ਪਟਿਆਲਾ

ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਵੇਗਾ : ਪ੍ਰਨੀਤ ਕੌਰ

ਪਟਿਆਲਾ 10 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਨਰੇਸ਼ ਦੁੱਗਲ ਵਲੋਂ ਕਮਿਊਨਿਟੀ ਹਾਲ ਪ੍ਰਤਾਪ ਨਗਰ ਵਿਖੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਵਾਰਡ ਨੰ. 49, 50 ਤੇ 1 ਦੇ ਕਾਂਗਰਸੀ ਅਹੁਦੇਦਾਰਾਂ ਤੇ ਇਲਾਕਾ ਨਿਵਾਸੀਆਂ ਲਈ ਇਕ ਧੰਨਵਾਦੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ ‘ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ. ਕੇ. ਸ਼ਰਮਾ, ਪੀ. ਕੇ. ਪੁਰੀ ਅਤੇ ਓ. ਐਸ. ਡੀ. ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਕਾਂਗਰਸੀ ਅਹੁਦੇਦਾਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਵਿਕਾਸ ਦੇ ਕੰਮਾਂ ਨੂੰ ਗ੍ਰਹਿਣ ਲੱਗਾ ਹੋਇਆ ਸੀ ਅਤੇ ਅਕਾਲੀ ਭਾਜਪਾ ਸਰਕਾਰ ਨੇ ਸਿਰਫ ਕਾਗਜ਼ੀ ਵਿਚ ਹੀ ਦਿਖਾ ਕੇ ਵਾਹੋ ਵਾਹੀ ਖੱਟੀ ਪਰ ਹੁਣ ਕਾਂਗਰਸ ਦੀ ਸਰਕਾਰ ਬਣਨ ‘ਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਿਕਾਸ ਦੇ ਕੰਮ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਵੇਗਾ ਅਤੇ ਹਰ ਵਾਰਡ ਦੀਆਂ ਸਮੱਸਿਆਵਾਂ ਨੂੰ ਸਮੇਂ ਸਮੇਂ ‘ਤੇ ਹੱਲ ਕੀਤਾ ਜਾਵੇਗਾ ਅਤੇ ਸ਼ਹਿਰ ਨੂੰ ਸੁਰੱਖਿਆ ਤੇ ਸਾਫ ਸਫਾਈ ਪੱਖੋਂ ਵੀ ਚਾਕ ਚੌਬੰਦ ਕਰਨ ਲਈ ਕਾਂਗਰਸ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਸਮੂਹ ਪੰਜਾਬੀਆਂ ਦੇ ਅਤੇ ਖਾਸ ਕਰਕੇ ਪਟਿਆਲਵੀਆਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਰਿਕਾਰਡਤੋੜ ਵੋਟਾਂ ਪਾ ਕੇ ਕਾਂਗਰਸ ਪਾਰਟੀ ਨੂੰ ਸੱਤਾ ਵਿਚ ਲਿਆਂਦਾ ਹੈ। ਇਸ ਮੌਕੇ ਸੁਸ਼ੀਲ ਕੁਮਾਰ ਸ਼ੀਲੂ, ਸੁਰਿੰਦਰ ਸ਼ਰਮਾ, ਕੈ. ਸੁਰਮੁਖ ਸਿੰਘ, ਬਿੱਲੂ ਬੇਦੀ, ਐਸ. ਐਸ. ਵਾਲੀਆ, ਡੀ. ਸੀ. ਸ਼ਰਮਾ, ਇੰਦਰਜੀਤ ਬੋਪਾਰਾਏ, ਬਲਵਿੰਦਰਪਾਲ ਸ਼ਰਮਾ, ਰਜਨੀ ਸ਼ਰਮਾ, ਪਰਮਜੀਤ ਸ਼ਰਮਾ, ਜਸਵਿੰਦਰ ਜੁਲਕਾ, ਸੰਦੀਪ ਡਕਾਲਾ, ਕਿਰਪਾਲ ਕੌਰ, ਗੁਰਦੀਪ ਕੌਰ ਬਰਾੜ, ਬਲਵਿੰਦਰ ਕੌਰ, ਬੱਬੂ ਪ੍ਰਧਾਨ, ਪੁਸ਼ਪਿੰਦਰ ਅਹੂਜਾ, ਬਲਜਿੰਦਰ ਸਰਪੰਚ, ਸੌਰਵ ਦੁੱਗਲ, ਸੋਨੀ, ਪਿੰ੍ਰਸ ਗੁਪਤਾ, ਅਜੇ ਕੁਮਾਰ, ਵਰਿੰਦਰ ਪਿੰਕਾ, ਸੋਨੀ, ਅਤਰਜੋਤ ਰੰਧਾਵਾ, ਵਰਿੰਦਰ ਝਾਂਗੀ, ਸਚਿਨ ਗੋਇਲ ਅਤੇ ਜਸਵੰਦਰ ਜੁਲਕਾਂ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਤੇ ਕਾਂਗਰਸੀ ਅਹੁਦੇਦਾਰ ਹਾਜ਼ਰ ਸਨ।

Leave a Reply

Your email address will not be published. Required fields are marked *