ਸਾਹਿਤ

ਨਿਰਭੈ ਗੈਂਗਰੇਪ ਕਾਂਡ : ਸੁਪਰੀਮ ਕੋਰਟ ਵੱਲੋਂ ਦੋਸ਼ੀਆਂ ਦੀ ਸਜ਼ਾ ਬਰਕਰਾਰ

ਨਵੀਂ ਦਿੱਲੀ 5 ਮਈ (ਅਸ਼ੋਕ ਵਾਸ਼ਿਸ਼ਠ) 16 ਦਸੰਬਰ 2012 ਦੇ ਨਿਰਭੈ ਗੈਂਗਰੇਪ ਮਾਮਲੇ ਵਿਚ ਚਾਰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ।

ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਇਹ ਦੋਸ਼ੀ ਅਪਰਾਧ ਕਰਨ ਦੇ ਨਸ਼ੇ ‘ਚ ਚੂਰ ਸਨ। ਜੱਜਾਂ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ, ਇੰਝ ਲੱਗਦਾ ਹੈ ਕਿ ਇਹ ਦੂਸਰੀ ਦੁਨੀਆ ਦੀ ਕਹਾਣੀ ਹੈ। ਸੈਕਸ ਅਤੇ ਹਿੰਸਾ ਦੀ ਭੁੱਖ ਦੇ ਚੱਲਦਿਆਂ ਇਸ ਤਰ੍ਹਾਂ ਦੇ ਘਿਨੌਣੇ ਅਪਰਾਧ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਿਰਭੈ ਗੈਂਗਰੇਪ ਫੈਸਲੇ ਵਿਚ ਅਪਰਾਧ ਦੀ ਪੂਰੀ ਤਰ੍ਹਾਂ ਘੋਖ ਕੀਤੀ ਗਈ ਹੈ,ਜਿਸ ਕਾਰਨ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਜਾਂਦਾ ਹੈ।
ਇਸ ਤਰ੍ਹਾਂ ਦੇ ਮਾਮਲੇ ਵਿਚ ਉਮਰ, ਬੱਚੇ, ਬੁੱਢੇ ਮਾਂ ਬਾਪ ਹੋਣ ਦੇ ਆਧਾਰ ‘ਤੇ ਸਜ਼ਾ ਵਿਚ ਕਟੌਤੀ ਦੀ ਮੰਗ ਰਿਆਇਤ ਦੀ ਕੋਈ ਵਜ੍ਹਾ ਨਹੀਂ ਰਹਿ ਜਾਂਦੀ। ਇਸ ਤਰ੍ਹਾਂ ਦੇ ਅਪਰਾਧ ਦੀ ਕੋਈ ਕਸੌਟੀ ਨਹੀਂ ਹੋ ਸਕਦੀ। ਇਸ ਘਟਨਾ ਨੇ ਸਮਾਜ ਦੀ ਚੇਤਨਾ ਨੂੰ ਹਿਲਾ ਦਿੱਤਾ। ਕੋਰਟ ਨੇ ਇਹ ਵੀ ਕਿਹਾ ਕਿ ਘਟਨਾ ਦੇ ਸਮੇਂ ਨਾਬਾਲਗ ਸਮੇਤ ਸਾਰੇ ਦੋਸ਼ੀ ਘਟਨਾ ਸਥਾਨ ‘ਤੇ ਮੌਜੂਦ ਰਹੇ। ਦਿੱਲੀ ਪੁਲਿਸ ਦੀ ਜਾਂਚ ਬਿਲਕੁਲ ਸਹੀ ਸੀ। ਪੀੜਤਾਂ ਦੇ ਬਿਆਨਾਂ ‘ਤੇ ਸੰਦੇਹ ਨਹੀਂ ਕੀਤਾ ਜਾ ਸਕਦਾ। ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਨ੍ਹਾਂ ਨੂੰ ਫਾਂਸੀ ਬਲਾਤਕਾਰ ਦੇ ਦੋਸ਼ ਵਿਚ ਨਹੀਂ, ਇਨ੍ਹਾਂ ਦੀ ਵਜ੍ਹਾ ਨਾਲ ਪੀੜਤਾਂ ਦੀ ਮੌਤ ਹੋ ਜਾਣ ਨਾਲ ਸਜ਼ਾ ਦਿੱਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਵਿਗਿਆਨਕ ਜਾਂਚ ਅਤੇ ਡੀਐਨਏ ਸਬੂਤਾਂ ਵਿਚ ਪਤਾ ਚੱਲਦਾ ਹੈ ਕਿ ਅਪਰਾਧ ਨੂੰ ਅੰਜ਼ਾਮ ਦਿੱਤਾ ਗਿਆ।

Leave a Reply

Your email address will not be published. Required fields are marked *