ਪੰਜਾਬਪਟਿਆਲਾ

ਫੀਲਡ ਕਾਮਿਆਂ ਨੇ ਲਾਇਆ ਬੀ.ਐਮ.ਐਲ. ਕੰਪਲੈਕਸ ਵਿੱਚ ਧਰਨਾ

ਪਟਿਆਲਾ 18 ਅਪ੍ਰੈਲ (ਮਧੂਸਾਰ ਬਿਊਰੋ)
ਪੀ.ਡਬਲਿਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵੱਲੋਂ ਬੀ.ਐਮ.ਐਲ. ਕੰਪਲੈਕਸ ਵਿੱਚ ਬੀ.ਐਮ.ਐਲ. ਮੰਡਲ ਪਟਿਆਲਾ ਅਤੇ ਦੇਵੀਗੜ੍ਹ ਮੰਡਲ ਆਈ.ਬੀ. ਪਟਿਆਲਾ ਦੇ ਦਫਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਅੰਤਾਂ ਦੀ ਗਰਮੀ ਵਿੱਚ ਵੱਖ-ਵੱਖ ਬਰਾਚਾਂ ਤੋਂ ਵੱਡੀ ਗਿਣਤੀ ਵਿੱਚ ਮੁਲਾਜਮ ਆਪਣੇ ਬੈਨਰਾਂ ਸਮੇਤ ਨਾਅਰੇ ਮਾਰਦੇ ਹੋਏ ਧਰਨੇ ਵਿੱਚ ਸ਼ਾਮਲ ਹੋਏ।

ਧਰਨੇ ਦੀ ਅਗਵਾਈ ਜਸਬੀਰ ਸਿੰਘ ਖੋਖਰ, ਗੁਰਦਰਸ਼ਨ ਬੱਲਾਂ, ਕ੍ਰਿਸ਼ਨ ਕਲਵਾਣੂ ਅਤੇ ਲਖਵਿੰਦਰ ਖਾਨਪੁਰ ਨੇ ਕੀਤੀ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਦਰਸ਼ਨ ਬੇਲੂਮਾਜਰਾ, ਜਨਰਲ ਸਕੱਤਰ ਛੱਜੂ ਰਾਮ, ਰਜਿੰਦਰ ਪਾਲ ਖਮਾਣੋ, ਹਰਦੇਵ ਸਮਾਣਾ, ਅਜਾਇਬ ਖਨੋਰੀ ਨੇ ਕਿਹਾ ਕਿ ਬੀ.ਐਮ.ਐਲ. ਦਫਤਰ ਮੰਡਲ ਪਟਿਆਲਾ ਵੱਲੋਂ ਮੁਲਾਜਮਾਂ ਦੀਆਂ ਵਰਦੀਆਂ, ਨਿੱਤ ਵਰਤੋ ਦਾ ਸਮਾਨ, ਰੈਗੂਲੇਸ਼ਨ ਹੈਡਾਂ ਤੇ ਪੀਣ ਵਾਲਾ ਪਾਣੀ ਤੇ ਲਾਇਟਾਂ, ਜਿਸ ਤੇ ਗੇਜ ਪੱਤੀਆਂ ਅਤੇ ਕੁਆਟਰਾਂ ਦੀ ਰਿਪੇਅਰ ਅਤੇ ਮੁਲਾਜਮਾਂ ਦੀ ਅਦਾਇਗੀਆਂ ਦੇ ਬਿੱਲ ਸਮੇਂ ਸਿਰ ਖਜਾਨਾ ਦਫਤਰ ਨਹੀਂ ਭੇਜੇ ਜਾਣ ਕਰਕੇ ਮੁਲਾਜਮਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਸੁਲੱਖਣ ਖੁਮਾਣੋ, ਕਰਮ ਸਿੰਘ ਨਾਭਾ, ਹਰਪ੍ਰੀਤ ਮਲੋਹ, ਲਖਵਿੰਦਰ ਪਟਿਆਲਾ, ਗੁਰਮੀਤ ਪਟਿਆਲਾ, ਹਰੀ ਰਾਮ ਨੇ ਕਿਹਾ ਕਿ ਐਕਸੀਅਨ ਦੇਵੀਗੜ੍ਹ ਮੰਡਲ ਆਈ.ਵੀ. ਪਟਿਆਲਾ ਵੱਲੋਂ ਮੁਲਾਜਮਾਂ ਨੂੰ ਨਿੱਤ ਵਰਤੋ ਦਾ ਸਮਾਨ, ਵਰਦੀਆਂ, ਮੈਡੀਕਲ ਬਿੱਲਾਂ ਦੀ ਅਦਾਇਗੀ ਨਹੀਂ ਕੀਤੀਆਂ ਜਾ ਰਹੀਆਂ। ਉਲਟਾ ਸੀਨੀਆਰਤਾ ਨੂੰ ਤੋੜ ਕੇ ਗਲਤ ਪ੍ਰਮੋਸ਼ਨਾਂ ਕੀਤੀਆਂ ਜਾ ਰਹੀਆਂ ਹਨ। ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਨਰੇਸ਼ ਦੇਦਣਾ, ਮੱਘਰ ਸਮਾਣਾ, ਰਣਧੀਰ ਪਟਿਆਲਾ, ਪ੍ਰਕਾਸ਼ ਗੰਢਿਆਂ ਖੇੜੀ ਤੇ ਪਟਿਆਲਾ, ਹਰਭਜਨ ਲਾਡੀ, ਅਜਮੇਰ ਖਮਾਣੋ, ਮੰਗਲ ਸਮਾਣਾ, ਗੁਰਮੀਤ ਸੀਲ ਨੇ ਕਿਹਾ ਕਿ ਜੇਕਰ ਦੋਵੇਂ ਕਾਰਜਕਾਰੀ ਇੰਜੀਨੀਅਰ ਬੀ.ਐਮ.ਐਲ. ਮੰਡਲ ਪਟਿਆਲਾ ਅਤੇ ਦੇਵੀਗੜ੍ਹ ਮੰਡਲ ਪਟਿਆਲਾ ਵੱਲੋਂ ਜਲਦੀ ਤੋਂ ਜਲਦੀ ਮੀਟਿੰਗ ਦਾ ਸਮਾਂ ਨਾ ਦਿੱਤਾ ਤਾਂ ਜੱਥੇਬੰਦੀ 5 ਮਈ ਨੂੰ ਦੋਨਾਂ ਦਫਤਰਾਂ ਅੱਗੇ ਵਿਸ਼ਾਲ ਰੋਸ ਧਰਨੇ ਦੇਵੇਗੀ।

Leave a Reply

Your email address will not be published. Required fields are marked *