ਬੱਸ ਅੱਡਿਆਂ ਨੂੰ ਮਾਡਰਨ ਲੁੱਕ ਦੇ ਕੇ ਨਿਖਾਰਿਆ ਜਾਵੇਗਾ-ਕੇ.ਕੇ ਸ਼ਰਮਾ
ਸੰਜੇ ਗੁਪਤਾ ਅਤੇ ਕਾਂਗਰਸੀ ਆਗੂਆਂ ਨੇ ਕੀਤਾ ਕੇ.ਕੇ ਸ਼ਰਮਾ ਨੂੰ ਸਨਮਾਨਿਤ
ਪਟਿਆਲਾ 5 ਮਈ (ਮਧੂਸਾਰ ਬਿਊਰੋ)
ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੀ ਜਨਰਲ ਸਕੱਤਰ ਸੰਜੇ ਗੁਪਤਾ ਸਪੁੱਤਰ ਸਾਬਕਾ ਵਿਧਾਇਕ ਪ੍ਰੇਮ ਗੁਪਤਾ ਅਤੇ ਕਾਂਗਰਸੀ ਆਗੂਆ ਵੱਲੋਂ ਸਥਾਨਕ ਪ੍ਰੈਸ ਰੋਡ ਵਿਖੇ ਪੀ.ਆਰ.ਟੀ.ਸੀ ਦੇ ਨਵ ਨਿਯੁਕਤ ਚੇਅਰਮੈਨ ਕੇ.ਕੇ ਸ਼ਰਮਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਕੇ.ਕੇ ਸ਼ਰਮਾ ਨੇ ਕਿਹਾ ਕਿ ਬੱਸ ਅੱਡਿਆ ਵਿੱਚ ਸੁਵਿਧਾਵਾਂ ਨੂੰ ਹੋਰ ਵਧੀਆ ਕੀਤਾ ਜਾਵੇਗਾ ਅਤੇ ਨਾਲ ਹੀ ਬੱਸ ਅੱਡਿਆਂ ਨੂੰ ਮਾਡਰਨ ਲੁੱਕ ਦੇ ਕੇ ਨਿਖਾਰਿਆ ਜਾਵੇਗਾ ਤਾਂ ਜ਼ੋ ਯਾਤਰੀਆਂ ਨੂੰ ਹੋਰ ਸਹੂਲਤਾ ਮਿਲ ਸਕਣੇ।ਇਸ ਮੌਕੇ ਸੰਜੇ ਗੁਪਤਾ ਨੇ ਕਿਹਾ ਕਿ ਇਮਾਨਦਾਰ ਛਵੀ ਵਾਲੇ ਮਿਹਨਤੀ ਆਗੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਨੇ ਅਹਿਮ ਜਿੰਮੇਵਾਰੀ ਦੇ ਕੇ ਨਵਾਜਿਆ ਹੈ, ਜਿਸ ਨਾਲ ਰੋਡਵੇਜ਼ ਕਾਰਪੋਰੇਸ਼ਨ ਹੋਰ ਤਰੱਕੀ ਕਰੇਗੀ।ਇਸ ਮੌਕੇ ਕੇ.ਕੇ ਮਲਹੋਤਰਾ,ਅਨਿਲ ਮੰਗਲਾ,ਹਰਦੇਵ ਸਿੰਘ ਬੱਲੀ,ਹਰਵਿੰਦਰ ਨਿੱਪੀ,ਸ਼ਤੀਸ਼ ਕੰਬੋਜ਼,ਅਸ਼ੋਕ ਗਰਗ,ਸੁਰੇਸ਼ ਗੋਗੀਆ,ਯੋਗੇਸ਼ ਮੰਗਲਾ,ਕੁਲਦੀਪ ਸਾਗਰ,ਸ਼ਸ਼ੀ ਕਪੂਰ,ਬਰਮਨ ਜੀ,ਰਵਿੰਦਰ ਭੱਟੀ,ਵਿਜੇ ਕਨੋਜੀਆ,ਜਗਜੀਤ ਸੱਗੂ,ਹਰਚੰਦ ਆਹਲੁਵਲੀਆ,ਰਾਹੁਲ ਗੁਪਤਾ,ਅੰਸ਼ੁਲ ਗੁਪਤਾ,ਵਿਮਲਾ ਸ਼ਰਮਾ,ਸ੍ਰੀਮਤੀ ਅਮਰ ਗੁਪਤਾ,ਸ਼ਿਵਾਨੀ ਗੁਪਤਾ,ਰਾਜੀਵ ਸੰਜੀਵ ਕੁਮਾਰ,ਸੰਦੀਪ ਗਰਗ,ਪ੍ਰਿਯੰਕਾ ਜੈਨ ਅਤੇ ਜ਼ਸਵਿੰਦਰ ਜੁਲਕਾ ਤੋਂ ਇਲਾਵਾ ਹੋਰ ਵੀ ਆਗੂ ਮੌਕੇ ਤੇ ਹਾਜਰ ਸਨ।

