ਪਟਿਆਲਾ

ਖੇਡ ਵਿਭਾਗ ਨੇ ਕਰਵਾਏ ਸਪੀਡ ਫੰਡ, ਰੈਜੀਡੈਂਸ਼ਲ ਅਤੇ ਡੇ-ਸਕਾਲਰ ਵਿੰਗਾਂ ਦੇ ਟਰਾਇਲ

ਪਟਿਆਲਾ 6 ਅਪ੍ਰੈਲ (ਜਗਦੀਪ ਕਾਹਲੋਂ/ਮਧੂਸਾਰ ਬਿਊਰੋ)
ਖੇਡ ਵਿਭਾਗ ਪੰਜਾਬ ਵੱਲੋਂ ਅਤੇ ਜਿਲ੍ਹਾ ਖੇਡ ਅਫਸਰ ਸ੍ਰੀ ਯੋਗਰਾਜ ਜੀ ਦੀ ਅਗਵਾਈ ਹੇਠ ਪੋਲੋ ਗ੍ਰਾਊਂਡ ਪਟਿਆਲਾ ਵਿਖੇ ਸਪੀਡ ਫੰਡ, ਰੈਜੀਡੈਂਸ਼ਲ ਅਤੇ ਡੇ-ਸਕਾਲਰ ਵਿੰਗਾਂ ਦੇ ਟ੍ਰਾਇਲ ਆਯੋਜਿਤ ਕਰਵਾਏ ਗਏ, ਜਿਸ ਵਿਚ ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਲਗਭਗ 2000 ਖਿਡਾਰੀ ਅਤੇ ਖਿਡਾਰਨਾਂ ਨੇ ਭਾਗ ਲਿਆ।

ਇਹ ਟ੍ਰਾਇਲ ਅਥਲੈਟਿਕਸ, ਬਾਸਕਟ ਬਾਲ, ਹੈਂਡਬਾਲ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ, ਕੁਸ਼ਤੀ, ਬਾਕਸਿੰਗ, ਟੇਬਲ-ਟੈਨਿਸ, ਬੈਡਮਿੰਟਨ, ਜਿਮਨਾਸਟਿਕਸ, ਵੇਟ-ਲਿਫਟਿੰਗ, ਹਾਕੀ ਆਦਿ ਖੇਡਾਂ ਵਿਚ ਆਯੋਜਿਤ ਕਰਵਾਏ ਗਏ। ਇਹ ਟ੍ਰਾਇਲ ਅੰਡਰ-14, 17 ਅਤੇ 19 ਸਾਲ ਦੀ ਉਮਰ ਦੇ ਵਰਗ ਦੇ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ। ਇਨ੍ਹਾਂ ਟ੍ਰਾਇਲਾਂ ਨੂੰ ਆਯੋਜਿਤ ਕਰਵਾਉਣ ਲਈ ਜਿਲ੍ਹਾ ਪਟਿਆਲਾ ਅਤੇ ਹੋਰ ਜ਼ਿਲ੍ਹਿਆਂ ਤੋਂ ਕੋਚਾਂ ਨੇ ਬਤੌਰ ਕਨਵੀਨਰ ਅਤੇ ਕੋ-ਕਨਵੀਨਰ ਡਿਊਟੀ ਨਿਭਾਈ ਅਤੇ ਪਾਰਦਰਸ਼ੀ ਢੰਗ ਨਾਲ ਯੋਗ ਖਿਡਾਰੀਆਂ ਦੀ ਚੋਣ ਕੀਤੀ। ਇਸ ਮੌਕੇ ਜਿਲ੍ਹਾ ਖੇਡ ਅਫਸਰ ਸ੍ਰੀ ਯੋਗਰਾਜ, ਸੀਨੀਅਰ ਬਾਕਸਿੰਗ ਕੋਚ ਹਰਪ੍ਰੀਤ ਸਿੰਘ, ਹਰਚੰਦ ਸਿੰਘ, ਬਲਵੀਰ ਚੰਦ ਅਤੇ ਸਮੂਹ ਕੋਚ ਅਤੇ ਸਟਾਫ ਹਾਜ਼ਰ ਸਨ।

Leave a Reply

Your email address will not be published. Required fields are marked *