ਪਟਿਆਲਾ

ਵੀ.ਐਮ.ਡੀ. ਨੂੰ ਇਨਸਾਨਾਂ ਤੇ ਬੇਜੁਬਾਨਾਂ ਤੋਂ ਇਲਾਵਾ ਵਾਤਾਵਰਣ ਦਾ ਵੀ ਰੱਖਿਆ ਜਾਂਦਾ ਖਿਆਲ

ਪਟਿਆਲਾ 5 ਮਈ (ਮਧੂਸਾਰ ਬਿਊਰੋ)
ਵੀ.ਐਮ.ਡੀ ਪਟਿਆਲਾ ਟੀਮ ਵਲੋਂ ਵਾਤਾਵਰਣ ਦਾ ਖਿਆਲ ਰੱਖਦੇ ਹੋਏ ਸਨੌਰੀ ਅੱਡਾ ਪਟਿਆਲਾ ਵਿਖੇ ਛੋਟੀ ਨਦੀ ਕੰਢੇ ਬੂਟੇ ਲਗਾਉਣ ਦੀ ਮੁਹਿੰਮ ਗੁਰਮੁੱਖ ਸਿੰਘ ਗੁਰੂ ਅਤੇ ਸੁਸ਼ੀਲ ਨਈਅਰ ਦੀ ਅਗਵਾਈ ਵਿਚ ਸ਼ੁਰੂ ਕੀਤੀ ਗਈ ਇਸ ਬੂਟੇ ਲਗਾਉਣ ਦੀ ਮੁਹਿੰਮ ਨੂੰ ਵੀ.ਐਮ.ਡੀ. ਮੈਂਬਰ ਦਿਨੇਸ਼ ਸ਼ਰਮਾਂ ਤੇ ਦੁਕਾਨਦਾਰ ਵੀਰ ਲਖਵਿੰਦਰ ਸ਼ਰਮਾਂ, ਸੁਰਿੰਦਰ ਭੋਲਾ, ਡਾ. ਦਲਬੀਰ ਖਾਨ, ਅਨੂ ਨਈਅਰ, ਸੁਭਾਸ਼, ਦਿਨੇਸ਼ ਗੋਇਲ, ਵਲੋਂ ਸਹਿਯੋਗ ਦਿੱਤਾ ਗਿਆ।

ਟੀਮ ਵਲੋਂ ਵੱਡੇ ਵੱਡੇ ਬੂਟੈ ਛੋਟੀ ਨਦੀ ਦੇ ਕੰਢੇ ਲਗਾਏ ਗਏ ਤਾਂ ਕਿ ਪਸ਼ੂ ਇਨਾਂ ਬੂਟਿਆਂ ਨੂੰ ਖਾ ਨਾ ਜਾਣ ਇਸ ਮੌਕੇ ਗੁਰਮੁੱਖ ਸਿੰਘ ਗੁਰੂ ਵਲੋਂ ਨੌਜਵਾਨਾਂ ਨੂੰ ਬੂਟੇ ਲਗਾਉਣ , ਸਫਾਈ ਰੱਖਣ ਤੇ ਵਾਤਾਵਰਣ ਦੀ ਖਿਆਫ ਰੱਖਣ ਦਾ ਸੁਨੇਹਾ ਦਿੱਤਾ ਗਿਆ। ਬੂਟਿਆਂ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਵੀ ਸੁਸ਼ੀਲ ਨਈਅਰ ਨੇ ਖੁਦ ਲਿੱਤੀ। ਇਸ ਮੌਕੇ ਗੁਰਪ੍ਰੀਤ ਗੁਰੀ, ਜ਼ੋਬਨ ਸ਼ਰਮਾਂ, ਐਮੀ ਸਿੰਘ, ਭਾਰਤ ਗੋਇਲ, ਨਵਲ, ਅਸ਼ੌਕ ਕੁਮਾਰ, ਰਾਜੂ ਤੇ ਹੋਰ ਬਹੁਤ ਸਾਰੇ ਮੈਂਬਰਜ਼ ਮੌਜੂਦ ਸੀ।

Leave a Reply

Your email address will not be published. Required fields are marked *