ਪੰਜਾਬ

ਜਥੇਦਾਰ ਅਵਤਾਰ ਸਿੰਘ ਬਾਰੇ ਅਭਿਨੰਦਨ ਪੁਸਤਕ ਅੱਜ ਜਾਰੀ ਹੋਵੇਗੀ

ਅੰਮ੍ਰਿਤਸਰ 14 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੇ 11 ਸਾਲਾ ਪ੍ਰਧਾਨਗੀ ਕਾਲ ਬਾਰੇ ਇੱਕ ਬਹੁਤ ਹੀ ਅਹਿਮ ਪੁਸਤਕ ‘ਜੱਥੇਦਾਰ ਅਵਤਾਰ ਸਿੰਘ ਸ਼ਖ਼ਸ ਤੇ ਸ਼ਖ਼ਸੀਅਤ’ 15 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ ਸਾਢੇ 10 ਵਜੇ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ ਇੱਕ ਵਿਸ਼ੇਸ਼ ਸਮਾਗਮ ਵਿੱਚ ਜਾਰੀ ਕੀਤੀ ਜਾ ਰਹੀ ਹੈ।

ਇਸ ਅਭਿਨੰਦਨ ਪੁਸਤਕ ਨੂੰ ਬੇਦੀ ਲਾਲ ਸਿੰਘ ਸਾਹਿਤਕਾਰ ਯਾਦਗਾਰੀ ਕਮੇਟੀ ਅੰਮ੍ਰਿਤਸਰ ਨੇ ਪ੍ਰਕਾਸ਼ਿਤ ਕੀਤਾ ਹੈ। ਲਗਭਗ 300 ਸਫੇ ਦੀ ਇਸ ਖੂਬਸੂਰਤ ਪੁਸਤਕ ਵਿੱਚ ਲਗਭਗ 70 ਲੇਖਕਾਂ ਨੇ ਕਲਮੀ ਯੋਗਦਾਨ ਪਾਇਆ ਹੈ। ਇਸ ਪੁਸਤਕ ਨੂੰ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ‘ਬੇਦੀ’, ਸ਼੍ਰੋਮਣੀ ਵਿਦਵਾਨ ਪ੍ਰੋ. ਅੱਛਰੂ ਸਿੰਘ, ਸ਼੍ਰੋਮਣੀ ਕਮੇਟੀ ਦੇ ਸਿੱਖਿਆ ਡਾਇਰੈਕਟਰ ਡਾ. ਧਰਮਿੰਦਰ ਸਿੰਘ ਉੱਭਾ ਅਤੇ ਪੰਜਾਬ ਟਾਇਮਜ਼ ਦੇ ਸੰਪਾਦਕ ਬਲਜੀਤ ਸਿੰਘ ਬਰਾੜ ਨੇ ਸੰਪਾਦਿਤ ਕੀਤਾ ਹੈ। ਇਸ ਪ੍ਰੋਗਰਾਮ ਵਿੱਚ ਪੰਥ ਦੀਆਂ ਉੱਘੀਆਂ ਸ਼ਖਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *