ਰਸੌਲੀ ਦਾ ਅਪ੍ਰੇਸ਼ਨ ਕਰਨ ਵਾਲੇ ਔਰਤ ਦੀ ਮੌਤ, ਪਰਿਵਾਰਕ ਮੈਂਬਰਾਂ ਵੱਲੋਂ ਡਾਕਟਰਾਂ ਦੀ ਅਣਗਹਿਲੀ ਖਿਲਾਫ਼ ਧਰਨਾ
ਅੰਮ੍ਰਿਤਸਰ 7 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਪੁਤਲੀਘਰ ਸਥਿਤ ਬੇਰੀ ਹਸਪਤਾਲ ਦੇ ਬਾਹਰ ਕਰਤਾਰ ਨਗਰ ਛੇਹਰਟਾ ਨਿਵਾਸੀ ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇਲਾਕਾ ਨਿਵਾਸੀਆਂ ਸਮੇਤ ਸੜਕ ਜਾਮ ਕਰਕੇ ਹਸਪਤਾਲ ਦੇ ਡਾਕਟਰਾਂ ਵੱਲੋਂ ਅਣਗਹਿਲੀ ਕਾਰਨ ਔਰਤ ਦੀ ਮੌਤ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਰਨੇ ਦੌਰਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਦਾ ਹਸਪਤਾਲ ‘ਚ ਰਸੌਲੀ ਦਾ ਅਪ੍ਰੇਸ਼ਨ ਕਰਨ ਲਈ ਆਏ ਸਨ, ਉਸ ਸਮੇਂ ਉਸ ਦੀ ਪਤਨੀ ਦੀ ਹਾਲਤ ਸਥਿਰ ਸੀ, ਪ੍ਰੰਤੂ ਡਾਕਟਰਾਂ ਵੱਲੋਂ ਅਪ੍ਰੇਸ਼ਨ ਦੌਰਾਨ ਵਰਤੀ ਅਣਗਹਿਲੀ ਕਾਰਨ ਮੇਰੀ ਪਤਨੀ ਦੀ ਮੌਤ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਸੜਕ ‘ਤੇ ਚੱਕਾ ਜਾਮ ਕਰਨਾ ਪਿਆ ਹੈ। ਪੀੜਤ ਪਰਿਵਾਰਕ ਵਾਲਿਆਂ ਨੇ ਧਰਨੇ ਦੌਰਾਨ ਮੰਗ ਕੀਤੀ ਕਿ ਅਪ੍ਰੇਸ਼ਨ ਦੌਰਾਨ ਅਣਗਹਿਲੀ ਵਰਤਣ ਵਾਲੇ ਡਾਕਟਰਾਂ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪੀੜਤ ਪਰਿਵਾਰਕ ਨੂੰ ਭਰੋਸਾ ਦਿਵਾਇਆ ਕਿ ਹਸਪਤਾਲ ਦੇ ਪ੍ਰਬੰਧਕਾਂ ਨਾਲ ਗੱਲਬਾਤ ਹੋ ਗਈ ਹੈ ਅਤੇ ਪਰਿਵਾਰ ਨੂੰ ਹਰ ਹਾਲਤ ‘ਚ ਇਨਸਾਫ ਦਿਵਾਇਆ ਜਾਵੇਗਾ। ਪਰਿਵਾਰਕ ਮੈਂਬਰਾਂ ਨੇ ਭਰੋਸਾ ਲੈ ਕੇ ਧਰਨਾ ਚੁੱਕ ਲਿਆ।

