ਪੰਜਾਬ

ਨੈਸ਼ਨਲ ਇਮੂਨਾਈਜ਼ੇਸ਼ਨ ਦਿਵਸ ‘ਤੇ 36 ਲ਼ੱਖ ਬੱਚਿਆਂ ਨੂੰ ਪੋਲਿਓ ਤੋਂ ਰੱਖਿਆ ਜਾਵੇਗਾ ਸੁਰੱਖਿਅਤ

ਚੰਡੀਗੜ•, 31 ਮਾਰਚ (ਮਧੂਸਾਰ ਬਿਊਰੋ)
ਨੈਸ਼ਨਲ ਇਮੂਨਾਈਜ਼ੇਸ਼ਨ ਦਿਵਸ ‘ਤੇ ਪੰਜਾਬ ਸਰਕਾਰ ਦੁਆਰਾ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਬਾਈਵੋਲੈਂਟ ਵੈਕਸੀਨ ਦੀਆਂ ਦੋ ਬੂੰਦਾਂ ਪਿਲਾ ਕੇ ਪੋਲਿਓ ਤੋਂ ਸੁਰੱਖਿਅਤ ਕੀਤਾ ਜਾਵੇਗਾ।ਇਸ ਪੋਲਿਓ ਮੁਹਿੰਮ ਦੋਰਾਨ ਸੂਬੇ ਦੇ 36 ਲੱਖ ਬੱਚਿਆਂ ਨੂੰ ਕਵਰ ਕਰਨ ਲਈ 70 ਹਜਾਰ ਵਰਕਰਾਂ ਅਤੇ 3000 ਸੁਪਰਵਾਈਜ਼ਰਾਂ ਦੀ ਤੈਨਾਤੀ ਕੀਤੀ ਗਈ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 2 ਅਪ੍ਰੈਲ,2017 ਨੂੰ ਨੈਸ਼ਨਲ ਇਮੂਨਾਈਜ਼ੇਸ਼ਨ ਦਿਵਸ ਦੇ ਮੌਕੇ ਆਪ ਆ ਕੇ ਬੱਚਿਆਂ ਨੂੰ ਵੈਕਸੀਨ ਦੀਆਂ ਦੋ ਬੂੰਦਾਂ ਪਿਲਾਉਣ।ਉਨਾਂ ਦੱਸਿਆ ਕਿ ਸੂਬੇ ਵਿਚ ਹਰ ਬੱਚੇ ਨੂੰ ਸੁਰੱਖਿਅਤ ਕਰਨ ਲਈ 15,000 ਬੂਥ ਲਗਾਏ ਜਾ ਰਹੇ ਹਨ । ਇਸ ਤੋਂ ਇਲਾਵਾ ਹਾਊਸ ਟੂ ਹਾਊਸ ਟੀਮਾਂ ,615 ਮੋਬਾਇਲ ਟੀਮਾਂ ਅਤੇ 674 ਟਰਾਂਜਿਟ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਜੋ ਸੂਬੇ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ,ਉਦਯੋਗ ,ਇੱਟਾਂ ਦੇ ਭੱਠੇ ਅਤੇ ਹੋਰ ਥਾਵਾਂਵਿਖੇਰਹਿ ਰਹੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣਗੇ।
ਸਿਹਤ ਮੰਤਰੀ ਨੇ ਦੱਸਿਆ ਕਿ ਨੈਸ਼ਨਲ ਇਮੂਨਾਈਜ਼ੇਸ਼ਨ ਦਿਵਸ ਦਾ ਇਹ ਸਾਲਾਨਾ ਦੂਜਾ ਰਾਊਂਡ ਹੈ ਜਿਸ ਲਈ ਸਿਹਤ ਵਿਭਾਗ ਵਲੋਂ ਪੁੱਖਤਾ ਅਤੇ ਸਖਤ ਪ੍ਰਬੰਧ ਕੀਤੇ ਗਏ ਹਨ।ਪੰਜਾਬ ਦੀ ਸਰਹੱਦ ਪਾਕਿਸਤਾਨ ਨਾਲ ਸਾਝੀਂ ਹੋਣ ਕਾਰਣ ਸਾਨੂੰ ਹੋਰਾਂ ਸੂਬਿਆਂ ਤੋਂ ਜਿਆਦਾ ਚੋਕਸ ਹੋ ਕੇ ਪੋਲਿਓ ਵਿਰੁੱਧ ਮੁਹਿੰਮ ਚਲਾਉਣ ਦੀ ਲੋੜ ਹੈ।ਉਨਾਂ ਦੱਸਿਆ ਕਿ ਪਾਕਿਸਤਾਨ ਵਿਚ ਲਗਾਤਾਰ ਪੋਲਿਓ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਸਦਕਾ ਵਾਹਘਾ ਅਤੇ ਅਟਾਰੀ ਬਾਰਡਰ ਤੋਂ ਆਉਣ ਵਾਲੇ ਹਰ ਬੱਚੇ ਅਤੇ ਵਿਅਕਤੀ ਨੂੰ ਪੋਲਿਓ ਬੂੰਦਾਂ ਪਿਲਾਈਆਂ ਜਾਦੀਆਂ ਹਨ ਤਾਂ ਦੇਸ਼ ਨੂੰ ਪੋਲਿਓ ਤੋਂਂ ਸੁਰੱਖਿਅਤ ਕੀਤਾ ਜਾ ਸਕੇ।
ਸ੍ਰੀ ਮਹਿੰਦਰਾ ਨੇ ਦੱਸਿਆ ਕਿ ਜਿਆਦਾ ਪ੍ਰਵਾਸੀ ਆਬਾਦੀ ਵਾਲੇ ਜਿਲ•ੇ ਲੁਧਿਆਣਾ,ਅੰਮ੍ਰਿਤਸਰ, ਪਟਿਆਲਾ,ਜਲੰਧਰ,ਮੁਹਾਲੀ ਅਤੇ ਸੰਗਰੂਰ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸੂਬੇ ਦੇ 20 ਫੀਸਦੀ ਬੱਚੇ ਪ੍ਰਵਾਸੀ ਪਰਿਵਾਰਾਂ ਨਾਲ ਸਬੰਧਤ ਹਨ ਜਿਸ ਲਈ ਇਹਨਾਂ ਪਰਿਵਾਰਾਂ ਨੂੰ ਵਿਸ਼ੇਸ਼ ਤਵਜੋਂ ਦਿੱਤੀ ਜਾ ਰਹੀ ਹੈ ਜਿਸ ਅਧੀਨ ਮੋਬਾਇਲ ਟੀਮਾਂ ਦੁਆਰਾ ਇਹਨਾਂ ਬੱਚਿਆਂ ਨੂੰ ਵੈਕਸੀਨ ਦੇ ਕੇ ਸੁਰੱਖਿਅਤ ਕੀਤਾ ਜਾਵੇਗਾ।

Leave a Reply

Your email address will not be published. Required fields are marked *