ਡੀ. ਸੀ. ਦਫਤਰ ਐਸੋਸੀਏਸ਼ਨ ਜ਼ਿਲਾ ਅੰਮ੍ਰਿਤਸਰ ਦੀ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ
ਅੰਮ੍ਰਿਤਸਰ, 18 ਅਪ੍ਰੈਲ (ਸੋਨੂੰ ਨਰੂਲਾ/ਸੁਖਬੀਰ ਸਿੰਘ/ਮਧੂਸਾਰ ਬਿਊਰੋ)
ਡੀ. ਸੀ. ਦਫਤਰ ਐਸੋਸੀਏਸ਼ਨ ਜ਼ਿਲਾ ਅੰਮ੍ਰਿਤਸਰ ਦੀ ਯੂਨੀਅਨ ਦੇ ਪਿਛਲੇ ਦਿਨੀ ਹੋਈ ਜਨਰਲ ਇਜਲਾਸ ਵਿਚ ਨਵੇਂ ਚੁਣੇ ਗਏ ਜ਼ਿਲਾ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਵਲੋਂ ਇਸੇ ਇਜਲਾਸ ਵਿਚ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਯੂਨੀਅਨ ਦੇ ਬਾਕੀ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿੰਨਾਂ ਨੂੰ ਸਮੂਹ ਯੂਨੀਅਨ ਮੈਂਬਰ ਸਾਹਿਬਾਨ ਦੇ ਰੁਬਰੂ ਕਰਵਾਉਣ ਲਈ ਯੂਨੀਅਨ ਦੇ ਸਮੁਹ ਮੈਂਬਰਾਂ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਨਵੇਂ ਚੁਣੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ।
ਇਸ ਤੋਂ ਇਲਾਵਾ ਮੀਟਿੰਗ ਵਿਚ ਹਾਜ਼ਰ ਸਬ ਡਵੀਜਨ ਮਜੀਠਾ ਦੇ ਸਮੂਹ ਕਰਮਚਾਰੀਆਂ ਵਲੋਂ ਸਹਿਮਤੀ ਦਿੱਤੇ ਜਾਣ ਉਪਰੰਤ ਸੁਖਵਿੰਦਰ ਸਿੰਘ ਸਰਬ ਸੰਮਤੀ ਨਾਲ ਡੀ. ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ ਦੀ ਮਜੀਠਾ ਇਕਾਈ ਦਾ ਪ੍ਰਧਾਨ ਚੁਣਿਆ ਗਿਆ। ਇਸ ਸਮੇਂ ਯੂਨੀਅਨ ਦੇ ਨਵ ਨਿਯੁਕਤ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਵਲੋਂ ਯੂਨੀਅਨ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯੂਨੀਅਨ ਫੰਡ ਕੁਲੈਕਸ਼ਨ ਸੰਬੰਧੀ ਦਿਤੇ ਗਏ ਸੁਝਾਵਾਂ ਨੂੰ ਪ੍ਰਵਾਨ ਕਰਨ ਲਈ ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰ ਸਹਿਬਾਨ ਵਲੋਂ ਹੱਥ ਖੜੇ ਕਰਕੇ ਅਤੇ ਮੇਜ਼ ਥਪਥਪਾ ਕੇ ਪ੍ਰਵਾਨਗੀ ਦਿਤੀ ਗਈ। ਇਸ ਸਮੇਂ ਯੂਨੀਅਨ ਦੇ ਸਮੂਹ ਮੈਂਬਰ ਸਹਿਬਾਨ ਦੇ ਨਾਲ ਨਾਲ ਅੰਜਨਾ ਮਹਾਜਨ, ਸੁਰਿੰਦਰ ਕੁਮਾਰ, ਵੀਨਾ ਕੁਮਾਰੀ, ਪ੍ਰਿਤਪਾਲ ਸਿੰਘ ਬਿੱਟਾ, ਬਲਜੀਤ ਸਿੰਘ ਚਾਟੀਵਿਡੰ, ਗੋਰਾ, ਸਿੰਘ, ਬਲਵਿੰਦਰ ਸਿੰਘ ਸੀਨੀਅਰ ਸਹਾਇਕ, ਜਤਿੰਦਰ ਸਿੰਘ, ਮੋਹਨ ਸਿੰਘ, ਲਖਵਿੰਦਰ ਸਿੰਘ ਰੰਧਾਵਾ, ਵਰਿੰਦਰ ਭਾਟੀਆ, ਹਰਜੀਤ ਕੌਰ, ਜਗਜੀਤ ਸਿੰਘ ਛੀਨਾ, ਯੋਗੇਸ਼ ਢੰਡ, ਪ੍ਰਭਜੋਤ ਕੌਰ, ਗੁਰਸ਼ਰਨ ਸਿੰਘ ਰਿਆੜ, ਸਾਹਿਬ ਕੁਮਾਰ, ਸ਼ਿਵ ਕੁਮਾਰ, ਹਰਜਿੰਦਰ ਸਿੰਘ, ਸੋਰਵ ਕੋਹਲੀ, ਵਿਜੇਪਾਲ, ਯਾਦਵਿੰਦਰ ਸਿੰਘ ਭੰਗੂ, ਦੀਪਕ ਕੁੰਦਰਾ, ਇੰਦਰਜੀਤ ਕੌਰ ਰਿਆੜ, ਦੀਪਕ ਰਾਜਾ, ਰਵਿੰਦਰ ਸਿੰਘ ਭੱਟੀ, ਦੀਪਕ ਅਰੋੜਾ, ਸੁਰਿੰਦਰ ਕੁਮਾਰ ਸ਼ਰਮਾ,ਸੁਖਵਿੰਦਰ ਸਿੰਘ, ਰਜਵੰਤ ਕੌਰ ਬਾਜਵਾ, ਸੁਖਦੇਵ ਸਿੰਘ ਪੱਧਰੀ, ਚੰਦਰਕਾਂਤਾ, ਹਰਿੰਦਰ ਕੌਰ ਸਟੈਨੋ, ਮਨਜੀਤ ਕੌਰ, ਦਲਬੀਰ ਕੌਰ, ਪਾਰਸ ਧਵਨ ਆਦਿ ਹਾਜ਼ਰ ਸਨ ਅੰਤ ਤੇ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਵਲੋਂ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

