ਆਈਟੀਆਈਜ਼ ਦੇ ਠੇਕਾ ਮੁਲਾਜ਼ਮਾ ਨੂੰ ਨੌਕਰੀ ਤੋਂ ਫਾਰਗ ਕਰਨ ਲਈ ਸਰਕਾਰ ਉਤਾਵਲੀ : ਠੇਕਾ ਮੁਲਾਜ਼ਮ
ਪਟਿਆਲਾ, 2 ਮਈ (ਬਿਕਰਮ ਸਿੰਘ/ਮਧੂਸਾਰ ਬਿਊਰੋ)
ਸਰਕਾਰੀ ਆਈ. ਟੀ. ਆਈਜ਼ ‘ਚ ਕੰਮ ਕਰਦੇ 268 ਠੇਕਾ ਮੁਲਾਜ਼ਮਾ ਨੂੰ ਪੰਜਾਬ ਸਰਕਾਰ ਵੱਲੋਂ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ। ਜਿਸ ਖਿਲਾਫ਼ ਭੜਕੇ ਸਮੁੱਚੇ ਮੁਲਾਜ਼ਮਾਂ ਨੇ ਪਿਛਲੇ ਕਈ ਦਿਨਾਂ ਤੋਂ ਸਰਕਾਰ ਵਿਰੁੱਧ ਸਘੰਰਸ਼ ਚੱਲ ਰਿਹਾ ਸੀ, ਪਰ ਪਿਛਲੇ ਦਿਨ ਸਬੰਧਤ ਵਿਭਾਗ ਦੇ ਟੈਕਨੀਕਲ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕਰਨ ਉਪਰੰਤ ਸਘੰਰਸ਼ ਨੂੰ 5 ਮਈ ਤੱਕ ਵਾਪਸ ਲੈ ਲਿਆ ਸੀ। ਪਰ ਅੱਜ ਜਿਲ੍ਹਾ ਐਡ ਕੁਅਟਰਾਂ ਤੇ ਠੇਕਾ ਮੁਲਾਜ਼ਮਾਂ ਯੂਨੀਅਨਾਂ ਦੇ ਆਗੂਆਂ ਨੇ ਐਸ. ਡੀ. ਐਮ. ਨੂੰ ਮੰਗ ਪੱਤਰ ਸੌਂਪ ਕੇ ਪੰਜਾਬ ਦੇ ਮੁੱਖ-ਮੰਤਰੀ ਨਾਲ ਮੀਟਿੰਗ ਲੈਣ ਸੰਬੰਧੀ ਪੱਤਰ ਸੌਂਪੇ।
ਇਸ ਮੌਕੇ ਰਣਜੀਤ ਸਿੰਘ, ਮਨਦੀਪ ਕੌਰ ਰਾਜਪੁਰਾ, ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ ਧੂਰੀ, ਕਰਨ ਕੁਮਾਰ ਨੇ ਕਿਹਾ ਕੀ ਬਿਨ੍ਹਾਂ ਵਜਾ ਤੋਂ ਸਰਕਾਰ ਵੱਲੋਂ ਕੰਪਿਊਟਰ ਡਾਟਾ ਅਪਰੇਟਰਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ। ਲਿਆਜਾ ਇੱਕ ਪਾਸੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਨੋਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਨੌਕਰੀ ਲੱਗੇ ਮੁਲਜ਼ਮਾਂ ਨੂੰ ਕੱਢ ਰਹੀ ਹੈ। ਜਦੋਂ ਕਿ ਭਾਰਤ ਸਰਕਾਰ ਵੱਲੋਂ ਚਲਾਈ ਗਈ ਕੌਸਲ ਵਿਕਾਸ ਯੋਜਨਾ ਤਹਿਤ ਅਪ੍ਰੈਟਿਸਸਿਪ ਸਕੀਮ ਤਹਿਤ ਇਹ ਡਾਟਾ ਐਂਟਰੀ ਅਪਰੇਟਰ ਰੱਖੇ ਗਏ ਸਨ। ਜਿਨ੍ਹਾਂ ਨੂੰ ਆਊਟ ਸੋਰਸਸਿੰੰਗ ਰਾਹੀਂ
ਕਰਮਚਾਰੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਅਧੀਨ ਸਮੁੱਚੇ ਪੰਜਾਬ ਦੇ ਜਿਲ੍ਹਿਆਂ ਦੀਆਂ ਆਈ. ਟੀ.ਆਈਜ਼ ਵਿੱਚ ਰੱਖੇ ਗਏ ਸਨ। ਤਾਂ ਜ਼ੋ ਕੋਰਸ ਕਰਨ ਵਾਲੇ ਬੱਚਿਆਂ ਨੂੰ ਜਾਗਰੂਕ ਕਰਕੇ ਵੱਖ ਵੱਖ ਇੰਡਸਟਰੀਆਂ ਵਿੱਚ ਨੌਕਰੀਆਂ ਤੇ ਤਹਿਨਾਤ ਕੀਤਾ ਜਾ ਸਕੇ। ਪਰ ਪੰਜਾਬ ਸਕਰਾਰ ਦਾ ਨੌਜਵਾਨਾਂ ਨੂੰ ਚੌਣਾਂ ਤੋਂ ਪਹਿਲਾਂ ਰੋਜ਼ਗਾਰ ਦੇਣ ਦਾ ਝੂਠਾ ਵਾਅਦਾ ਸਰਕਾਰ ਬਣਦੇ ਹੀ ਸਾਹਮਣੇ ਆ ਗਿਆ ਹੈ। ਜੇਕਰ ਪੰਜਾਬ ਸਰਕਾਰ ਨੇ ਸਮੁੱਚੇ ਮੁਲਾਜ਼ਮਾਂ ਦੀ ਰੀ-ਜੁਆਇਨਿੰਗ ਨਾ ਕਰਵਾਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

