ਕਰੋਨਾ ਦੇ 360960 ਨਵੇਂ ਮਾਮਲੇ: ਪੰਜਾਬ ’ਚ 100 ਮੌਤਾਂ
ਨਵੀਂ ਦਿੱਲੀ, 28 ਅਪਰੈਲ (ਮਧੂਸਾਰ ਬਿਊਰੋ) ਦੇਸ ਵਿਚ ਕਰੋਨਾ ਵਾਇਰਸ ਦੇ ਰਿਕਾਰਡ 3,60,960 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕਰੋਨਾ ਪੀੜਤਾਂ ਦੀ ਕੁੱਲ ਗਿਣਤੀ 1,79,9,267 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰ ਜਾਰੀ ਅੰਕੜਿਆਂ ਅਨੁਸਾਰ 3,293 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਕਰਕੇ 2,01,187 ’ਤੇ ਪੁੱਜ ਗਈ ਹੈ। ਬੀਤੇ ਚੌਵੀ ਘੰਟਿਆਂ ਵਿੱਚ ਪੰਜਾਬ ਵਿੱਚ 100 ਕਰੋਨਾ ਮਰੀਜਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਕੁੱਲ ਗਿਣਤੀ 8630 ਹੋ ਗਈ ਹੈ।

