ਪਟਿਆਲਾ

ਆਰਗੈਨਿਕ ਤਰੀਕੇ ਨਾਲ ਤਿਆਰ ਕੀਤੀ ਗਈ ਕਣਕ ਦੇ ਖੇਤ ‘ਚ ਮਨਾਇਆ ਖੇਤੀ ਦਿਵਸ

ਪਟਿਆਲਾ, 6 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਿਛਲੇ ਲੰਮੇ ਸਮੇਂ ਤੋਂ ਆਰਗੈਨਿਕ ਤਰੀਕੇ ਨਾਲ ਖੇਤੀ ਕਰਨ ਦੇ ਮਾਹਿਰ ਪਿੰਡ ਬਿਸ਼ਨਪੁਰ ਛੰਨਾ ਦੇ ਉੱਘੇ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਸਟੇਟ ਐਵਾਰਡੀ ਦੇ ਖੇਤ ਵਿਚ ਫਸਲਾਂ ਦੀ ਰਹਿੰਦ-ਖੂਹੰਦ ਨਾਲ ਤਿਆਰ ਕੀਤੀ ਗਈ ਕਣਕ ਦੀ ਫਸਲ ਵਿਚ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਖੇਤ ਦਿਵਸ ਮਨਾਇਆ ਗਿਆ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ, ਪਟਿਆਲਾ ਡਾ. ਪਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਉੱਤੇ ਗ੍ਰੀਨ ਟ੍ਰਿਬਿਊਨਲ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਬਣਾਏ ਕਾਨੂੰਨ ਸਬੰਧੀ ਜਾਗਰੁਕਤਾ ਕਰਨ ਲਈ ਬਲਾਕ ਪਟਿਆਲਾ ਦੇ ਵਾਤਾਵਰਣ ਨੂੰ ਬਚਾਉਣ ਅਤੇ ਜ਼ਹਿਰ ਮੁਕਤ ਖੇਤੀ ਕਰਨ ਲਈ ਹੋਰਨਾਂ ਕਿਸਾਨਾਂ ਨੂੰ ਰਾਜਮੋਹਨ ਸਿੰਘ ਕਾਲੇਕਾ ਵਾਂਗ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਬਿਨਾਂ ਕੀਟਨਾਸ਼ਕ ਦਵਾਈਆਂ ਦੇ ਤਿਆਰ ਕੀਤੀਆਂ ਗਈਆਂ ਫਸਲਾਂ ਨੂੰ ਆਮ ਲੋਕਾਂ ਦੀ ਵਰਤੋਂ ਦਾ ਸਾਧਨ ਬਣਾਇਆ ਜਾ ਸਕੇ ਕਿਉਂਕਿ ਅੱਜ ਦੇ ਯੁੱਗ ਵਿਚ ਜੋ ਕਿਸਾਨ ਜ਼ਿਆਦਾ ਕੀਟਨਾਸ਼ਕ ਦਵਾਈਆਂ ਨਾਲ ਫਸਲਾਂ ਪੈਦਾ ਕਰਦੇ ਹਨ ਉਹ ਆਪਣਾ ਨੁਕਸਾਨ ਤਾਂ ਕਰਦੇ ਹੀ ਹਨ ਨਾਲ ਹੀ ਹੋਰਨਾਂ ਲਈ ਵੀ ਨੁਕਸਾਨਦਾਇਕ ਹਨ ਕਿਉਂਕਿ ਫਸਲਾਂ ‘ਤੇ ਵਰਤੀਆਂ ਗਈਆਂ ਕੀਟਨਾਸ਼ਕ ਦਵਾਈਆਂ ਦਾ ਅਸਰ ਜਿਥੇ ਮਨੁੱਖੀ ਜੀਵਨ ‘ਤੇ ਪੈਂਦਾ ਹੈ, ਉਥੇ ਹੀ ਕਣਕ ਤੋਂ ਤਿਆਰ ਹੋਣ ਵਾਲੀ ਪਸ਼ੂਆਂ ਦੀ ਫੀਡ ਵੀ ਜਹਿਰੀਲੀ ਹੋਣ ਦਾ ਖਦਸਾ ਹੈ।
ਉਹਨਾਂ ਕਿਹਾ ਕਿ ਸਮੁੱਚੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਫਸਲਾਂ ਦੀ ਰਹਿੰਦ-ਖੂਹੰਦ ਨੂੰ ਖੇਤਾਂ ਵਿਚ ਰੇਅ ਵਜੋਂ ਵਰਤਣ ਅਤੇ ਰੂੜੀ ਦਾ ਰੇਅ ਵਧ ਤੋਂ ਵਧ ਵਰਤਣ ਤਾਂ ਜੋ ਫਸਲਾਂ ਲਈ ਉਪਜਾਊ ਮਿੱਟੀ ਦੀ ਵਧੀਆ ਬਣ ਸਕੇ ਅਤੇ ਕੀਟਨਾਸ਼ਕ ਦਵਾਈਆਂ ਨਾਲ ਜਿਥੇ ਧਰਤੀ ਦੇ ਮਿੱਤਰ ਕੀੜਿਆਂ ਦੀ ਹੋ ਰਹੀ ਹੱਤਿਆ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ।
ਇਸ ਮੌਕੇ ਸਟੇਟ ਐਵਾਰਡੀ ਰਾਜਮੋਹਨ ਸਿੰਘ ਕਾਲੇਕਾ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਦੀ ਸਮੁੱਚੇ ਕਿਸਾਨਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣੇ ਖੇਤਾਂ ਵਿਚ ਫਸਲਾਂ ਦੀ ਰਹਿੰਦ-ਖੂਹੰਦ ਨੂੰ ਇਕੱਠਾ
ਕਰਕੇ ਨਵੀਆਂ ਫਸਲਾਂ ਬੀਜਣ ਸਮੇਂ ਇਸਤੇਮਾਲ ਕਰਨਾ ਚਾਹੀਦਾ ਹੈ, ਜਿਸ ਨਾਲ ਹਵਾ ਵਿਚ ਫੈਲਣ ਵਾਲੇ ਪ੍ਰਦੂਸ਼ਣ ‘ਤੇ ਵੀ ਰੋਕ ਲੱਗੇਗੀ ਜਦੋਂ ਕਿ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਢਾਈ ਏਕੜ ਵਾਲੇ ਨੂੰ 2500 ਰੁਪਏ ਜੁਰਮਾਨਾ, 5 ਏਕੜ ਤੱਕ 5000 ਰੁਪਏ, 5 ਏਕੜ ਤੋਂ ਵੱਧ ਵਾਲੇ ਨੂੰ 15 ਹਜ਼ਾਰ ਰੁਪਏ ਤੱਕ ਦੇ ਹੋਣ ਵਾਲੇ ਜੁਰਮਾਨੇ ਤੋਂ ਸਮੁੱਚੇ ਕਿਸਾਨਾਂ ਨੂੰ ਬਚਣਾ ਚਾਹੀਦਾ ਹੈ। ਖੇਤੀ ਵਿਕਾਸ ਅਫਸਰ ਡਾ. ਗੁਰਦੇਵ ਸਿੰਘ ਅਤੇ ਗੁਰਬੀਨ ਗਰਚਾ ਨੇ ਫਸਲਾਂ ਦੀ ਨਾੜ ਨੂੰ ਅੱਗ ਲਾਉਣ ਨਾਲ ਵਾਤਾਵਰਣ ਵਿੱਚ ਵੱਧ ਰਹੇ ਪ੍ਰਦੂਸ਼ਣ ਬਾਰੇ ਗਹਿਰਾ ਚਿੰਤਨ ਕੀਤਾ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਸੰਭਾਲਣ ਲਈ ਤਕਨੀਕੀ ਜਾਣਕਾਰੀ ਦਿੱਤੀ।ਅਗਾਂਹਵਧੂ ਸਟੇਟ ਐਵਾਰਡੀ ਕਿਸਾਨ ਸ. ਰਾਜਮੋਹਨ ਸਿੰਘ ਕਾਲੇਕਾ ਨੇ ਕਿਸਾਨਾਂ ਨਾਲ ਆਪਣੇ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਬਲਾਕ ਦੇ ਅਗਾਂਹਵਧੂ ਕਿਸਾਨ ਸ. ਦਲਬੀਰ ਸਿੰਘ, ਜਸਵਿੰਦਰ ਸਿੰਘ, ਖੁਸ਼ੀ ਸਿੰਘ, ਕਮਲਜੀਤ ਸਿੰਘ ਆਦਿ ਦੇ ਨਾਲ ਨਾਲ ਬਲਾਕ ਪਟਿਆਲਾ ਦੇ ਸਮੂਹ ਸਟਾਫ ਨੇ ਭਾਗ ਲਿਆ।

Leave a Reply

Your email address will not be published. Required fields are marked *