ਹਰਿਆਣਾਪੰਜਾਬ

‘ਨੈਸ਼ਨਲ ਹੇਰਲਡ’ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਜੇਲ੍ਹ ਜਾਣਾ ਪਏਗਾ

ਚੰਡੀਗੜ੍ਹ, 20 ਅਪ੍ਰੈਲ ( ਮਧੂਸਾਰ ਬਿਊਰੋ)
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ‘ਨੈਸ਼ਨਲ ਹੇਰਲਡ’ ਮਾਮਲੇ ਵਿਚ ਕੀਤੀ ਗਈ ਲੁਟ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਜੇਲ੍ਹ ਜਾਣਾ ਪਏਗਾ।

ਸ੍ਰੀ ਵਿਜ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਇਹ ਪਹਿਲੀ ਵਾਰ ਵੇਖਣ ਵਿਚ ਆਇਆ ਹੈ ਕਿ ਆਪਣੇ ਮਾਲਕਾਂ ਸੋਨਿਆ ਗਾਂਧੀ, ਰਾਹੁਲ ਗਾਂਧੀ ਅਤੇ ਮੋਤੀ ਲਾਲ ਵੋਹਰਾ ਦੀ ਖੁਸ਼ੀ ਲਈ ਭੁਪਿੰਦਰ ਹੁੱਡਾ ਨੇ ਨੈਸ਼ਨਲ ਹੇਰਲਡ ਵਿਚ ਖੁਦ ਆਪਣੇ ਹਸਤਾਖਰ ਕੀਤੇ ਹਨ ਅਤੇ ਕਰੋੜਾਂ ਰੁਪਏ ਦੇ ਪਲਾਟ ਨੂੰ ਘੱਟ ਕੀਮਤ ‘ਤੇ ਦਿੱਤਾ। ਇਸ ਨਾਲ ਸੂਬੇ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੀ.ਵੀ.ਆਈ.ਪੀ. ਕਲਚਰ ਨੂੰ ਖਤਮ ਕਰਦੇ ਹੋਏ ਗੱਡੀਆਂ ‘ਤੇ ਲਗੀ ਲਾਲ ਬੱਤੀਆਂ ਹਟਾਉਣ ਦਾ ਆਦੇਸ਼ ਪਾਸ ਕੀਤਾ ਹੈ। ਇਸ ਨਾਲ ਆਮ ਆਦਮੀ ਅਤੇ ਵੀ.ਵੀ.ਆਈ.ਪੀ. ਲੋਕਾਂ ਵਿਚਕਾਰ ਦਾ ਅੰਤਰ ਖਤਮ ਹੋਵੇਗਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਐਸ.ਵਾਈ.ਐਲ. ਮਾਮਲੇ ਵਿਚ ਆਪਣਾ ਫੈਸਲਾ ਹਰਿਆਣਾ ਦੇ ਹੱਕ ਵਿਚ ਦਿੱਤਾ ਹੈ। ਇਸ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਚੰਗੀ ਪਹਿਲ ਕਰਦੇ ਹੋਏ ਦੋਵਾਂ ਸੂਬੇ ਵਿਚ ਤਾਲਮੇਲ ਸਥਾਪਿਤ ਕਰਕੇ ਐਸ.ਵਾਈ.ਐਲ. ਨਿਰਮਾਣ ਦਾ ਰਸਤਾ ਸਾਫ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *