ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਵਿਚ ਕਵੀਆਂ ਨੇ ਚੰਗਾ ਰੰਗ ਬਖੇਰਿਆ
ਰਾਜਪੁਰ 3 ਅਪ੍ਰੈਲ (ਡਾ. ਅਮਨ)
ਲੋਕ ਸਾਹਿਤ ਸੰਗਮ ਰਜਿ ਰਾਜਪੁਰਾ ਦੀ ਸਾਹਿਤਕ ਬੈਠਕ ਪ੍ਰਧਾਨ ਡਾ ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਵਿਖੇ ਹੋਈ ਜਿਸ ਵਿਚ ਸਾਹਿਤਕ ਸਿਰਜਣਾ ਅਤੇ ਵਿਕਾਸ ਬਾਰੇ ਚਿੰਤਨ ਕੀਤਾ।
ਸਭਾ ਦਾ ਆਗਾਜ਼ ਗ਼ਜ਼ਲਗੋ ਅਵਤਾਰ ਪੁਆਰ ਦੀ ਗ਼ਜ਼ਲ ‘ਜਿਦਣ ਦੇ ਉਨ੍ਹਾਂ ਵਲੋਂ ਇਸ਼ਾਰੇ ਮਿਲਣ ਲਗੇ ਨੇ ‘ਨਾਲ ਹੋਇਆ। ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਦਾ ਸਿਆਸਤ ਗੀਤ ਬਹੁਤ ਖ਼ੁਸੂਰਾਤ ਸੀ। ਗੁਰਵਿੰਦਰ ਆਜ਼ਾਦ ਦੀ ‘ਮਾਂ ਮੁੱਕ ਜਾਵੇ ਤਾਂ ਥਾਂ ਮੁਕ ਜਾਂਦੀ ਏ ‘ਸੁਣਾਈ। ਲੋਕ ਕਵੀ ਕਰਮ ਸਿੰਘ ਹਕ਼ੀਰ ਦਾ ਗੀਤ ‘ਮੈ ਰੱਬ ਹੋਵਾਂ ਤੂੰ ਔਰਤ ਹੋਵੇਂ ਸੁਣਾਕੇ ਚੰਗੀ ਵਾਹ ਵਾਹ ਖੱਟੀ। ਜਸਮੇਰ ਕੌਰ ਬੈਸ ਦੀ ਅਰਦਾਸ ਕਵਿਤਾ ਅਤੇ ਮਨਪ੍ਰੀਤ ਕੌਰ ਬੈਂਸ ਦੀ ਹਰਫ਼ਾਂ ਦੇ ਅਹਿਸਾਸ ਕਵਿਤਾਵਾਂ ਬਖੂਬ ਸਨ। ਵਿਕਰਮ ਜੈਕਸਨ ‘ਜਦੋਂ ਮਿਲਦੀ ਜਵਾਬੀ ਗੱਲ ਸੁਣਾਈ। ਜਾਨੀ ਜ਼ਿਰਕਪੁਰੀਆ ਨੇ ਜੁੱਤੀ ਕਸੂਰੀ ‘ਸੁਣਾਕੇ ਚੰਗਾ ਰੰਗ ਬੰਨਿਆ। ਉੱਚ ਪਾਏ ਦੇ ਸ਼ਾਇਰ ਅੰਗਰੇਜ ਕਲੇਰ ਦੀ ਕਵਿਤਾ ਭਾਵਪੂਰਕ ਸੀ। ਕਵੀਸ਼ਰ ਕੁਲਵਿੰਦਰ ਸਿੰਘ ,ਸੁਰਜਨ ਸਿੰਘ ,ਸੁਰਜੀਤ ਸਿੰਘ ,ਛਿੰਦਾ ਸਿੰਘ ਅਤੇ ਜਸਵੰਤ ਸਿੰਘ ਨੇ ਆਪਣੀ ਕਵੀਸ਼ਰੀ ਨਾਲ ਚੰਗਾ ਰੰਗ ਬਿਖੇਰਿਆ। ਬਚਨ ਸਿੰਘ ਬਚਨ ਸੋਢੀ ਨੇ ਕਵਾਲੀ ਦੀ ਵੰਨਗੀ ਪੇਸ਼ ਕੀਤੀ। ਓਮ ਪ੍ਰਕਾਸ਼ ਅਰੋੜਾ ਨੇ ਸਰਾਇਕੀ ਦਾ ਰੰਗ ਦਿਖਾਇਆ। ਸੁਭਦੀਪ ਨੇ ਸਤਿਗੁਰੂ ਦੀ ਮਹਿਮਾ ਬਿਆਨ ਕੀਤੀ। ਹਰਬੰਸ ਸਿੰਘ ਥੁਹਾ ਨੇ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਿਆ ਜਮਨਾ ਪ੍ਰਕਾਸ਼ ਨਾਚੀਜ਼ ਦੀ ਕਵਿਤਾ ਅੱਛੀ ਸੀ। ਸੰਗਮ ਦੇ ਚੇਅਰਮੈਨ ਡਾ ਹਰਜੀਤ ਸਿੰਘ ਸੱਧਰ ਦਾ ਤਰੰਨਮ ‘ਚ ਗੀਤ ‘ਭਾਵੇਂ ਖਾਸ ਹਾਂ ਭਾਵੇਂ ਆਮ ਹਾਂ ,ਆਪਣੇ ਸੁਭਾਅ ਦਾ ਮੈ ਗੁਲਾਮ ਹਾਂ ਸੁਣਾਕੇ ਸਭ ਦਾ ਮਨ ਮੋਹ ਲਿਆ। ਅੰਤ ਵਿਚ ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਮਿੰਨੀ ਕਹਾਣੀ ‘ਨੇਕ ਸਲਾਹ ਸੁਣਾਕੇ ਅਜੋਕੀ ਰਾਜਨੀਤੀ ਤੇ ਚੰਗਾ ਕਟਾਕਸ਼ ਕੀਤਾ। ਅਤੇ ਸਾਹਿਤ ਸਿਰਜਣ ਨੂੰ ਬਹੁਤ ਕਠਿਨ ਤੇ ਜਿੱਮੇਵਾਰਾਨਾ ਕਾਰਜ ਗਰਦਾਨਿਆ। ਅੰਗਰੇਜ ਕਲੇਰ ਦੀ ਸਟੇਜ ਦੀ ਕਾਰਵਾਈ ਬਾਖੂਬ ਸੀ।

