ਹਰਿਆਣਾ ਸਰਕਾਰ ਵੱਲੋਂ 3 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ 11 ਅਪ੍ਰੈਲ (ਮਧੂਸਾਰ ਬਿਊਰੋ)
ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦੋ ਆਈ.ਏ.ਐਸ. ਅਧਿਕਾਰੀਆਂ ਦੇ ਨਿਯੁਕਤ ਤੇ ਤਬਾਦਲਾ ਆਦੇਸ਼ ਜਾਰੀ ਕੀਤੇ ਹਨ।
ਬਿਜੇਂਦਰ ਸਿੰਘ, ਪ੍ਰਬੰਧ ਨਿਦੇਸ਼ਕ, ਹਰਿਆਣਾ ਵੇਅਰ ਹਾਊਸਿੰਗ ਨਿਗਮ ਅਤੇ ਮੁੱਖ ਪ੍ਰਸ਼ਾਸਕ, ਰਿਹਾਇਸ਼ ਬੋਰਡ ਨੂੰ ਡੀ.ਕੇ.ਬੇਹਰਾ ਦੀ ਸਿਖਲਾਈ ਸਮੇਂ ਦੌਰਾਨ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਡਾਇਰੈਕਟਰ ਜਰਨਲ, ਖੇਤੀਬਾੜੀ ਅਤੇ ਸਕੱਤਰ, ਖੇਤੀਬਾੜੀ ਅਤੇ ਸਕੱਤਰ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਕਾਰਜਭਾਰ ਸੌਂਪਿਆ ਹੈ।
ਨਿਯੁਕਤੀ ਦੀ ਉਡੀਕ ਕਰ ਰਹੇ ਚੰਦਰ ਸ਼ੇਖਰ ਨੂੰ ਵਿਜੇਂਦਰ ਕੁਮਾਰ ਦੀ ਥਾਂ ‘ਤੇ ਡਾਇਰੈਕਟਰ, ਚੱਕਬੰਦੀ ਤੇ ਭੌ ਰਿਕਾਰਡ ਅਤੇ ਵਿਸ਼ੇਸ਼ ਕਲੈਕਟਰ (ਮੁੱਖ ਦਫਤਰ) ਤੇ ਵਿਸ਼ੇਸ਼ ਐਲ.ਏ.ਓ. ਨਿਯੁਕਤ ਕੀਤਾ ਗਿਆ ਹੈ।

