ਪੰਜਾਬ

ਪਟਵਾਰੀ 4000 ਦੀ ਰਿਸ਼ਵਤ ਲੈਂਦਾ ਰੰਗੇ ਹੱਥ ਫੜਿਆ

ਚੰਡੀਗਡ•, 27 ਮਾਰਚ (ਮਧੂਸਾਰ ਬਿਊਰੋ)
ਵਿਜੀਲੈਂਸ ਬਿਊਰੋ ਵੱਲੋਂ ਅੱਜ ਇਕ ਪਟਵਾਰੀ ਨੂੰ 4000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ।

ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਪਟਵਾਰੀ ਸੁਜਾਨ ਸਿੰਘ ਮਾਲ ਹਲਕਾ ਸਰਾਏ ਅਮਾਨਤ ਖਾਂ ਜ਼ਿਲ•ਾ ਤਰਨਤਾਰਨ ਨੂੰ ਸ੍ਰੀ ਗੁਰਲਾਲ ਪੁਤਰ ਸ੍ਰੀ ਸੁਖਦੇਵ ਸਿੰਘ ਦੀ ਸ਼ਿਕਾਇਤ ਉੱਤੇ ਕਾਬੂ ਕੀਤਾ ਗਿਆ ਹੈ।ਸ੍ਰੀ ਗੁਰਲਾਲ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਦਸਿਆ ਹੈ ਕਿ ਉਸਨੇ ਸੰਨ 2004 ਵਿੱਚ 6 ਏਕੜ ਦੀ ਜ਼ਮੀਨ ਖਰੀਦੀ ਜਿਸ ਦਾ ਇੰਤਕਾਲ ਉਸਨੇ ਆਪਣੇ ਨਾਂ ਕਰਵਾ ਲਿਆ ਸੀ। ਇਸ ਜ਼ਮੀਨ ਦੀ ਜਮ•ਾਬੰਦੀ ਤਿਆਰ ਕਰਦੇ ਸਮੇਂ ਪਟਵਾਰੀ ਕੋਲ ਰਿਕਾਰਡ ਵਿੱਚ ਗਲਤੀ ਹੋ ਗਈ ਸੀ। ਹੁਣ ਇਸ ਰਿਕਾਰਡ ਨੂੰ ਮੁੜ ਤੋਂ ਦਰੁਸਤ ਕਰਵਾਉਣ ਬਦਲੇ ਪਟਵਾਰੀ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਇਹ ਸੌਦਾ 4,000 ਵਿਚ ਤੈਅ ਹੋ ਗਿਆ।
ਸ਼ਿਕਾਇਤ ਕਰਤਾ ਵੱਲੋਂ ਦਿੱਤੀ ਸੁਹ ਦੇ ਅਧਾਰ ਤੇ ਵਿਜੀਲੈਂਸ ਬਿਊਰੋ ਵਲੋਂ ਟਰੈਪ ਲਗਾ ਕੇ ਪਟਵਾਰੀ ਸੁਜਾਨ ਸਿੰਘ ਨੂੰ 4,000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ।

Leave a Reply

Your email address will not be published. Required fields are marked *