ਡਾ. ਅੰਬੇਦਕਰ ਦੀ ਜੈਯੰਤੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ
ਪਟਿਆਲਾ 29 ਅਪ੍ਰੈਲ (ਮਧੂਸਾਰ ਬਿਊਰੋ)
ਡਾ. ਬੀ.ਆਰ.ਅੰਬੇਦਕਰ ਜੀ ਦੀ 126ਵੀਂ ਜਯੰਤੀ ਨੂੰ ਸਮਰਪਿਤ ਯੂਥ ਕਾਂਗਰਸ ਦੇ ਜਨਰਲ ਸਕੱਤਰ ਵਿਕਾਸ ਗਿੱਲ ਵਿੱਕੀ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਿਸ਼ਨ ਸਕੂਲ ਧੀਰੂ ਨਗਰ ਵਿਖੇ ਪਹਿਲੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਓ.ਐੱਸ.ਡੀ. ਹਨੀ ਸੇਖੋਂ ਅਤੇ ਵਿਨੋਦ ਕੁਮਾਰ ਗਾਗਟ,ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਨੇ ਆਪਣੇ ਕਰ ਕਮਲਾ ਨਾਲ ਕੀਤਾ।
ਇਸ ਮੌਕੇ ਰਜਿੰਦਰਾ ਹਸਪਤਾਲ ਦੀ ਡਾਕਟਰ ਅੰਕਿਤਾ ਦੀ ਟੀਮ ਵਲੋਂ 80 ਯੂਨਿਟ ਦੇ ਕਰੀਬ ਖੂਨ ਇਕੱਠਾ ਕੀਤਾ ਗਿਆ।ਇਸ ਮੌਕੇ ਸੰਜੀਵਾ ਸ਼ਰਮਾ ਬਿੱਟੂ,ਡੀ.ਐਸ.ਪੀ.1 ਸੌਰਵ ਜਿੰਦਲ ਅਤੇ ਇੰਸਪੈਕਟਰ ਰਾਹੁਲ ਕੌਸ਼ਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ।ਇਸ ਮੌਕੇ ਵਿਕਾਸ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਖੂਨਦਾਨ ਕਰਕੇ ਸੱਚੇ ਨਾਗਰਿਕ, ਦੇਸ਼ਵਾਸੀ ਅਤੇ ਹਰ ਇੱਕ ਦੀ ਮਦਦ ਕਰਨਾ ਮੁੱਖ ਉਦੇਸ਼ ਸੀ।ਉਹਨਾਂ ਨੇ ਅੱਗੇ ਕਿਹਾ ਕਿ ਇਹੋ ਜਿਹੇ ਸਮਾਜਿਕ ਕੰਮ ਸੰਸਥਾ ਵੱਲੋਂ ਅੱਗੇ ਵੀ ਜਾਰੀ ਰਹਿਣਗੇ।ਇਸ ਮੌਕੇ ਤਰਸੇਮ ਬਾਵਾ ਨੇ ਮੰਚ ਸੰਚਾਲਕ ਦੀ ਭੂਮਿਕਾ ਨੂੰ ਬਾਖੂਬੀ ਨਿਭਾਇਆ।ਇਸ ਮੌਕੇ ਨਰਿੰਦਰ ਪੱਪਾ,ਰੂਪ ਲਾਲ ,ਬਿੰਨੀ ਸਹੋਤਾ, ਗੁਰਦੇਵ ਗਿੱਲ,ਸੁਰਿੰਦਰ ਰੱਤੀ,ਲਾਲ ਚੰਦ ਧਾਲੀਵਾਲ,ਅਮਰਜੀਤ ਸਹੋਤਾ,ਜਤਿੰਦਰ ਰਾਜੀ,ਵਿਨੋਦ ਸੰਗਰ,ਸੰਦੀਪ ਮੱਟੂ,ਮਨਿੰਦਰ ਧਾਲੀਵਾਲ,ਰਵੀ ਕਲਿਆਣ,ਅਮਨ ਦੀਵਾਨ,ਪ੍ਰਿੰਸ

