ਅਲੋਚਨਾ ਪੁਸਤਕ ਨਵੀਂ ਪੁਸਤਕ ‘ਰਚਨਾ ਤੇ ਸੰਵਾਦ’ ਲੋਕ ਅਰਪਣ
ਅੰਮ੍ਰਿਤਸਰ 1 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ)
ਵਿਰਸਾ ਵਿਹਾਰ ਸੁਸਾਇਟੀ, ਅੰਮ੍ਰਿਤਸਰ ਦੇ ਮੁੱਖ ਦਫ਼ਤਰ ‘ਚ ਜਪਾਨ ਵਾਸੀ ਪ੍ਰਸਿੱਧ ਸ਼ਾਇਰ ਪਰਮਿੰਦਰ ਸੋਢੀ ਦੀ ਕਵਿਤਾ ਤੇ ਡਾ. ਨਰੇਸ਼ ਕੁਮਾਰ ਦੁਆਰਾ ਸੰਪਾਦਤ ਅਲੋਚਨਾ ਪੁਸਤਕ ਨਵੀਂ ਪੁਸਤਕ ‘ਰਚਨਾ ਤੇ ਸੰਵਾਦ’ ਲੋਕ ਅਰਪਣ ਕੀਤੀ ਗਈ।
ਇਸ ਮੌਕੇ ਤੇ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਵੱਲੋਂ ਆਏ ਹੋਏ ਮਹਿਮਾਨ ਸ੍ਰੀ ਪਰਮਿੰਦਰ ਸੋਢੀ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਸੁਆਗਤ ਕੀਤਾ। ਡਾ. ਨਰੇਸ਼ ਨੇ ਪ੍ਰਮਿੰਦਰ ਸੋਢੀ ਦੀ ਸ਼ਾਇਰੀ ਅਤੇ ਨਵ ਸੰਪਾਦਤ ਪੁਸਤਕ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ। ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਸਮੂਹ ਹਾਜ਼ਰੀਨ ਨੂੰ ਜੀਅ ਆਇਆ ਨੂੰ ਕਿਹਾ ਤੇ ਪ੍ਰਮਿੰਦਰ ਸੋਢੀ ਦੀ ਸ਼ਾਇਰੀ ਦੇ ਗੁਣਾਂ ਬਾਰੇ ਚਰਚਾ ਕੀਤੀ। ਨਾਟਕਕਾਰ ਜਗਦੀਸ਼ ਸਚਦੇਵਾ ਪ੍ਰੋ. ਹੀਰਾ ਸਿੰਘ, ਅੱਖਰ ਦੇ ਸੰਪਾਦਕ ਵਿਸ਼ਾਲ, ਡਾ. ਆਤਮ ਰੰਧਾਵਾ, ਭੁਪਿੰਦਰ ਸਿੰਘ ਸੰਧੁ ਤੇ ਡਾ. ਵਿਕਰਮ ਸਿੰਘ ਆਦਿ ਵਿਦਵਾਨਾਂ ਵੱਲੋਂ ਪੁਸਤਕ ਬਾਰੇ ਚਰਚਾ ‘ਚ ਹਿੱਸਾ ਲਿਆ। ਇਸ ਮੌਕੇ ਪ੍ਰਵਾਸੀ ਸ਼ਾਇਰ ਪ੍ਰਮਿੰਦਰ ਸੋਢੀ ਆਪਣੇ ਵਿਸ਼ਵ ਵਿਆਪੀ ਕਾਵਿਕ ਅਨੁਭਵ ਅਤੇ ਆਪਣੀ ਕਵਿਤਾ ਬਾਰੇ ਕਈ ਨੁਕਤੇ ਹਾਜ਼ਰੀਨ ਨਾਲ ਸਾਂਝੇ ਕੀਤੇ ਤੇ ਉਪਰੰਤ ਪ੍ਰਮਿੰਦਰ ਸੋਢੀ ਤੇ ਆਪਣੀਆਂ ਖੂਬਸੂਰਤ ਚੋਣਵੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆ ਕੀਤੀਆਂ। ਇਸ ਬੇਹੱਦ ਮੁਹੱਬਤੀ ਸਮਾਗਮ ‘ਚ ਰਮੇਸ਼ ਯਾਦਵ, ਗੁਰਦੇਵ ਸਿੰਘ ਮਹਿਲਾਂਵਾਲਾ, ਡਾ. ਹੀਰਾ ਸਿੰਘ, ਮਲਵਿੰਦਰ ਸਿੰਘ, ਸਰਬਜੀਤ ਸਿੰਘ, ਮਨਦੀਪ ਸਿੰਘ, ਪ੍ਰੋ. ਸੁਖਜਿੰਦਰ ਸਿੰਘ ਬਾਠ, ਤੇਜਿੰਦਰ ਰਾਜਾ, ਗੁਰਬਾਜ ਸਿੰਘ ਛੀਨਾ, ਰਾਜ ਕੁਮਾਰ ਹੰਸ ਆਦਿ ਸ਼ਖਸ਼ੀਅਤਾਂ ਵੱਲੋਂ ਡਾ. ਨਰੇਸ਼ ਦੀ ਇਸ ਮੁਲਵਾਨ ਪੁਸਤਕ ਨੂੰ ਸੰਪਾਦਤ ਕਰਨ ਬਾਬਤ ਸਰਾਹਨਾ ਕੀਤੀ।

