ਪੰਜਾਬ

ਰੂਸ : ਸੇਂਟ ਪੀਟਰਸਬਰਗ ਦੇ ਮੈਟਰੋ ਸਟੇਸ਼ਨਾਂ ‘ਤੇ ਜ਼ੋਰਦਾਰ ਧਮਾਕਾ, 10 ਲੋਕਾਂ ਦੀ ਮੌਤ

ਸੇਂਟ ਪੀਟਰਸਬਰਗ (ਏਜੰਸੀਆਂ) ਰੂਸ ‘ਚ ਸੇਂਟ ਪੀਟਰਸਬਰਗ ਦੇ ਮੈਟਰੋ ਸਟੇਸ਼ਨ ‘ਤੇ ਦੋ ਧਮਾਕੇ ਹੋਣ ਦੀ ਖ਼ਬਰ ਹੈ। ਰੂਸ ਮੀਡੀਆ ਅਨੁਸਾਰ ਧਮਾਕਿਆਂ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ‘ਚ ਬੱਚੇ ਵੀ ਸ਼ਾਮਲ ਹਨ।

ਮੀਡੀਆ ਅਨੁਸਾਰ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਵੀ ਸੇਂਟ ਪੀਟਰਸਬਰਗ ਵਿਚ ਹਨ, ਜਿਨ੍ਹਾਂ ਨੂੰ ਘਟਨਾ ਦੀ ਫੌਰੀ ਸੂਚਨਾ ਦਿੱਤੀ ਗਈ ਹੈ। ਪੂਤਿਨ ਨੇ ਇਸ ਘਟਨਾ ਦੇ ਪਿਛੇ ਅੱਤਵਾਦ ਸਮੇਤ ਸਾਰੇ ਪਹਿਲੂਆਂ ਨੂੰ ਧਿਆਨ ‘ਚ ਰੱਖਿਆ ਜਾ ਰਿਹਾ ਹੈ।
ਸ਼ੋਸ਼ਲ ਮੀਡੀਆ ਏ ‘ਤੇ ਵਾਇਰਲ ਹੋਈਆਂ ਤਸਵੀਰਾਂ ‘ਚ ਵਿਖਾਇਆ ਗਿਆ ਕਿ ਰੇਲ ਦੇ ਡੱਬੇ ਦੇ ਦਰਵਾਜ਼ਿਆਂ ‘ਚ ਪਰਚੜੇ ਉਡ ਗਏ ਹਨ ਅਤੇ ਅੰਦਰ ਕਾਫੀ ਨੁਕਸਾਨ ਹੋਇਆ ਹੈ। ਜ਼ਖ਼ਮੀਆਂ ਨੂੰ ਰਾਹਤ ਸੇਵਾ ਦੇਣ ਲਈ ਕਰਮਚਾਰੀਆਂ ਨੇ ਬਚਾਅ ਕਾਰਜ ਆਰੰਭ ਦਿੱਤੇ ਹਨ।

Leave a Reply

Your email address will not be published. Required fields are marked *