ਪੀ.ਆਰਟੀ.ਸੀ. ਦਾ ਚੇਅਰਮੈਨ ਬਣਾਏ ਜਾਣ ‘ਤੇ ਕੇ. ਕੇ. ਸ਼ਰਮਾ ਨੂੰ ਕੀਤਾ ਸਨਮਾਨਿਤ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਸਰਕਾਰ ਵੱਲੋਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਥਾਪੇ ਗਏ ਕੇ. ਕੇ. ਸ਼ਰਮਾ ਨੂੰ ਸੀਨੀਅਰ ਕਾਂਗਰਸੀ ਆਗੂ ਗੁਰਮੀਤ ਸਿੰਘ ਮੋਹਣੀ ਜੱਸੋਵਾਲ ਦੀ ਅਗਵਾਈ ਵਿਚ ਫੁੱਲਾਂ ਦਾ ਬੁੱਕਾ ਦੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਗੁਰਸੇਵਕ ਸਿੰਘ ਲਹਿਲ, ਕਪਿੰਦਰ ਸਿੰਘ ਬਿਸ਼ਨਪੁਰ ਛੰਨਾ, ਬਲਦੇਵ ਸਿੰਘ ਬਾਰਨ ਵੀ ਹਾਜ਼ਰ ਸਨ। ਇਸ ਮੌਕੇ ਗੁਰਮੀਤ ਸਿੰਘ ਮੋਹਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇ. ਕੇ. ਸ਼ਰਮਾ ਨੂੰ ਚੇਅਰਮੈਨ ਲਗਾ ਕੇ ਕਾਂਗਰਸੀ ਵਰਕਰਾਂ ਦੇ ਹੌਂਸਲੇ ਬੁਲੰਦ ਹੋਏ ਹਨ ਕਿਉਂਕਿ ਕੇ. ਕੇ. ਸ਼ਰਮਾ ਪਿਛਲੇ ਲੰਮੇਂ ਸਮੇਂ ਤੋਂ ਕਾਂਗਰਸ ਵਿਚ ਬਤੌਰ ਪਾਰਟੀ ਵਰਕਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ ਜਿਨ੍ਹਾਂ ਦੇ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਇਹ ਮਾਣ ਸਤਿਕਾਰ ਦਿੱਤਾ ਗਿਆ ਹੈ। ਇਸ ਮੌਕੇ ਕੇ. ਕੇ. ਸ਼ਰਮਾ ਚੇਅਰਮੈਨ ਪੀ.ਆਰ.ਟੀ.ਸੀ. ਨੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉਥੇ ਹੀ ਮਹਾਰਾਣੀ ਪ੍ਰਨੀਤ ਕੌਰ ਸਾਬਕਾ ਕੇਂਦਰੀ ਮੰਤਰੀ ਦਾ ਵੀ ਧੰਨਵਾਦ ਕੀਤਾ।
ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਨੇ ਮੋਤੀ ਬਾਗ ਪੈਲਸ ਦੇ ਕਰੀਬੀ ਕੇ.ਕੇ ਸ਼ਰਮਾ ਨੂੰ ਪੀ.ਆਰ.ਟੀ.ਸੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ।
ਇਸ ਮੌਕੇ ਜਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰਦੀਪ ਪਰਾਸ਼ਰ ਅਤੇ ਉਹਨਾ ਦੀ ਟੀਮ ਨੇ ਕੇ.ਕੇ. ਸ਼ਰਮਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਅਤੇ ਮੂੰਹ ਮਿੱਠਾ ਕਰਵਾਕੇ ਵਿਸ਼ੇ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਬੀ.ਸੀ.ਸੈਲ ਦੇ ਚੇਅਰਮੈਨ ਰਾਜੇਸ਼ ਮੰਡੋਰਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਸ ਨਿਯੁਕਤੀ ਦਾ ਸਵਾਗਤ ਕੀਤਾ।ਇਸ ਮੌਕੇ ਹਰਦੀਪ ਪਰਾਸ਼ਰ ਨੇ ਬੋਲਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਇੱਕ ਮਿਹਨਤੀ ਅਤੇ ਇਮਾਨਦਾਰ ਵਿਅਕਤੀ ਨੂੰ ਇਸ ਅਹਿਮ ਅਹੁੱਦੇ ਤੇ ਨਿਯੁਕਤ ਕੀਤਾ ਹੈ ਜਿਸ ਨਾਲ ਪੀ.ਆਰ.ਟੀ.ਸੀ ਹੋਰ ਤਰੱਕੀ ਕਰੇਗੀ।ਇਸ ਮੌਕੇ ਕੇ.ਕੇ ਮਲਹੋਤਰਾ,ਕੇਹਰ ਸਿੰਘ,ਸ਼ਿਵ ਖੰਨਾ,ਬਿੱਟੂ ਜਲੋਟਾ,ਮੋਹਨੀ ਜੱਸੋਵਾਲ,ਰਾਜੀਵ ਖੰਨਾ,ਅੰਕੁਰ ਸਿੰਗਲਾ,ਅਸ਼ੋਕ ਗਰਗ,ਰੋਹਿਤ ਗੁਪਤਾ,ਗੋਪੀ ਰੰਗੀਲਾ,ਮੋਹਨ ਸ਼ਰਮਾ,ਮੋਨੂੰ ਵਰਮਾ,ਕੁਲਦੀਪ ਸ਼ਰਮਾ, ਅਤੇ ਜ਼ਸਵਿੰਦਰ ਜੁਲਕਾ ਵੀ ਮੌਕੇ ਤੇ ਹਾਜਰ ਸਨ।

