ਦੇਸ਼-ਵਿਦੇਸ਼ਪੰਜਾਬ

ਤਿੰਨ ਤਲਾਕ ਨਾਲ ਮੁਸਲਿਮ ਔਰਤਾਂ ਨੂੰ ਸਹਿਣੀ ਪੈ ਰਹੀ ਪ੍ਰੇਸ਼ਾਨੀ : ਨਰਿੰਦਰ ਮੋਦੀ

ਓੜੀਸਾ 16 ਅਪ੍ਰੈਲ (ਏਜੰਸੀਆਂ/ਮਧੂਸਾਰ ਬਿਊਰੋ) ਭਾਜਪਾ ਕਾਰਜਕਾਰਨੀ ਦੀ ਦੋ ਰੋਜ਼ਾ ਬੈਠਕ ਦੇ ਸਮਾਪਤੀ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਿੰਨ ਤਲਾਕ ਨਾਲ ਮੁਸਲਿਮ ਔਰਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਭਰੋਸਾ ਦਿੱਤਾ ਕਿ ਮੁਸਲਿਮ ਔਰਤਾਂ ਦੀ ਰਾਖੀ ਲਈ ਕੇਂਦਰ ਸਰਕਾਰ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਮੁਸਲਿਮ ਔਰਤਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਿਹੀ ਹੈ, ਜਿਨ੍ਹਾਂ ਨੂੰ ਨਿਆਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕੋਸ਼ਿਸ ਕਰਨੀ ਚਾਹੀਦੀ ਹੈ ਕਿ ਇਸ ਮੁੱਦੇ ‘ਤੇ ਜ਼ਿਲ੍ਹਾ ਪੱਧਰੀ ‘ਤੇ ਕੰਮ ਕਰਨ ਦੀ ਜ਼ਰੂਰਤ ਹੈ।
ਦੱਸਣਯੋਗ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ ‘ਤੇ ਭਾਜਪਾ ਕਾਰਜਕਾਰਨੀ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ ਉਸ ਸਮੇਂ ਮੁਸਲਿਮ ਪਰਸਨਲ ਲਾ ਬੋਰਡ ਨੇ ਕਿਹਾ ਕਿ ਤਿੰਨ ਤਲਾਕ ‘ਤੇ ਬਾਹਰੀ ਦਖਲ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਬੋਰਡ ਨੇ ਬੇਵਜ੍ਹਾ ਤਿੰਨ ਤਲਾਕ ਦੇਣ ਵਾਲਿਆਂ ਦਾ ਸਮਾਜਕ ਬਾਈਕਾਟ ਦੀ ਗੱਲ ਕਹੀ ਹੈ।
ਮੋਦੀ ਨੇ ਕਾਰਜਕਾਰਨੀ ਦੀ ਬੈਠਕ ‘ਚ ਮੁਸਲਮਾਨਾਂ ਦੀ ਬਦਹਾਲੀ ਦਾ ਵੀ ਮੁੱਦਾ ਚੁੱਕਿਆ। ਪਾਰਟੀ ਨੇ ਸਲਾਹ ਦਿੱਤੀ ਕਿ ਪੱਛੜੇ ਮੁਸਲਮਾਨਾਂ ‘ਤੇ ਇਕ ਕਾਨਫਰੰਸ ਸੱਦੀ ਜਾਣੀ ਚਾਹੀਦੀ ਹੈ। ਪੱਛੜੇ ਵਰਗ ਨੂੰ ਸੰਵਿਧਾਨਕ ਦਰਜਾ ਦਿੱਤੇ ਜਾਣ ‘ਤੇ ਚਰਚਾ ਦੇ ਦੌਰਾਨ ਮੋਦੀ ਨੇ ਕਿਹਾ ਕਿ ਮੁਸਲਮਾਨਾਂ ‘ਚ ਕੁਝ ਪੱਛੜੇ ਵਰਗ ਹਨ। ਉਨ੍ਹਾਂ ਨੂੰ ਪੱਛੜੇ ਵਰਗਾਂ ‘ਤੇ ਹੋਣ ਵਾਲੀ ਚਰਚਾ ‘ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਕਲਾਕਾਰਾਂ ਅਤੇ ਸਾਹਿਤਕਾਰਾਂ ‘ਤੇ ਚੁਟਕੀ ਲਈ,ਜਿਨਾਂ ਦੇਸ਼ ‘ਚ ਅਸਹਿਣਸ਼ੀਲਤਾ ਵਧਾਉਣ ਦੀ ਗੱਲ ਕਹਿਕੇ ਆਪਣੇ ਐਵਾਰਡ ਵਾਪਸ ਕਰ ਦਿੱਤੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨੂੰ ਮੀਡੀਆ ਨਾਲ ਸਾਂਝੀ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਨਧਨ, ਵਨਧਨ ਅਤੇ ਜਲਧਨ ‘ਤੇ ਕੰਮ ਕਰਨ ਲਈ ਪ੍ਰੇਰਿਆ ਹੈ। ਉਨ੍ਹਾਂ ਦੱਸਿਆ ਕਿ ਜਨਧਨ ਦੇ ਤਹਿਤ ਸਰਕਾਰ ਨੇ 28 ਕਰੋੜ ਲੋਕਾਂ ਦਾ ਬੈਂਕ ਖਾਤਾ ਖੋਲ੍ਹਿਆ ਹੈ। ਮੁਦਰਾ ਯੋਜਨਾ ਦੇ ਤਹਿਤ ਕਰੀਬ ਪੌਣੇ ਤਿੰਨ ਕਰੋੜ ਲੋਕਾਂ ਨੂੰ 2 ਲੱਖ 60 ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਗਏ। ਵਨਧਨ ਦੇ ਤਹਿਤ ਆਦਿਵਾਸੀਆਂ ਦੇ ਵਿਕਾਸ ਅਤੇ ਵਾਤਾਵਰਣ ‘ਤੇ ਕੰਮ ਹੋ ਰਿਹਾ ਹੈ। ਜਲਧਨ ਦੇ ਤਹਿਤ ਸਰਕਾਰ ਕਿਸਾਨਾਂ ਦੇ ਲਈ ਸਿੰਚਾਈ ਦੀ ਵਿਵਸਥਾ ਕਰ ਰਹੀ ਹੈ। ਪ੍ਰਧਾਨ ਮੰਤਰੀ ਸਿੰਚਾਈ ਯੋਜਨਾ ਦੇ ਤਹਿਤ 85 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ।

Leave a Reply

Your email address will not be published. Required fields are marked *