ਪੰਜਾਬ

ਪੰਜਾਬੀ ‘ਵਰਸਿਟੀ ‘ਚ ਵਾਈਸ ਚਾਂਸਲਰ ਨੂੰ ਅਕਾਮਿਕ ਜਗਤ ‘ਚੋਂ ਯੂਜੀਸੀ ਨਿਯਮਾਂ ਮੁਤਾਬਕ ਲਿਆਂਦਾ ਜਾਵੇ : ਟੀਚਰਜ਼ ਫਾਰ ਸੁਸਾਇਟੀ

ਪਟਿਆਲਾ 8 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ‘ਟੀਚਰਜ਼ ਫਾਰ ਸੁਸਾਇਟੀ’ ਗਰੁੱਪ ਦੀ ਇਕ ਅਹਿਮ ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ।

ਮੀਟਿੰਗ ਵਿਚ ਇਹ ਮੁੱਦਾ ਪੁਰਜ਼ੋਰ ਢੰਗ ਨਾਲ ਉਭਰ ਕੇ ਸਾਹਮਣੇ ਆਇਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵਾਈ -ਸ-ਚਾਂਸਲਰ ਦੇ ਖਾਲੀ ਅਹੁਦੇ ਨੂੰ ਅਕਾਦਮਿਕ ਜਗਤ ਵਿਚੋਂ ਅਤੇ ਯੂ.ਜੀ.ਸੀ ਦੇ ਨਿਯਮਾਂ ਮੁਤਾਬਕ ਭਰਨਾ ਚਾਹੀਦਾ ਹੈ।
ਨਵੀਂ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਸਰਕਾਰ ਉੱਚ-ਸਿੱਖਿਆ ਦੀ ਇਸ ਮਿਆਰੀ ਸੰਸਥਾ ਨੂੰ ਵੱਧ ਤੋਂ ਵੱਧ ਫੰਡ ਦੇਵੇ ਤਾਂ ਕਿ ਭਵਿੱਖ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ।
‘ਟੀਚਰਜ਼ ਫਾਰ ਸੁਸਾਇਟੀ’ ਦੇ ਸਰਪ੍ਰਸਤ ਪ੍ਰੋਫੈਸਰ ਹਰਪਾਲ ਸਿੰਘ ਪੰਨੂੰ ਨੇ ਕਿਹਾ ਕਿ ਸਿਖਿਆ ਦੇ ਖੇਤਰ ਵਿਚ ਆ ਰਹੇ ਵੱਖ-ਵੱਖ ਸੰਕਟਾਂ ਪ੍ਰਤੀ ਚੇਤਨਾ ਪੈਦਾ ਕਰਨ ਲਈ ਇਹ ਅਧਿਆਪਕ ਜਥੇਬੰਦੀ ਅਹਿਮ ਰੋਲ ਅਦਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਆਉਣ ਵਾਲੇ ਸਮੇਂ ਵਿਚ ਵੱਖ-ਵੱਖ ਸਮਾਜਿਕ, ਆਰਥਿਕ, ਸਿਆਸੀ ਆਦਿ ਮਸਲਿਆਂ ਬਾਰੇ ਵਿਚਾਰ ਚਰਚਾਵਾਂ, ਸੈਮੀਨਰ ਅਤੇ ਮਾਹਿਰਾਂ ਦੇ ਲੈਕਚਰ ਕਰਵਾਏ ਜਾਣਗੇ। ਇਸ ਮੌਕੇ ਪ੍ਰੋਫੈਸਰ ਨਿਵੇਦਿਤਾ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਜਥੇਬੰਦੀ ਵੱਡੇ ਲੇਖਕਾਂ, ਸੰਗੀਕਾਰਾਂ ਕਲਾਕਾਰਾਂ, ਸਾਹਿਤਕਾਰਾਂ, ਨਾਟਕਕਾਰਾਂ, ਅਦਾਕਾਰਾਂ ਖਾਸ ਤੌਰ ਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਵਿਦਵਾਨਾਂ ਨੂੰ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਰੂਬਰੂ ਕਰਵਾਏਗੀ।
ਇਸ ਮੌਕੇ ਰੀਜਨਲ ਸੈਂਟਰ, ਬਠਿੰਡਾ ਦੇ ਅਧਿਆਪਕ ਡਾ. ਅਜੈ ਵਰਮਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਲਟਕ ਰਿਹਾ ਅਧਿਆਪਕ ਜਥੇਬੰਦੀ ‘ਪੂਟਾ’ ਬਣਾਉਣ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ ਤਾਂ ਕਿ ਅਧਿਆਪਕਾਂ ਨੂੰ ਆਪਣੇ ਮੁੱਦੇ ਉਠਾਉਣ ਲਈ ਕੋਈ ਪਲੇਟਫਾਰਮ ਮਿਲ ਸਕੇ। ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਨੂੰ ਇੱਕ ਤੋਂ ਵੱਧ ਗਿਣਤੀ ਵਿਚ ਦਿੱਤੇ ਅਹੁਦਿਆਂ ਨਾਲ ਅਸਾਵਾਂਪਕ ਪੈਦਾ ਹੋ ਰਿਹਾ ਹੈ ਜਿਸ ਕਰਕੇ ਵਿਦਿਆਰਥੀਆਂ ਨਾਲ ਇਨਸਾਫ਼ ਨਹੀਂ ਹੋ ਰਿਹਾ। ਡਾ. ਮੁਹੰਮਦ ਹਬੀਬ ਨੇ ਕਿਹਾ ਕਿ ਕੱਚੇ ਅਧਿਆਪਕਾਂ ਜਾਂ ਗੈਸਟ- ਫੈਕਲਟੀ ਦੀ ਲੁੱਟ-ਖਸੁੱਟ ਬੰਦ ਹੋਣੀ ਚਾਹੀਦੀ ਹੈ। ਗੈਸਟ- ਫੈਕਲਟੀ ਨੂੰ ਵੀ ਪੂਰੇ ਸਕੇਲ ਅਤੇ ਹੋਰ ਸਹੂਲਤਾਂ ਦਿੱਤਿਆਂ ਜਾਣੀਆਂ ਚਾਹੀਦੀਆਂ ਹਨ।
ਇਸ ਮੌਕੇ ਅਧਿਆਪਕਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਡਾ. ਕੁਲਦੀਪ ਕੌਰ, ਡਾ. ਰਵਿੰਦਰ ਕੌਰ, ਡਾ. ਨਵਦੀਪ ਸਿੰਘ, ਡਾ. ਬਾਲ ਕ੍ਰਿਸ਼ਨ, ਡਾ. ਅਲੰਕਾਰ ਸਿੰਘ, ਡਾ. ਰੀਤਿੰਦਰ ਕੌਰ, ਡਾ. ਪਰਮਿੰਦਰਜੀਤ ਕੌਰ, ਡਾ. ਹਰਸੰਗੀਤ ਕੌਰ, ਡਾ. ਇੰਦਰਜੀਤ ਕੌਰ, ਆਦਿ ਅਧਿਆਪਕਾਂ ਨੇ ਹਿੱਸਾ ਲਿਆ

Leave a Reply

Your email address will not be published. Required fields are marked *