ਹਰਿਆਣਾਪੰਜਾਬ

28ਵੀਂ ਨੈਸ਼ਨਲ ਸਰਕਲ ਕਬੱਡੀ ਮੁਕਾਬਲੇ ‘ਚ ਹਰਿਆਣਾ ਦੀ ਟੀਮ ਜੇਤੂ

ਚੰਡੀਗੜ੍ਹ 3 ਅਪ੍ਰੈਲ (ਮਧੂਸਾਰ ਬਿਊਰੋ)
ਐਮਚਯੋਗ ਸਰਕਲ ਕਬੱਡੀ ਫੈਡਰੇਸ਼ਨ ਆਫ ਇੰਡਿਆ ਵੱਲੋਂ ਆਯੋਜਿਤ 28ਵੀਂ ਨੈਸ਼ਨਲ ਸਰਕਲ ਕਬੱਡੀ ਮੁਕਾਬਲੇ ਦੇ ਪੁਰਖ ਤੇ ਮਹਿਲਾ, ਦੋਵੇਂ ਵਰਗਾਂ ਵਿਚ ਹਰਿਆਣਾ ਦੀ ਟੀਮ ਜੇਤੂ ਅਤੇ ਪੰਜਾਬ ਦੀ ਟੀਮ ਉਪ ਜੇਤੂ ਰਹੀ।

ਫੈਡਰੇਸ਼ਨ ਦੇ ਚੇਅਰਮੈਨ ਅਤੇ ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਚਾਰੋਂ ਟੀਮਾਂ ਨੂੰ ਟਰਾਫੀ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਆਪਣੇ ਅਖਤਿਆਰ ਫੰਡ ਵਿਚੋਂ ਫੈਡਰੇਸ਼ਨ ਨੂੰ 11 ਲੱਖ ਰੁਪਏ ਅਤੇ ਫਾਇਨਲ ਵਿਚ ਪੁੱਜੀ ਚਾਰੋਂ ਟੀਮਾਂ ਦੇ ਹਰੇਕ ਖਿਡਾਰੀ ਨੂੰ 11-11 ਹਜਾਰ ਰੁਪਏ ਦਾ ਨਗਦ ਇਨਾਮ ਵੀ ਦਿੱਤਾ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਹੋਈਆ ਮੁਕਾਬਲੇ ਦੇ ਫਾਇਨ ਮੁਕਾਬਲੇ ਵਿਚ ਮਹਿਲਾ ਵਰਗ ਵਿਚ ਹਰਿਆਣਾ ਦੀ ਟੀਮ ਨੇ ਪੰਜਾਬ ਦੀ ਟੀਮ ਨੂੰ 45-19 ਅੰਕਾਂ ਦੇ ਫਰਕ ਨਾਲ ਅਤੇ ਪੁਰਖ ਵਰਗ ਵਿਚ ਹਰਿਆਣਾ ਦੀ ਟੀਮ ਨੇ ਪੰਜਾਬ ਦੀ ਟੀਮ ਨੂੰ 30-12 ਅੰਕਾਂ ਦੇ ਫਰਕ ਨਾਲ ਹਰਾਇਆ। ਮੁਕਾਬਲੇ ਵਿਚ ਕੁਲ 17 ਰਾਜਾਂ ਦੀ ਟੀਮਾਂ ਨੇ ਹਿੱਸਾ ਲਿਆ।
ਇਸ ਮੌਕੇ ‘ਤੇ ਸਿਖਿਆ ਮੰਤਰੀ ਨੇ ਐਲਾਨ ਕੀਤਾ ਕਿ ਅਮਚਯੋਰ ਸਰਕਲ ਕਬੱਡੀ ਫੈਡਰੇਸ਼ਨ ਆਫ ਇੰਡਿਆ ਦੇ ਬੈਨਰ ਤਲੇ ਅਗਲੇ ਸਾਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਕਬੱਬੀ ਦਾ ਏਸ਼ਿਆ ਕੱਪ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਜੇਤੂ ਅਤੇ ਉਪ ਜੇਤੂ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਡ ਵਿਚ ਹਾਰ-ਜਿੱਤ ਮਾਇਨੇ ਨਹੀਂ ਰੱਖਦੀ। ਖਿਡਾਰੀ ਨੂੰ ਖੇਡ ਦੀ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਖਿਡਾਰੀਆਂ ਲਈ ਜੋ ਖੇਡ ਨੀਤੀ ਬਣਾਈ ਹੈ, ਉਸ ਨਾਲ ਜਿੱਥੇ ਖਿਡਾਰੀਆਂ ਦਾ ਹੌਂਸਲਾ ਵਧਿਆ ਹੈ, ਉੱਥੇ ਪ੍ਰਤੀਭਾਵਾਂ ਵਿਚ ਨਿਖਾਰ ਆਇਆ ਹੈ। ਇਸ ਮੌਕੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਅਜੀਤ ਬਾਲਾਜੀ ਜੋਸ਼ੀ, ਚੌਗਿਰਦਾ ਵਿਦਵਾਨ ਬਲਬੀਰ ਸਿੰਘ ਸੀਚੇਵਾਲ, ਫੈਡਰੇਸ਼ਨ ਦੇ ਡਿਪਟੀ ਚੇਅਰਮੈਨ ਜੇ.ਪੀ.ਸ਼ਰਮਾ, ਨਰਿੰਦਰ ਕੰਗ, ਦਵਿੰਦਰ ਸਿੰਘ ਬਾਜਵਾ, ਸੇਵਾਮੁਕਤ ਡੀ.ਜੀ.ਪੀ. ਚੰਦਰਸ਼ੇਖਰ ਤੋਂ ਇਲਾਵਾ ਖੇਡ ਜਗਤ ਦੀ ਕਈ ਹਸਤੀਆਂ ਮੌਜ਼ੂਦ ਸੀ।

Leave a Reply

Your email address will not be published. Required fields are marked *