ਪਟਿਆਲਾ

ਕੈਪਟਨ ਸਰਕਾਰ ਝੂਠੇ ਪੁਲਿਸ ਮੁਕਾਬਲਿਆਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਲਈ ‘ਸੱਚਾਈ ਕਮਿਸ਼ਨ’ ਦਾ ਗਠਨ ਕਰੇ : ਲੋਹਟਬੱਧੀ

ਪਟਿਆਲਾ 7 ਅਪ੍ਰੈਲ (ਮਧੂਸਾਰ ਬਿਊਰੋ) ਡੈਮੋਕ੍ਰੇਟਿਕ ਲਾਇਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਜਿਲ੍ਹਾ ਕਚਿਹਰੀ ਪਟਿਆਲਾ ਵਿਖੇ ਹੋਈ। ਜਿਸ ਵਿੱਚ 1980-1990 ਦਹਾਕੇ ਦੌਰਾਨ ਪੰਜਾਬ ਵਿੱਚੋਂ ਲਾਪਤਾ ਹੋਏ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ”ਸੱਚਾਈ ਕਮਿਸ਼ਨ” ਬਣਾਉਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ।

ਇਸ ਮੌਕੇ ਡੈਮੋਕ੍ਰੇਟਿਕ ਲਾਇਰਜ ਐਸੋਸੀਏਸ਼ਨ ਦੇ ਸੂਬਾ ਕਨਵੀਨਰ ਐਡਵੋਕੇਟ ਦਲਜੀਤ ਸਿੰਘ ਅਤੇ ਸੂਬਾ ਆਗੂ ਐਡਵੋਕੇਟ ਰਾਜੀਵ ਲੋਹਟਬੱਧੀ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ, ਜੰਮੂ ਕਸ਼ਮੀਰ, ਉੱਤਰੀ-ਦੱਖਣ ਭਾਰਤ ਸਮੇਤ ਭਾਰਤ ਦੇ ਕੇਂਦਰੀ ਆਦੀਵਾਸੀ ਸੂਬਿਆਂ ਵਿੱਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰੀ ਮਸ਼ੀਨਰੀ ਵੱਲੋਂ ਯੋਜਨਾਬੰਧ ਤਰੀਕੇ ਨਾਲ ਜਬਰ ਢਾਹ ਕੇ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ।
ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ 1970ਵੇ ਤੋਂ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਸੀ ਅਤੇ ਅੱਜ ਵੀ ਦੇਸ਼ ਅੰਦਰ ਇਹ ਵਰਤਾਰਾ ਲਗਾਤਾਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਸਰਵ ਉੱਚ ਅਦਾਲਤ ਵੱਲੋਂ ਵੀ ਅਨੇਕਾਂ ਮਾਮਲਿਆਂ ਵਿੱਚ ਦਖਲ ਅੰਦਾਜੀ ਦੇ ਬਾਵਜੂਦ ਪੀੜਤ ਲੋਕਾਂ ਨੂੰ ਅੱਜ ਤੱਕ ਨਿਆ ਪਾਲਿਕਾ ਉੱਚਿਤ ਇਨਸਾਫ ਨਹੀਂ ਦੇ ਸਕੀ। ਪੰਜਾਬ ਅੰਦਰ ਇਸ ਨਸਲ ਕੁਸ਼ੀ ਦੇ ਖਿਲਾਫ ਤੱਥਾਂ ਨਾਲ ਆਵਾਜ਼ ਉਠਾਉਣ ਵਾਲੇ ਉੱਘੇ ਮਨੁੱਖੀ ਹੱਕਾਂ ਦੇ ਕਾਰਕੁੰਨ ਸ੍ਰ. ਜਸਵਿੰਦਰ ਸਿੰਘ ਖਾਲੜਾ ਨੂੰ ਆਪਣੀ ਜਾਨ ਤੱਕ ਕੁਰਬਾਨ ਕਰਨੀ ਪਈ ਸੀ। ਪਰੰਤੂ ਅੱਜ ਤੱਕ ਅਣਮਨੁੱਖੀ ਕਤਲਾਂ ਉੱਪਰ ਪੜਦਾ ਹੀ ਪਾਇਆ ਜਾ ਰਿਹਾ ਹੈ।
ਬੁਲਾਰਿਆਂ ਮੰਗ ਕੀਤੀ ਕਿ ਸਚਾਈ ਕਮੀਸ਼ਨ ਬਣਾ ਕੇ ਸਾਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਕੇ ਪੀੜਤ ਲੋਕਾਂ ਦਾ ਮੁੜ ਵਸੇਬਾ ਕੀਤਾ ਜਾਵੇ, ਮੁਆਵਜਾ ਦਿੱਤਾ ਜਾਵੇ ਅਤੇ ਦੋਸ਼ੀ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਅਣਮਨੁੱਖੀ ਤਰਾਸ਼ਦੀ ਨੂੰ ਰੋਕਿਆ ਜਾ ਸਕੇ। ਜਿਸ ਕਾਰਨ ਲੋਕਾਂ ਅੰਦਰ ਬੇਇਨਸਾਫੀ ਪ੍ਰਤੀ ਜਬਰਦਸਤ ਰੋਹ ਜਾਗ ਰਿਹਾ ਹੈ। ਇਸ ਸਮੇਂ ਐਡਵੋਕੇਟ ਗੁਰਪ੍ਰੀਤ ਸਿੰਘ ਫਤਿਹ, ਸਮਰ ਸੰਧੂ, ਕੁਲਦੀਪ ਜੋਸ਼ਨ, ਲਵਲੀ ਗਰਗ, ਹਰਮਨ ਸਿੰਧੂ, ਪੰਕਜ ਸ਼ਰਮਾ, ਰਣਜੀਤ ਸਿੰਘ, ਆਦਿ ਨੇ ਵੀ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *