ਅਮਰਜੀਤ ਸਿੰਘ ਘੁੰਮਣ ਨੇ ਐਸ.ਪੀ.ਡੀ. ਵਜੋਂ ਅਹੁੱਦਾ ਸੰਭਾਲਿਆ
ਪਟਿਆਲਾ 1 ਮਈ (ਮਧੂਸਾਰ ਬਿਊਰੋ)
ਅਮਰਜੀਤ ਸਿੰਘ ਘੁੰਮਣ ਨੇ ਐਸ.ਪੀ.ਡੀ. ਵਜੋਂ ਅਹੁੱਦਿਆ ਸੰਭਾਲਿਆ। ਇਸ ਮੌਕੇ ਸੁਖਵਿੰਦਰ ਸਿੰਘ ਸਰਪੰਚ ਜਗਤਪੁਰਾ, ਮਲੂਕ ਸਿੰਘ ਵਿਰਕ, ਨਰਿੰਦਰ ਸਹਿਗਲ, ਸੋਨੂੰ ਹੇਅਰ ਵੱਲੋਂ ਆਪਣੇ ਸਾਥੀਆਂ ਸਮੇਤ ਅਮਰਜੀਤ ਸਿੰਘ ਘੁੰਮਣ ਨੂੰ ਬੁੱਕਾ ਭੇਂਟ ਕਰਕੇ ਸਵਾਗਤ ਕੀਤਾ।
ਸਰਦਾਰ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੇਰਾ ਮੁੱਖ ਉਦੇਸ਼ ਅਪਰਾਧਿਕ ਗਤੀਵਿਧੀਆਂ ਨੂੰ ਜਨਤਾ ਦੇ ਸਹਿਯੋਗ ਨਾਲ ਠੱਲ ਪਾਉਣਾ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਤਾਂ ਜੋ ਸੰਚਾਰੂ ਮਾਹੌਲ ਸਿਰਜਿਆ ਜਾ ਸਕੇ। ਇਸ ਮੌਕੇ ਦਵਿੰਦਰ ਸਿੰਘ ਘੁੰਮਣ ਰਿਟਾ. ਪੀ.ਪੀ.ਐਸ, ਜੋਗਿੰਦਰ ਸਿੰਘ ਵਿਰਕ ਵਕੀਲ, ਮਨਜੀਤ ਸਿੰਘ ਐਸ.ਪੀ., ਠੇਕੇਦਾਰ ਸੁਬੇਗ ਸਿੰਘ ਟਿਵਾਣਾ, ਰਾਮ ਸਿੰਘ ਰੰਧਾਵਾ, ਅਜੀਤ ਸਿੰਘ ਸੰਧੂ, ਮਹਿਲ ਸਿੰਘ, ਮਹਿੰਦਰ ਸਿੰਘ, ਕਰਮ ਸਿੰਘ ਵਿਰਕ, ਸੁਖਵਿੰਦਰ ਸਿੰਘ ਸਰਪੰਚ ਕਟਕਹੇੜੀ, ਸੁਰਜੀਤ ਸਿੰਘ ਭਾਂਖਰ ਆਦਿ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

