ਸੰਗਰੂਰ ਰਿਸ਼ਵਤ ਮਾਮਲਾ: ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਵੇਗੀ ਜਾਂਚ
ਆਈ.ਪੀ.ਐਸ. ਅਧਿਕਾਰੀ ਸ਼ਿਵ ਕੁਮਾਰ ਵਰਮਾ ਕਰਨਗੇ ਪੜਤਾਲ
ਚੰਡੀਗੜ, 11 ਅਪ੍ਰੈਲ (ਮਧੂਸਾਰ ਬਿਊਰੋ
ਸੰਗਰੂਰ ਜ਼ਿਲੇ ਦੇ ਸਾਬਕਾ ਐਸ.ਐਸ.ਪੀ. ਸ੍ਰੀ ਇੰਦਰਬੀਰ ਸਿੰਘ, ਡੀਐਸਪੀ ਸ੍ਰੀ ਜਸ਼ਨਦੀਪ ਸਿੰਘ ਅਤੇ ਥਾਣੇ ਦੇ ਹੋਰ ਅਫਸਰਾਂ ਵੱਲੋਂ ਇਕ ਰਿਸ਼ਵਤ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਗਈ ਹੈ। ਸੀਨੀਅਰ ਆਈ.ਪੀ.ਐਸ. ਅਧਿਕਾਰੀ ਸ਼ਿਵ ਕੁਮਾਰ ਵਰਮਾ ਇਸ ਮਾਮਲੇ ਦੀ ਪੜਤਾਲ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੀ ਡਾਇਰੈਕਟਰ ਵੀ. ਨੀਰਜਾ ਨੇ ਦੱਸਿਆ ਕਿ ਲੌਂਗੋਵਾਲ ਥਾਣੇ (ਜ਼ਿਲ•ਾ ਸੰਗਰੂਰ) ਵਿਖੇ ਸ੍ਰੀ ਧਨਵੰਤ ਸਿੰਘ ਅਤੇ ਸ੍ਰੀ ਹਰਜਿੰਦਰ ਸਿੰਘ ਵੱਲੋਂ ਦਰਜ ਐਫਆਈਆਰ ਨੰਬਰ 13 ਮਿਤੀ 16-2-17 ਦੀ ਗਹਿਰਾਈ ਨਾਲ ਜਾਂਚ ਕਰਨ ਲਈ ਪੰਜਾਬ ਪੁਲਿਸ ਦੇ ਮੁੱਖ ਦਫਤਰ ਵੱਲੋਂ ਵਿਜੀਲੈਂਸ ਬਿਊਰੋ ਨੂੰ ਕਿਹਾ ਗਿਆ ਹੈ ਅਤੇ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਸ੍ਰੀ ਬਲਜਿੰਦਰ ਸਿੰਘ ਉੱਪਲ, ਆਈਪੀਐਸ ਨੇ ਜਾਂਚ ਦਾ ਜ਼ਿੰਮਾ ਆਈ.ਪੀ.ਐਸ. ਅਧਿਕਾਰੀ ਸ਼ਿਵ ਕੁਮਾਰ ਵਰਮਾ ਆਈ.ਜੀ/ਆਰਥਿਕ ਅਪਰਾਧ ਨੂੰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਦੋਵਾਂ ਸ਼ਿਕਾਇਤਕਰਤਾਵਾਂ ਸ੍ਰੀ ਧਨਵੰਤ ਸਿੰਘ ਅਤੇ ਸ੍ਰੀ ਹਰਜਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਇਕ ਕਤਲ ਮਾਮਲੇ ਵਿਚ ਉਨਾਂ ਨੂੰ ਨਾਜ਼ਾਇਜ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ•ਾਂ ਨੂੰ ਇਸ ਮਾਮਲੇ ਵਿਚੋਂ ਬਾਹਰ ਕੱਢਣ ਲਈ ਸੰਗਰੂਰ ਪੁਲਿਸ ਦੇ ਕੁਝ ਅਧਿਕਾਰੀਆਂ ਨੇ ਉਨ•ਾਂ ਤੋਂ 19.50 ਲੱਖ ਰੁਪਏ ਰਿਸ਼ਵਤ ਲਈ ਜਿਸ ਵਿਚੋਂ 15 ਲੱਖ ਰੁਪਏ ਉਦੋਂ ਦੇ ਐਸਐਸਪੀ ਸ੍ਰੀ ਇੰਦਰਬੀਰ ਸਿੰਘ ਨੇ ਲਏ ਜਦਕਿ ਬਾਕੀ ਪੈਸੇ ਹੋਰ ਪੁਲਿਸ ਅਧਿਕਾਰੀਆਂ ਨੇ ਵੰਡ ਲਏ।

