ਲੇਖ

ਛੋਟੀ ਉਮਰ ‘ਚ ਵੱਡੀਆਂ ਪੁਲਾਘਾਂ : ਖੁਸਮੀਤ ਗਿੱਲ

ਕੰਵਰ ਬੇਦੀ (98144-02428)
ਮਨੁੱਖ ਦੀ ਜ਼ਿੰਦਗੀ ‘ਚ ਕੁਝ ਬਣਨ ਦੀ ਇੱਛਾ ਇਨਸਾਨ ਨੂੰ ਕਿਤੇ ਦੀ ਕਿਤੇ ਲੈ ਜਾਂਦੀ ਹੈ ਚਾਹੇ ਉਸ ਨੇ ਕਿਸੇ ਵੀ ਖੇਤਰ ਨੂੰ ਆਪਣੇ ਭਵਿੱਖ ਲਈ ਚੁਣਿਆ ਹੋਵੇ। ਜ਼ਿੰਦਗੀ ਨੂੰ ਸਰ ਕਰਨ ਦਾ ਮਨਸੂਬਾ ਲੈ ਕੇ ਤੁਰਿਆ ਮਨੁੱਖ ਮੰਜ਼ਿਲਾਂ ਵੱਲ ਵੱਧਦਾ ਹੋਇਆ ਜ਼ਿੰਦਗੀ ਦੇ ਹਰ ਖੇਤਰ ਨੂੰ ਫਤਹਿ ਕਰ ਲੈਂਦਾ ਹੈ। ਮੰਜ਼ਿਲ ਨੂੰ ਪਾਉਣ ਦੀ ਕੋਈ ਉਮਰ ਹੱਦ ਨਹੀਂ ਹੁੰਦੀ ਕਿਉਂਕਿ ਗੁਣਾਂ ਭਰਪੂਰ ਮਨੁੱਖ ਆਪਣੀ ਪ੍ਰਤਿਭਾ ਨੂੰ ਹਰ ਜਗ੍ਹਾ ਵਿਖਾਉਂਦਾ ਕਿਉਂਕਿ ਪ੍ਰਤਿਭਾ ਕਦੇ ਵੀ ਲੁਕੀ ਨਹੀਂ ਰਹਿੰਦੀ ।

ਪ੍ਰਤਿਭਾ ਦੀ ਮਹਿਕ ਨੂੰ ਬਿਖੇਰਦਾ ਹੋਇਆ ਮਨੁੱਖ ਹਰ ਜਗ੍ਹਾ ‘ਤੇ ਖੁਸ਼ਬੋ ਨੂੰ ਖਿਲਾਰਦਾ ਹੈ, ਜਿਸ ਨਾਲ ਉਸ ਦੀ ਪਹਿਚਾਣ ਅਤੇ ਸਖਸ਼ੀਅਤ ਦਾ ਉਭਾਰ ਹੁੰਦਾ ਅਤੇ ਜ਼ਿੰਦਗੀ ਦੀ ਇਸ ਭੀੜ ਨੂੰ ਪਿਛਾਂਹ ਤੱਕਦਾ ਹੋਇਆ, ਜਦੋਂ ਉਹ ਕੁਝ ਕਰਕੇ ਵਿਖਾਉਂਦਾ ਹੈ ਤਾਂ ਹਰ ਇਕ ਦੇ ਮੂੰਹੋਂ ਇਹ ਗੱਲ ਆਪ ਮੁਹਾਰੇ ਨਿਕਲ ਆਉਂਦੀ ਹੈ ਕਿ ਕਮਾਲ ਹੈ, ਕਮਾਲ ਕਰਤੀ ਅਤੇ ਸੱਚਮੁੱਚ ਇਨਸਾਨ ਖੁਸ਼ੀ ‘ਚ ਝੂਮਦਾ ਹੋਇਆ ਮੰਜ਼ਿਲ ‘ਤੇ ਪਹੁੰਚਕੇ ਸੁੱਖ ਦਾ ਆਨੰਦ ਮਾਣਦਾ ਵਿਖਾਈ ਦਿੰਦੀ ਹੈ। ਅਜਿਹੀ ਹੀ ਸਖਸ਼ੀਅਤ ਦਾ ਮਾਲਕ ਹੈ ਖੁਸਮੀਤ ਗਿੱਲ, ਜਿਸ ਨੇ ਛੋਟੀ ਉਮਰ ‘ਚ ਵੱਡੀਆਂ ਪੁਲਾਘਾਂ ਪੁੱਟੀਆਂ ਹਨ ਆਪਣੀ ਤਰੱਕੀ ਅਤੇ ਆਦਰਸ਼ ਉਹ ਆਪਣੇ ਮਾਤਾ-ਪਿਤਾ ਨੂੰ ਮੰਨਦਾ ਹੈ, ਜਿਨ੍ਹਾਂ ਤੋਂ ਤਾਲੀਮ ਲੈ ਕੇ ਉਹ ਆਪਣੀ ਪ੍ਰਤਿਭਾ ਰਾਹੀਂ ਮੁੰਬਈ ਵਿਖੇ ਅਦਾਕਾਰ ਅਤੇ ਅਦਾਕਾਰਾ ਨਾਲ ਬਾਲੀਵੁੱਡ ਦੀ ਦੁਨੀਆ ‘ਚ ਆਪਣਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਿਹਾ ਹੈ। ਖੁਸ਼ਮੀਤ ਗਿੱਲ ਦਾ ਜਨਮ ਦਿੱਲੀ ਵਿਖੇ ਮਾਤਾ ਜਸਦੀਪ ਕੌਰ ਅਤੇ ਪਿਤਾ ਗੁਰਪਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਇਆ ਹੈ। ਖੁਸਮੀਤ ਆਪਣੇ ਮਾਤਾ-ਪਿਤਾ ਨੂੰ ਗੁਰੂ ਮੰਨਦਾ ਹੈ, ਜਿਸ ਨੇ ਆਪਣੀਆਂ ਅੱਖਾਂ ਵਿਚ ਬਾਲੀਵੁੱਡ ਵਿਚ ਸੁਪਰ ਸਟਾਰ ਬਣਨ ਦਾ ਸੁਪਨਾ ਸਿੰਜਿਆ ਹੈ। ਖੁਸਮੀਤ ਗਿੱਲ ਨੇ ਅੱਠ ਸਾਲਾਂ ਦੀ ਉਮਰ ‘ਚ ਉਹ ਕੁਝ ਕਰ ਵਿਖਾਇਆ, ਜੋ ਆਪਣੇ ਅੰਦਰ ਗੁਣਾਂ ਲੈ ਕੇ ਬੈਠੇ ਵਿਅਕਤੀ ਵੀ ਕਰ ਨਹੀਂ ਸਕਦੇ। ਖੁਸਮੀਤ ਗਿੱਲ ਨੇ ਐਫ.ਈ., ਈ.ਡੀ. ਪ੍ਰਿੰਟ ਲਈ ਇਸਤਿਹਾਰੀ ਵਿਗਿਆਪਨ ਦਿੱਤੇ ਹਨ ਅਤੇ ਜੀ ਟੀ.ਵੀ. ਸੀਰੀਅਲ ਤੋਂ ਇਲਾਵਾ ਚਾਰ ਹਿੰਦੀ ਫਿਲਮਾਂ, ਸਪੈਸ਼ਲ 26 ਵਿਚ ਮਨੋਜ ਵਾਜਪਾਈ ਦੇ ਮੁੰਡੇ ਦਾ ਰੋਲ ਅਦਾ ਕੀਤਾ ਅਤੇ ਬੇਬੀ ਅਕਸ਼ੇ ਕੁਮਾਰ ਦਾ ਬੇਟਾ ਅਤੇ ਸਨੀਫ ਫਿਲਮ ਵਿਚ ਲੀਡ ਰੋਲ ਅਦਾ ਕਰ ਰਿਹਾ ਹੈ। ਖੁਸਮੀਤ ਨੇ ਤਿੰਨ ਸਾਲ ਦੀ ਉਮਰ ਵਿਚ ਮੂਵੀ ਸਪੈਸ਼ਲ 26 ਵਿਚ ਰੋਲ ਅਦਾ ਕੀਤਾ। ਖੁਸਮੀਤ ਆਪਣਾ ਮੁਕਾਬਲਾ ਕਿਸੇ ਵੀ ਬਾਲ ਕਲਾਕਾਰ ਨਹੀਂ ਮੰਨਦਾ। ਖੁਸਮੀਤ ਦੇ ਮਨਪਸੀਦਾ ਅਦਾਕਾਰ ਅਤੇ ਅਦਾਕਾਰਾ ਅਕਸ਼ੈ ਕੁਮਾਰ, ਵਰੁਣ ਧਵਨ, ਆਲੀਆ ਭੱਟ ਹਨ। ਖੁਸਮੀਤ ਦੀ ਪੰਜਾਬੀ ‘ਚ ਚੰਗੀ ਪਕੜ ਅਤੇ ਮੁੰਬਈ ਪਹੁੰਚ ਕੇ ਉਹ ਆਪਣੀ ਪੰਜਾਬੀ ਬੋਲਕੇ ਪੰਜਾਬੀ ਭਾਸ਼ਾ ਦਾ ਵਿਕਾਸ ਵੀ ਕਰ ਰਿਹਾ ਹੈ ਅਤੇ ਖੁਦ ਵੱਧ ਫੁਲ ਰਿਹਾ ਹੈ। ਖੁਸਮੀਤ ਗਿੱਲ ਦਾ ਕਹਿਣਾ ਹੈ ਕਿ ਜੇ ਉਸ ਨੂੰ ਪੰਜਾਬੀ ਫਿਲਮੀ ਵਿਚ ਕੋਈ ਚੰਗੀ ਆਫਰ ਆਵੇਗੀ ਤਾਂ ਉਹ ਪੰਜਾਬੀ ਫਿਲਮ ਕਰਨ ਵਿਚ ਮਾਣ ਮਹਿਸੂਸ ਕਰੇਗਾ। ਖੁਸਮੀਤ ਗਿੱਲ ਦਾ ਮੰਨਣਾ ਹੈ ਕਿ ਮੁੰਬਈ ਸ਼ਹਿਰ ਸੁਪਨਿਆਂ ਦਾ ਸ਼ਹਿਰ ਹੈ ਅਤੇ ਮਿਹਨਤ ਕਰਨ ਵਾਲਿਆਂ ਦੇ ਨਾਲ ਪ੍ਰਮਾਤਮਾ ਅਕਸਰ ਹੁੰਦਾ ਹੈ ਅਤੇ ਆਪਣੀ ਪ੍ਰਤਿਭਾ ਨਾਲ ਉਹ ਇਕ ਨਾ ਇਕ ਦਿਨ ਮੰਜ਼ਿਲ ਪਾਉਣ ਵਿਚ ਸਫਲ ਜ਼ਰੂਰ ਹੋਵੇਗਾ।
ਕੰਵਰ ਬੇਦੀ kanwerbedi੧0gmail.com

Leave a Reply

Your email address will not be published. Required fields are marked *