ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਹੁਣ ਤੱਕ 1735 ਟਨ ਕਣਕ ਦੀ ਆਮਦ
*648 ਟਨ ਕਣਕ ਦੀ ਖਰੀਦ ਹੋਈ
ਪਟਿਆਲਾ, 6 ਅਪਰੈਲ (ਮਧੂਸਾਰ ਬਿਊਰੋ)
ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਣਕ ਦੀ ਕੱਲ 1735 ਟਨ ਆਮਦ ਹੋਈ ਹੈ ਜਿਸ ਵਿੱਚੋਂ ਪਿਛਲੇ 24 ਘੰਟੇ ਵਿੱਚ 492 ਟਨ ਕਣਕ ਜ਼ਿਲ੍ਹੇ ਦੀਆਂ 8 ਮੰਡੀਆਂ ਵਿੱਚ ਆਈ ਹੈ ਅਤੇ 3 ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 648 ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ ਪਿਛਲੇ 24 ਘੰਟਿਆ ਵਿੱਚ 196 ਟਨ ਕਣਕ ਖਰੀਦੀ ਗਈ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਖਰੀਦ ਕੀਤੀ ਕਣਕ ਵਿੱਚ ਪਨਗਰੇਨ ਨੇ 4 ਟਨ, ਮਾਰਕਫੈਡ ਨੇ 8 ਟਨ, ਵੇਅਰ ਹਾਊਸ ਨੇ 158 ਟਨ, ਪੰਜਾਬ ਐਗਰੋ ਨੇ 28 ਟਨ ਅਤੇ ਵਪਾਰੀਆਂ ਨੇ 450 ਟਨ ਕਣਕ ਦੀ ਖਰੀਦ ਕੀਤੀ ਗਈ ਹੈ।

