ਪਟਿਆਲਾ

ਰਾਜ ਪੱਧਰੀ ਮੁਕਾਬਲਿਆਂ ਲਈ ਵਿਦਿਆਰਥੀਆਂ ਦੀ ਚੋਣ

ਪਟਿਆਲਾ 5 ਮਈ (ਮਧੂਸਾਰ ਬਿਊਰੋ)
ਸਰਕਾਰੀ ਕੰਨਿਆ ਹਾਈ ਸਕੂਲ, ਅਨਾਰਦਾਣਾ ਚੌਕ ਪਟਿਆਲਾ ਵਿਖੇ ਜ਼ਿਲ੍ਹਾ ਪਟਿਆਲਾ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ ਨੂੰ ਨਿਖਾਰਨ ਦੇ ਮੰਤਵ ਲਈ ਭਿੰਨ ਭਿੰਨ ਮੁਕਾਬਲੇ ਕਰਵਾਏ ਗਏ। ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ,ਆਈ.ਏ.ਐਸ. ਦੀ ਸਰਪ੍ਰਸਤੀ ਅਧੀਨ ਇਹਨਾਂ ਮੁਕਾਬਲਿਆਂ ਦਾ ਆਯੋਜਨ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕੰਡਰੀ) ਦੇ ਸਹਿਯੋਗ ਨਾਲ ਕਰਵਾਇਆ ਗਿਆ।

ਸਮਾਗਮ ਵਿਚ ਡਾ. ਪ੍ਰਭਸਿਮਰਨ ਕੌਰ, ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ, ਪਟਿਆਲਾ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਛਪਦੇ ਪੰਜਾਬੀ ਬਾਲ ਰਸਾਲੇ ‘ਬਾਲ ਪ੍ਰੀਤ’ ਰਸਾਲੇ ਦੇ ਆਨਰੇਰੀ ਸੰਪਾਦਕ ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਸਰਕਾਰੀ ਕੰਨਿਆ ਹਾਈ ਸਕੂਲ, ਅਨਾਰਦਾਣਾ ਚੌਕ, ਪਟਿਆਲਾ ਦੀ ਮੁੱਖ ਅਧਿਆਪਕਾ ਸ੍ਰੀਮਤੀ ਰਮਨਦੀਪ ਕੌਰ ਵਿਸ਼ੇਸ਼ ਵਿਅਕਤੀਆਂ ਵਜੋਂ ਸ਼ਾਮਿਲ ਹੋਏ।ਆਰੰਭ ਵਿਚ ਡਾ. ‘ਆਸ਼ਟ’ ਨੇ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਇਹਨਾਂ ਮੁਕਾਬਲਿਆਂ ਦੇ ਨਿਯਮਾਂ ਬਾਰੇ ਰੌਸ਼ਨੀ ਪਾਈ। ਉਪਰੰਤ ਡਾ. ਪ੍ਰਭਸਿਮਰਨ ਕੌਰ ਨੇ ਇਨ੍ਹਾਂ ਮੁਕਾਬਲਿਆਂ ਦੇ ਮਕਸਦ ਬਾਰੇ ਦੱਸਦਿਆਂ ਵੱਧ ਚੜ੍ਹ ਕੇ ਭਾਗ ਲੈਣ ਦੀ ਪ੍ਰੇਰਣਾ ਦਿੱਤੀ।ਵੱਖ ਵੱਖ ਮੁਕਾਬਲਿਆਂ ਦੇ ਜੱਜਾਂ ਵੱਲੋਂ ਜੋ ਨਤੀਜੇ ਐਲਾਨੇ ਗਏ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ :-
ਸਿਰਜਣਾਤਮਕ ਲਿਖਤਾਂ ਦੇ ਉਪ-ਵਿਸ਼ੇ ਕਵਿਤਾ ਵਿਚੋਂ ਸ.ਸ.ਸ.ਸਕੂਲ ਗਾਜੀਪੁਰ ਦਾ ਵਿਦਿਆਰਥੀ ਹਰਜਿੰਦਰ ਸਿੰਘ, ਕਹਾਣੀ ਵਿਚੋਂ ਸ.ਸ.ਸ.ਸਕੂਲ ਵਜੀਦਪੁਰ ਦੀ ਵਿਦਿਆਰਥਣ ਪ੍ਰਦੀਪ ਕੌਰ, ਇਕਾਂਗੀ ਵਿਚੋਂ ਸ.ਸ.ਸ.ਸਕੂਲ ਬਾਦਸ਼ਾਹਪੁਰ ਕਾਲੇਕੀ ਦੀ ਪ੍ਰਭਜੋਤ ਕੌਰ, ਵਾਰਤਕ ਕਲਾ ਵਿਚੋਂ ਸ.ਸ.ਸਕੂਲ ਸਕੂਲ ਘੱਗਾ ਦੀ ਵਿਦਿਆਰਥਣ ਰਮਨਦੀਪ ਕੌਰ ਪਹਿਲੇ ਸਥਾਨ ਤੇ ਰਹੇ।ਚਿੱਤਰ ਕਲਾ ਮੁਕਾਬਲੇ ਵਿੱਚੋਂ ਸ.ਸ.ਸ.ਸਕੂਲ ਰਾਜਪੁਰਾ ਟਾਊਨ ਦੀ ਵਿਦਿਆਰਥਣ ਅਨੀਤਾ, ਕਰਾਫਟ ਵਿਚੋਂ ਸ.ਹਾਈ ਸਕੂਲ ਦੌਣ ਕਲਾਂ ਦੀ ਵਿਦਿਆਰਥਣ ਨੀਕਿਤਾ ਅਤੇ ਮੂਰਤੀਕਲਾ ਵਿਚੋਂ ਸ.ਸ.ਸ.ਸਕੂਲ ਵਜੀਦਪੁਰ ਦਾ ਵਿਦਿਆਰਥੀ ਗੁਰਸਾਗਰ ਸਿੰਘ ਪਹਿਲੇ ਸਥਾਨ ਤੇ ਰਹੇ। ਨ੍ਰਿਤ ਵਿੱਚੋਂ ਸ.ਸ.ਸ.ਸਕੂਲ ਟੋਡਰਪੁਰ ਦੀ ਵਿਦਿਆਰਥਣ ਲਕਸ਼ਮੀ ਦੇਵੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਦਨ-ਕਲਾ ਵਿਚੋਂ ਸ.ਸ.ਸ.ਸਕੂਲ ਫੀਲਖਾਨਾ ਪਟਿਆਲਾ ਦਾ ਵਿਦਿਆਰਥੀ ਮਨਜੋਤ ਸਿੰਘ, ਥੀਏਟਰ ਵਿਚੋਂ ਸ.ਸ.ਸ.ਸਕੂਲ ਸਮਾਣਾ ਦੀ ਵਿਦਿਆਰਥਣ ਸਵੀਟੀ ਅਤੇ ਵੋਕਲ ਮਿਊਜਿਕ ਗਰੁੱਪ ਵਿਚੋਂ ਸ. ਸੀਨੀ. ਸੈਕੰ. ਸਕੂਲ, ਫੀਲਖਾਨਾ, ਪਟਿਆਲਾ ਦਾ ਵਿਦਿਆਰਥੀ ਅਰਸ਼ ਅਲੀ ਪਹਿਲੇ ਸਥਾਨ ਤੇ ਰਹੇ।ਵਿਲੱਖਣ ਸਮਰੱਥਾ ਵਾਲੇ ਵਿਦਿਆਰਥੀਆਂ ਵਿਚੋਂ ਸ.ਸ.ਸ.ਸਕੂਲ ਸਨੌਰ (ਲੜਕੀਆਂ) ਦੀ ਵਿਦਿਆਰਥਣ ਜੋਤੀ ਨੇ ਕਰਾਫਟ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ।ਸਾਇੰਸ ਕਾਢਾਂ ਵਿਚੋਂ ਸ.ਸ.ਸ.ਸਕੂਲ ਸਨੌਰ (ਲੜਕੀਆਂ) ਦੀ ਵਿਦਿਆਰਥਣ ਜਸਮੀਨ ਕੌਰ,ਮਾਡਲ ਮੇਕਿੰਗ ਵਿਚੋਂ ਸ.ਸ.ਸ.ਸਕੂਲ ਦੰਦਰਾਲਾ ਢੀਂਡਸਾ ਦਾ ਵਿਦਿਆਰਥੀ ਹਰਸ਼ਦੀਪ ਸਿੰਘ, ਨਵੀਆਂ ਖੋਜਾਂ ਵਿਚੋਂ ਸ.ਸ.ਸ.ਸਕੂਲ ਦੰਦਰਾਲਾ ਢੀਂਡਸਾ ਦਾ ਵਿਦਿਆਰਥੀ ਸਹਿਜ ਖਾਨ ਅਤੇ ਵਿਗਿਆਨਕ ਸਮੱਸਿਆ ਸਮਾਧਾਨ ਮੁਕਾਬਲੇ ਵਿਚੋਂ ਸ.ਸ.ਸ.ਸਕੂਲ ਦੰਦਰਾਲਾ ਢੀਂਡਸਾ ਦਾ ਵਿਦਿਆਰਥੀ ਕੁਲਬੀਰ ਸਿੰਘ ਪਹਿਲੇ ਸਥਾਨ ਤੇ ਰਹੇ। ਇਨ੍ਹਾਂ ਵੱਖ ਵੱਖ ਮੁਕਾਬਲਿਆਂ ਦੀ ਜੱਜਮੈਂਟ ਅਧਿਆਪਕਾ ਗਗਨਦੀਪ ਕੌਰ,ਰਮਨਦੀਪ ਸਿੰਘ, ਪਰਮਜੀਤ ਕੌਰ,ਸੰਤੋਸ਼ ਰਾਣੀ,ਸਰਬਜੀਤ ਕੌਰ,ਜਗਜੀਤ ਕੌਰ ਅਤੇ ਤਨਵਿੰਦਰ ਸਿੰਘ ਨੇ ਨਿਭਾਈ।

Leave a Reply

Your email address will not be published. Required fields are marked *