ਪਟਿਆਲਾ

ਨਵਰਾਤਰਿਆਂ ‘ਤੇ ਕੜੀ ਚਾਵਲ ਦਾ ਲਗਾਇਆ ਲੰਗਰ

ਪਟਿਆਲਾ 1 ਅਪ੍ਰੈਲ (ਮਧੂਸਾਰ ਬਿਊਰੋ) ਨਵਰਾਤਰਿਆਂ ਦੇ ਆਗਮਨ ‘ਤੇ ਫੈਕਟਰੀ ਏਰੀਆ ‘ਚ ਜ਼ਿਲ੍ਹਾ ਪਟਿਆਲਾ ਮਹਿਲਾ ਮੋਰਚਾ ਦੀ ਪ੍ਰਧਾਨ ਸੁਨੀਤਾ ਰਾਣੀ ਦੀ ਅਗਵਾਈ ‘ਚ ਅਤੁੱਟ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤਾਂ ਤੇ ਸ਼ਰਧਾਲੂਆਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ।

ਲੰਗਰ ਦੀ ਸੇਵਾ ‘ਚ ਅਖਿਲ ਭਾਰਤੀ ਹਿੰਦੂ ਯੁਵਾ ਮੋਰਚਾ ਦੇ ਰਾਸ਼ਟਰੀ ਸਕੱਤਰ ਸਨੀ ਸੁਰਜਨ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਲੰਗਰ ਸੇਵਾ ‘ਚ ਅਹਿਮ ਯੋਗਦਾਨ ਪਾਇਆ। ਮੁੱਖ ਮਹਿਮਾਨ ਵਜੋਂ ਸਨੀ ਸੁਰਜ਼ਨ ਦਾ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਹੋਰਨਾਂ ਤੋਂਇਲਾਵਾ ਜਸਵਿੰਦਰ ਸਿੰਘ ਰਾਜੂ, ਸੋਹਨ ਲਾਲ, ਦਰਸ਼ਨ ਸਿੰਘ, ਮਾਨਵ, ਸ਼ੰਟੀ, ਹੈਪੀ ਖੱਤਰੀ, ਤੁਸ਼ਾਰ ਯੋਗੇਸ਼, ਸੁਨੀਤਾ ਰਾਣੀ, ਰੇਣੂੰ ਗੁਪਤਾ, ਸੋਹਣ ਲਾਲ, ਤਨੁਜ ਆਦਿ ਮੌਜੂਦ ਸਨ।

Leave a Reply

Your email address will not be published. Required fields are marked *