ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਕਨੈਕਟੀਕੱਟ ਦੇ ਨੌਰਵਿੱਚ ‘ਚ ਸਿਟੀ ਕੌਂਸਲ ਨੇ ਵਿਸਾਖੀ ਨੂੰ ਮਾਨਤਾ ਦੇਣ ਲਈ ਪਾਇਆ ਮਤਾ

ਕੌਂਸਲ ਦੇ ਮੇਅਰ ਨੇ ਮਤਾ ਪੜ੍ਹ ਕੇ ਸਿੱਖਾਂ ਦੀ ਵਿਰਾਸਤ ਨੂੰ ਮਹਾਨ ਦਸਿਆ
ਨੌਰਵਿੱਚ, ਕਨੈਕਟੀਕੱਟ, ਯੂਐਸਏ 4 ਅਪਰੈਲ (ਪਰਮਿੰਦਰਜੀਤ/ਮਧੂਸਾਰ ਬਿਊਰੋ)
ਅਮਰੀਕਾ ਦੇ ਕਨੈਕਟੀਕੱਟ ਸਟੇਟ ਦੇ ਸਿਟੀ ਕੌਂਸਲ ਆਫ਼ ਨੌਰਵਿੱਚ ਦੇ ਮੇਅਰ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੌਰਾਨ ਸਿੱਖਾਂ ਦੇ ਮਹਾਨ ਤੇ ਪਵਿੱਤਰ ਦਿਹਾੜੇ ਵਿਸਾਖੀ ਨੂੰ ਅਮਰੀਕਾ ਦਾ ‘ਨੈਸ਼ਨਲ ਸਿੱਖ ਡੇਅ’ ਸਥਾਪਤ ਕਰਾਉਣ ਲਈ ਮਤਾ ਪਾ ਦਿੱਤਾ ਹੈ। 5 ਅਪਰੈਲ ਨੂੰ ਵਿਸਾਖੀ ਦੇ ਦਿਹਾੜੇ ਨੂੰ ਮਾਨਤਾ ਦਿਵਾਉਣ ਲਈ ਮਤਾ ਕੈਪੀਟਲ ਹਿੱਲ ਵਿਚ ਅਮਰੀਕਾ ਦੇ ਸਾਰੇ ਕਾਂਗਰਸਮੈਨ ਮਤਾ ਪਾਉਣਗੇ।

ਜਦੋਂ ਨੌਰਵਿੱਚ ਸਿਟੀ ਵਿਚ ਸਿਟੀ ਕੌਂਸਲ ਨੇ ਮਤਾ ਪਾਇਆ ਤਾਂ ਉਸ ਵੇਲੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਸ. ਹਿੰਮਤ ਸਿੰਘ ਵੀ ਹਾਜ਼ਰ ਸਨ, ਇਸ ਬਾਰੇ ਬਿਆਨ ਜਾਰੀ ਕਰਦਿਆਂ ਕਨੈਕਟੀਕੱਟ ਦੇ ਉੱਘੇ ਸਿੱਖ ਅਤੇ ਸਿਮਰਨਜੀਤ ਸਿੰਘ ਖ਼ਾਲਸਾ ਨੇ ਦਸਿਆ ਕਿ ਸਿਟੀ ਕੌਂਸਲ ਦੇ ਮੇਅਰ ਡਿਬਰੇਅ ਹਿੰਚਾਏ ਨੇ ਇਹ ਮਤਾ ਕੌਂਸਲ ਦੀ ਮੀਟਿੰਗ ਵਿਚ ਪੜਿਆ, ਇਸ ਵੇਲੇ ਸਾਬਕਾ ਮੇਅਰ ਪੀਟਰ ਨਾਈਸਟਰੋਮ ਵੀ ਹਾਜ਼ਰ ਸਨ। ਸਿਮਰਨਜੀਤ ਸਿੰਘ ਖ਼ਾਲਸਾ ਨੇ ਦਸਿਆ ਕਿ ਇੱਥੇ ਇਹ ਸ਼ੁਰੂ ਹੋ ਚੁੱਕਾ ਹੈ ਕਿ ਇਹ ਸਵੀਕਾਰ ਕੀਤਾ ਜਾਵੇ ਕਿ ਸਿੱਖਾਂ ਦਾ ਵਿਸਾਖੀ ਦਿਹਾੜਾ ਅਮਰੀਕਾ ਵਿਚ ‘ਨੈਸ਼ਨਲ ਸਿੱਖ ਡੇਅ’ ਹੈ। ਕਿਉਂਕਿ ਇਸ ਦਿਨ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜ ਕੇ ਸੱਚੀ ਸੁੱਚੀ ਅਤੇ ਦਾਨੀ ਕੌਮ ਨੂੰ ਜਨਮ ਦਿੱਤਾ ਸੀ ਜੋ ਬਿਨਾਂ ਕਿਸੇ ਸਵਾਰਥ ਤੋਂ ਹਰ ਵੇਲੇ ਸੇਵਾ ਕਰਦੀ ਹੈ ਤੇ ਲੰਗਰ ਹਰ ਵੇਲੇ ਚਲਦਾ ਰਹਿੰਦਾ ਹੈ। ਮਤੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਿਸਾਖੀ ਦੇ ਦਿਹਾੜੇ ਨੂੰ ਨੈਸ਼ਨਲ ਸਿੱਖ ਡੇਅ ਨਿਰਧਾਰਿਤ ਕਰਾਉਣ ਲਈ 8 ਅਪਰੈਲ ਨੂੰ ਵਾਸ਼ਿੰਗਟਨ ਡੀਸੀ ਵਿਚ ਇਕ ਨੈਸ਼ਨਲ ਸਿੱਖ ਡੇਅ ਪਰੇਡ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਸਿੱਖ ਸੰਗਤਾਂ ਪੁੱਜਣਗੀਆਂ। ਮਤਾ ਪੜ੍ਹਦਿਆਂ ਅਖੀਰ ਵਿਚ ਮੇਅਰ ਨੇ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਅਮਰੀਕਾ ਦੀ ਸਿੱਖ ਕਮਿਊਨਿਟੀ ਦੀ ਮੰਗ ਤੇ ਅਮਰੀਕਾ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਵਿਸਾਖੀ ਦੇ ਦਿਹਾੜੇ ਨੂੰ ਨੈਸ਼ਨਲ ਸਿੱਖ ਡੇਅ ਨਿਰਧਾਰਿਤ ਕੀਤਾ ਜਾਵੇ, ਕਿਉਂਕਿ ਸਿੱਖਾਂ ਦੀ ਵਿਰਾਸਤ ਬਹੁਤ ਮਹਾਨ ਹੈ। ਇਸ ਵੇਲੇ 100 ਗੁਰਦੁਆਰਾ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਤੋਂ ਇਲਾਵਾ ਗੁਰਿੰਦਰ ਸਿੰਘ ਧਾਲੀਵਾਲ, ਕੰਵਲਪ੍ਰੀਤ ਸਿੰਘ ਅਟਵਾਲ, ਕੁਲਵੰਤ ਸਿੰਘ ਸਮਰਾ, ਭਾਈ ਮਹਿੰਦਰ ਸਿੰਘ, ਮਨਮੋਹਨ ਸਿੰਘ ਭਰਾਰਾ, ਕੁਲਜੀਤ ਸਿੰਘ, ਕੁਲਬੀਰ ਸਿੰਘ, ਵੀਰ ਸਿੰਘ ਮਾਂਗਟ, ਬਖ਼ਸ਼ੀਸ਼ ਸਿੰਘ, ਕੋਮਲ ਸਿੰਘ, ਕਵਲਜੀਤ ਸਿੰਘ, ਜਸਪਾਲ ਸਿੰਘ, ਮੰਗਾਂ ਸਿੰਘ, ਮਹਿੰਦਰ ਸਿੰਘ ਅਰੋੜਾ, ਜੱਗੀ ਸਿੰਘ, ਰਾਣਾ ਸਿੰਘ, ਆਦਿ ਹੋਰ ਬਹੁਤ ਸਾਰੇ ਸਿੱਖ ਹਾਜ਼ਰ ਸਨ।

Leave a Reply

Your email address will not be published. Required fields are marked *