ਕੇ ਲੜਨ ਦੀ ਜਰੂਰਤ ਹੈ।ਉਹਨਾਂ ਕਿਹਾ ਕਿ ਜਿਸ ਅਜ਼ਾਦੀ ਦਾ ਸੁਪਨਾ ਸਹੀਦਾਂ ਨੇ ਲਿਆਂ ਸੀ ਉਸ ਤਰੀਕੇ ਦੀ ਅਜ਼ਾਦੀ ਤੋ ਦੇਸ਼ ਵਾਸੀ ਵਾਝੇ ਹਨ।ਉਹਨਾਂ ਕਿਹਾ ਕਿ ਸਹੀਦਾਂ ਦਾ ਸੁਪਨਾ ਤਾ ਹੀ ਸਵੀਕਾਰ ਹੋਵੇਗਾ ਜਦੋ ਦੇਸ਼ ਦੀ ਜਨਤਾ ਨੂੰ ਬੇਰੁਜ਼ਗਾਰੀ,ਭ੍ਰਿਸਟ ਨਿਜ਼ਾਮ ਤੋ ਛੁਟਕਾਰਾਂ ਮਿਲੇਗਾ ਉਹਨਾ ਕਿਹਾ ਕਿ ਮੁਲਾਜਮਾਂ ਅਤੇ ਮਜ਼ਦੂਰਾ ਨੂੰ ਦੇਸ਼ ਦੀ ਬਿਹਤਰ ਉਸਾਰੀ ਵੱਲ ਯੋਗਦਾਨ ਪਾ ਕੇ ਵਧੀਆਂ ਨਿਜਾ ਦੀ ਸਿਰਜਣਾ ਕਰਨੀ ਚਾਹੀਦੀ ਹੈ।ਜਿਸ ਦਾ ਫਾਇਦਾ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਪ੍ਰਾਪਤ ਹੋ ਸਕੇ।
ਜਥੇਬੰਦੀ ਦੇ ਆਗੂਆ ਨੇ ਬਿਜਲੀ ਨਿਗਮ ਵਿੱਚ ਕੰਮ ਕਰਦੇ ਮੁਲਾਜਮਾਂ ਨੂੰ ਆਪਸੀ ਏਕਤਾਂ ਕਰਨ ਅਤੇ ਇੰਪਲਾਈਜ਼ ਫੈਡਰੇਸ਼ਨ ਦੇ 8-10 ਸਾਲਾ ਤੋ ਨੋਕਰੀ ਤੋ ਸੇਵਾ ਮੁਕਤ ਆਗੂਆ ਨੂੰ ਅਪੀਲ ਕੀਤੀ ਕਿ ਜੇਕਰ ਉਹ ਆਪਣੇ ਅਹੁੰਦਿਆਂ ਤੋ ਅਸਤੀਫਾਂ ਦਿੰਦੇ ਹਨ ਤਾ ਜਥੇਬੰਦੀ ਵਿੱਚ ਏਕਤਾਂ ਦੀਆਂ ਸੰਭਾਵਨਾਵਾ ਹੋ ਸਕਦੀਆਂ ਹਨ। ਉਹਨਾ ਕਿਹਾ ਨੋਕਰੀ ਤੋ ਸੇਵਾ ਮੁਕਤ ਆਗੂਆ ਨੂੰ ਸਨਮਾਨ ਪੂਰਕ ਤਰੀਕੇ ਨਾਲ ਘਰ ਪਹੁੰਚਾਇਆ ਜਾਵੇਗਾ।ਸੇਵਾ ਮੁਕਤ ਆਗੂਆ ਦੇ ਅਸਤੀਫੇ ਤੋ ਬਾਅਦ ਕੰਮ ਕਰਦੇ ਇੰਪਲਾਈਜ਼ ਫੈਡਰੇਸ਼ਨ ਦੇ ਵਰਕਰ ਆਪਣੀਆਂ ਜਥੇਬੰਦਕ ਚੋਣਾ ਕਰਵਾਅ ਸਕਦੇ ਹਨ।

Leave a Reply

Your email address will not be published. Required fields are marked *