ਬਾਰ ਕੌਂਸਲ ਆਫ ਇੰਡੀਆ ਦੇ ਸੱਦੇ ‘ਤੇ ਵਕੀਲਾਂ ਨੇ ਬਿੱਲ ਸੋਧ ਖਿਲਾਫ਼ ਕੀਤਾ ਕੰਮ ਠੱਪ
ਪਟਿਆਲਾ 31 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਬਾਰ ਕੌਂਸਲ ਆਫ ਇੰਡੀਆ ਦੇ ਸੱਦੇ ‘ਤੇ ਜ਼ਿਲ੍ਹਾ ਕਚਹਿਰੀਆਂ ‘ਚ ਵਕੀਲਾਂ ਨੇ ਕੰਮ ਠੱਪ ਕਰਕੇ 2017 ਬਿੱਲ ‘ਚ ਸੋਧ ਕੀਤੇ ਜਾਣ ਖਿਲਾਫ਼ ਰੋਸ ਪ੍ਰਗਟ ਕੀਤਾ।
ਬਾਰ ਕੌਂਸਲ ਦੇ ਪ੍ਰਧਾਨ ਬਿਕਰਮਜੀਤ ਸਿੰਘ ਭੁੱਲਰ ਦੀ ਅਗਵਾਈ ‘ਚ ਵਕੀਲਾਂ ਨੇ ਸਾਰਾ ਦਿਨ ਕੰਮ ਠੱਪ ਰੱਖਿਆ, ਜਿਸ ਕਾਰਨ ਸਾਰਾ ਦਿਨ ਕੰਮਕਾਜ ਪ੍ਰਭਾਵਿਤ ਰਿਹਾ। ਪ੍ਰਧਾਨ ਭੁੱਲਰ ਨੇ ਦੱਸਿਆ ਕਿ ਐਕਟ 1961 ਤਹਿਤ ‘ਚ 2017 ਬਿੱਲ ‘ਚ ਸੋਧ ਕਰਕੇ ਵਕੀਲਾਂ ਖਿਲਾਫ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ।
ਉਨ੍ਹਾਂ ਦੱਸਿਆ ਕਿ ਬਿੱਲ ‘ਚ ਕੀਤੀ ਜਾ ਰਹੀ ਸੋਧ ਨਾਲ ਵਕੀਲਾਂ ਦਾ ਕੀਤਾ ਪ੍ਰਭਾਵਤ ਹੋਵੇਗਾ, ਜਿਸ ਨਾਲ ਲੋਕਾਂ ਦਾ ਕਾਨੂੰਨ ‘ਚ ਭਰੋਸਾ ਹੋਰ ਖ਼ਤਮ ਹੋਵੇਗਾ। ਉਨ੍ਹਾਂ ਕਿਹਾ ਕਿ ਭਾਵੇਂ 2017 ਬਿੱਲ ‘ਚ ਸੋਧ ਕਰਕੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਰਟ ‘ਚ ਵਕੀਲ ਆਪਣੀ ਹਾਜ਼ਰੀ ਨੂੰ ਯਕੀਨੀ ਬਣਾਉਣ, ਜੇ ਅਜਿਹਾ ਨਹੀਂ ਹੁੰਦਾ ਤਾਂ ਧਾਰਾ 24 ਏ ਤਹਿਤ ਉਨ੍ਹਾਂ ਦਾ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਕੀਲ ਦੇ ਕਲਾਈਡ ਦਾ ਕੇਸ ਅਣਗਹਿਲੀ ਕਾਰਨ ਖਰਾਬ ਹੁੰਦਾ ਹੈ ਤਾਂ ਵਕੀਲ ਨੂੰ ਹਰਜਾਨਾ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿਹਾ ਬਿੱਲ ‘ਚ ਸੋਧ ਕੀਤੇ ਜਾਣ ਨਾਲ ਵਕੀਲਾਂ ਦਾ ਕੈਰੀਅਰ ਹੀ ਖਰਾਬ ਨਹੀਂ ਹੋਵੇਗਾ ਸਗੋਂ ਲੋਕਾਂ ਦਾ ਕਾਨੂੰਨ ‘ਚ ਭਰੋਸਾ ਬਣਾਉਣ ਵਾਲੇ ਵਕੀਲਾਂ ਦੀ ਭਰੋਸੇਯੋਗਤਾ ਵੀ ਖ਼ਤਰੇ ‘ਚ ਪਵੇਗੀ।
ਇਸ ਮੌਕੇ ਅਨਨੀਤ ਬਿਲਿੰਗ, ਸੰਜੇ, ਪ੍ਰਗਟ ਜਵੰਧਾ, ਅਰੁਣ ਬਾਂਸਲ, ਰਾਜੇਸ਼ ਇੰਦਰ ਸਿੱਧੂ, ਮਨਜੀਤ ਸਿੰਘ, ਐਚ.ਪੀ.ਐਸ. ਸੋਢੀ, ਸੁਧੀਰ ਕੁਮਾਰ, ਬਿਕਰਮ ਸ਼ਰਮਾ ਆਦਿ ਹਾਜ਼ਰ ਸਨ।

