ਹਿੰਦੂਆਂ ਤੇ ਲਾਚਾਰਾਂ ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਹਰ ਸਮੇਂ ਤਿਆਰ ਸ਼ਿਵ ਸੈਨਾ ਹਿੰਦੁਸਤਾਨ – ਪਵਨ ਗੁਪਤਾ
ਸ਼ਿਵ ਸੈਨਾ ਹਿੰਦੁਸਤਾਨ ਦਾ 14ਵਾਂ ਸਥਾਪਨਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ
ਪਟਿਆਲਾ 30 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼ਿਵ ਸੈਨਾ ਹਿੰਦੁਸਤਾਨ ਦਾ 14ਵਾਂ ਸਥਾਪਨਾ ਦਿਵਸ ਸੂਬੇ ਪੱਧਰ ਤੇ ਪਟਿਆਲਾ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਚ ਸੂਬੇ ਭਰ ਤੋਂ ਵੱਡੀ ਗਿਣਤੀ ਚ ਸ਼ਿਵ ਸੈਨਿਕਾਂ ਤੇ ਪਾਰਟੀ ਦੇ ਅਹੁਦੇਦਾਰਾਂ ਨੇ ਪਟਿਆਲਾ ਵਿਖੇ ਪਹੁੰਚ ਕੇ ਸਮਾਗਮ ਚ ਭਾਗ ਲਿਆ ਗਿਆ।
ਸਮਾਗਮ ਦੀ ਅਗਵਾਈ ਪਾਰਟੀ ਦੇ ਮੁਖੀ ਸ੍ਰੀ ਪਵਨ ਕੁਮਾਰ ਗੁਪਤਾ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ ਪਾਰਟੀ ਦੇ ਰਾਸ਼ਟਰੀ ਮੀਤ ਪ੍ਰਧਾਨ ਵਿਨੈ ਜਲੰਧਰੀ, ਕੌਮੀ ਸਕੱਤਰ ਸ਼੍ਰੀ ਕ੍ਰਿਸ਼ਨ ਸ਼ਰਮਾ, ਲੀਗਲ ਸੈੱਲ ਦੇ ਪ੍ਰਧਾਨ ਅਮਿੱਤ ਘਈ, ਵਪਾਰ ਵਿੰਗ ਦੇ ਉੱਤਰੀ ਭਾਰਤ ਦੇ ਪ੍ਰਧਾਨ ਓਮ ਪ੍ਰਕਾਸ਼ ਸ਼ਰਮਾ, ਸਤੀਸ਼ ਮਹਾਜਨ ਚੇਅਰਮੈਨ ਪੰਜਾਬ ਸਮੇਤ ਵੱਡੀ ਗਿਣਤੀ ਚ ਸ਼ਿਵ ਸੈਨਿਕ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਸਮਾਗਮ ਦੀ ਸ਼ੁਰੂਆਤ ਪਾਰਟੀ ਦੇ ਕੌਮੀ ਪ੍ਰਧਾਨ ਸ਼੍ਰੀ ਪਵਨ ਕੁਮਾਰ ਗੁਪਤਾ ਵੱਲੋਂ ਦੀਪ ਜਗਾ ਕੇ ਅਤੇ ਰਾਸ਼ਟਰੀ ਗੀਤ ਦੇ ਗੁਣਗਾਨ ਦੇ ਨਾਲ ਕੀਤੀ ਗਈ। ਇਸ ਦੇ ਨਾਲ ਹੀ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਸ਼੍ਰੀ ਗੁਪਤਾ ਨੂੰ ਫੁੱਲਾਂ ਦੇ ਮਾਲਾ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸ਼੍ਰੀ ਗੁਪਤਾ ਵੱਲੋਂ ਸਮਾਗਮ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਸਾਲ 2003 ਨੂੰ ਉਨ੍ਹਾਂ ਦੀ ਸ਼ਿਵ ਸੈਨਾ ਬਾਲ ਠਾਕਰੇ ਨਾਲ ਮਰਾਠੀ ਮੁੱਦਿਆਂ ਨੂੰ ਲੈ ਕੇ ਮਤਭੇਦ ਹੋ ਗਿਆ ਸੀ। ਜਿਸ ਦੇ ਚੱਲਦੇ ਉਨ੍ਹਾਂ ਵੱਲੋਂ 30 ਮਾਰਚ 2003 ਨੂੰ ਸ਼ਿਵ ਸੈਨਾ ਹਿੰਦੁਸਤਾਨ ਦੀ ਸਥਾਪਨਾ ਕੀਤੀ ਗਈ। ਜਿਸ ਰਾਹੀ ਉਨ੍ਹਾਂ ਵੱਲੋਂ ਭਾਰਤੀ ਚ ਰਹਿਣ ਵਾਲੇ ਹਰੇਕ ਹਿੰਦੂ ਸਿੱਖ ਦੇ ਹੱਕਾਂ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ।
ਜਿਸ ਦੇ ਚੱਲਦਿਆਂ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ 14 ਸਾਲ ਦੇ ਕਾਰਜਕਾਲ ਚ ਕਸ਼ਮੀਰ ਚ ਰਹਿ ਰਹੇ ਕਸ਼ਮੀਰੀ ਪੰਡਿਤਾਂ ਨੂੰ ਇੰਕਸ਼ਾਫ਼ ਦਿਵਾਉਂਦੇ ਹੋਏ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਦਵਾਇਆ ਗਿਆ। ਲਸ਼ਕਰੇ ਤੇ ਜੈਸ਼ੀਲ ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੇ ਖ਼ਿਲਾਫ਼ ਸੰਘਰਸ਼ ਕਰਦੇ ਹੋਏ ਸ਼੍ਰੀ ਨਗਰ ਦੇ ਲਾਲ ਚੌਂਕ ਚ ਤਿਰੰਗਾ ਝੰਡਾ ਲਹਿਰਾਇਆ ਗਿਆ। ਆਲ ਇੰਡੀਆ ਹਿੰਦੂ ਮੰਦਿਰ ਐਕਟ ਬਣਾਏ ਜਾਣ ਲਈ ਅੰਦੋਲਨ ਛੇੜਿਆ ਗਿਆ। ਸਾਧਵੀ ਪ੍ਰਗਿਆ, ਕਰਨਲ ਪ੍ਰੋ ਹਿਤ, ਸਵਾਮੀ ਅਜਿਮਾਨੰਦ ਵਰਗੇ ਹਿੰਦੂ ਯੋਧਾ ਦੇ ਹੱਕ ਚ ਲੜਾਈ ਲੜ ਕੇ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਦਵਾਇਆ।
ਪੰਜਾਬ ਪ੍ਰਧਾਨ ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ 14 ਸਾਲਾਂ ਦੇ ਸਮਾਜ ਸੇਵਾ ਦੇ ਕਾਰਜ ਤੋਂ ਬਾਅਦ ਪਾਰਟੀ ਵੱਲੋਂ ਆਪਣੇ ਰਾਜਨੀਤਿਕ ਵਿੰਗ ਹਿੰਦੁਸਤਾਨ ਸ਼ਕਤੀ ਸੈਨਾ ਦੀ ਸਥਾਪਨਾ ਕੀਤੀ ਗਈ। ਜਿਸ ਵੱਲੋਂ ਇਨ੍ਹਾਂ ਵਿਧਾਨ ਸਭਾ ਚੋਣਾ ਦੌਰਾਨ ਪੰਜਾਬ ਦੀ 117 ਚੋਂ 30 ਸੀਟਾਂ ਤੇ ਚੋਣ ਨਿਸ਼ਾਨ ਨਾਰੀਅਲ ਤੇ ਚੋਣ ਲੜੀ ਗਈ। ਤੇ ਉੱਤਰ ਪ੍ਰਦੇਸ਼ ਚ ਹੋਈ ਚੋਣਾ ਦੌਰਾਨ 403 ਸੀਟਾਂ ਚੋਂ 100 ਸੀਟਾਂ ਦੇ ਚੋਣਾ ਲੜੀ ਗਈ। ਇਸ ਦੇ ਨਾਲ ਹੀ ਸ਼੍ਰੀ ਸ਼ਰਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੱਤਾ ਚ ਆਉਣ ਨਾਲ ਜਿੱਥੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਭਾਜਪਾ ਸਮੇਤ ਹੋਰਨਾਂ ਪਾਰਟੀਆਂ ਦੀ ਵੋਟ ਪ੍ਰਤੀਸ਼ਤ ਘਟੀ ਹੈ ਉੱਥੇ ਹੀ ਹਿੰਦੁਸਤਾਨ ਸ਼ਕਤੀ ਸੈਨਾ ਦੀ ਵੋਟ ਪ੍ਰਤੀਸ਼ਤ ਚ ਵਾਧਾ ਹੋਇਆ ਹੈ।
ਪਾਰਟੀ ਦੇ ਕੌਮੀ ਮੀਤ ਪ੍ਰਧਾਨ ਵਿਨੈ ਜਲੰਧਰੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੀ ਪਵਨ ਕੁਮਾਰ ਗੁਪਤਾ ਦੀ ਅਗਵਾਈ ਚ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ 14 ਸਾਲਾਂ ਦੇ ਕਾਰਜ ਕਾਲ ਚ ਬਹੁਤ ਵਿਸਥਾਰ ਕੀਤਾ ਗਿਆ। ਜਿਸ ਦੇ ਚੱਲਦੇ ਹੀ ਪਾਰਟੀ ਵੱਲੋਂ ਪਟਿਆਲਾ ਤੋਂ ਸ਼ੁਰੂਆਤ ਕਰ ਕੇ ਵਰਤਮਾਨ ਸਮੇਂ ਦੌਰਾਨ ਭਾਰਤ ਦੇ 18 ਸੂਬਿਆ ਚ ਵਿਸਤਾਰ ਹੋ ਚੁੱਕਿਆ ਹੈ। ਜਿਸ ਦੌਰਾਨ ਪਾਰਟੀ ਵੱਲੋਂ ਵੱਡੇ ਪੱਧਰ ਦੇ ਕੰਮ ਕੀਤੇ ਜਾ ਰਹੇ ਹਨ ਜਿਸ ਦੌਰਾਨ ਉਨ੍ਹਾਂ ਵੱਲੋਂ ਹਿੰਦੂਆਂ ਦੇ ਹੱਕਾਂ ਲਈ, ਜ਼ਰੂਰਤਮੰਦਾਂ ਲਈ ਤੇ ਲਾਚਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਚ ਵੀ ਪਾਰਟੀ ਵੱਲੋਂ ਇਸੇ ਤਰਾਂ ਕਾਰਜ ਕੀਤਾ ਜਾਵੇਗਾ।
ਇਸ ਮੌਕੇ ਸਤੀਸ਼ ਮਹਾਜਨ, ਅਮਿੱਤ ਸ਼ਰਮਾ, ਰਾਜੇਸ਼ ਕੌਸ਼ਿਕ, ਸ਼੍ਰੀ ਮਤੀ ਸਵਰਾਜ ਘੁੰਮਣ, ਰਵਿੰਦਰ ਸਿੰਗਲਾ, ਸੁਧੀਰ ਕੌਸ਼ਿਕ, ਰਾਜਾ ਵਾਲੀਆ, ਹਨੀ ਮਹਾਜਨ, ਰੋਹਿਤ ਮੈਗੀ, ਰਵੀ ਪਹਿਲਵਾਨ, ਨਰਿੰਦਰ ਭਾਰਦਵਾਜ, ਮਿੱਕੀ ਪੰਡਿਤ, ਮਨੀਸ਼, ਰਮਨ ਭੱਲਾ, ਰਾਹੁਲ ਖੋਸਲਾ, ਰਾਮ ਪਾਲਾ, ਰਾਮ ਬਚਨ, ਅਰੁਣ ਜਜੋਰਿਆ, ਨੰਦ ਲਾਲ ਰਹੇਜਾ, ਰਾਕੇਸ਼ ਅਟਵਾਲ, ਪਰਵੀਤ ਕਥੂਰੀਆ, ਵਿਕਾਸ ਸ਼ਰਮਾ, ਸ਼ਮਾਕਾਂਤ ਪਾਂਡੇ, ਪਵਨ ਸਡਾਨਾ ਸਮੇਤ ਵੱਡੀ ਗਿਣਤੀ ‘ਚ ਸ਼ਿਵ ਸੈਨਿਕ ਹਾਜ਼ਰ ਰਹੇ।

