ਹਰ ਮਨੁੱਖ ਨੂੰ ਬਿਨ੍ਹਾਂ ਸਵਾਰਥ ਤੋਂ ਦੀਨ ਦੁੱਖੀਆਂ ਦੀ ਸੇਵਾ ਕਰਨੀ ਚਾਹੀਦੀ : ਸੰਦੀਪ ਰਿਸ਼ੀ
ਜ਼ਿਲ੍ਹਾ ਰੈਡ ਕਰਾਸ ਨੇ ਸਮਾਜ ਸੇਵਾ ਕਰਨ ਵਾਲੇ ਪਤਵੰਤੇ ਲੋਕਾਂ ਨੂੰ ਕੀਤਾ ਸਨਮਾਨਿਤ
ਵਿਸ਼ਵ ਰੈਡ ਕਰਾਸ ਦਿਵਸ ‘ਤੇ ਵੰਡੀਆਂ ਸਲਾਈ ਮਸ਼ੀਨਾਂ ਅਤੇ ਵਹੀਲ ਚੇਅਰ
ਪਟਿਆਲਾ, 8 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਸ਼ਵ ਰੈਡ ਕਰਾਸ ਦਿਵਸ ਸਾਨੂੰ ਗਿਆਨ ਦਿੰਦਾ ਹੈ ਕਿ ਹਰੇਕ ਮਨੁੱਖ ਨੂੰ ਬਿਨ੍ਹਾਂ ਸਵਾਰਥ ਤੋਂ ਦੀਨ ਦੁੱਖੀਆਂ ਦੀ ਸੇਵਾ ਕਰਨੀ ਚਾਹੀਦੀ ਹੈ। ਇਹ ਵਿਚਾਰ ਸ਼੍ਰੀ ਸੰਨਦੀਪ ਰਿਸ਼ੀ, ਪੀ.ਸੀ.ਐਸ, ਏ.ਡੀ.ਸੀ (ਵਿਕਾਸ) ਨੇ ਡੀ.ਡੀ.ਆਰ.ਸੀ (ਅੰਗਹੀਣ ਪੁਨਰਵਾਸ) ਵਿਖੇ ਜਿਲ੍ਹਾ ਪੱਧਰੀ ਵਿਸ਼ਵ ਰੈਡ ਕਰਾਸ ਦਿਵਸ਼ ਮੌਕੇ ਤੇ ਸਮਾਜ ਸੇਵਕਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ।
ਇਹਨਾਂ ਕਿਹਾ ਕਿ ਰੈਡ ਕਰਾਸ ਦੇ ਜਨਮ ਦਾਤਾ ਸਰ ਹੈਨਰੀ ਡਿਉਨਾ ਦੇ ਜਨਮ ਦਿਨ ਦੇ ਅਵਸਰ ਸਮੇਂ ਅਸੀਂ ਉਹਨਾਂ ਵੱਲੋਂ ਕੀਤੇ ਗਏ ਪਰਉਪਕਾਰੀ ਕੰਮਾਂ ਨੂੰ ਯਾਦ ਕਰਦੇ ਹਾਂ ਅਤੇ ਇਸੇ ਕਰਕੇ ਅੱਜ ਦੇ ਦਿਨ ਨੂੰ ਵਿਸ਼ਵ ਰੈਡ ਕਰਾਸ ਦਿਵਸ਼ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚਾਹੇ ਕੋਈ ਯੁੱਧ ਹੋਏ, ਚਾਹੇ ਆਫਤਾਂਵਾਂ ਹੋਣ ਜਾਂ ਦੁਰਘਟਨਾਵਾਂ ਹੋਣ, ਹੜ੍ਹ ਹੋਵੇ ਰੈਡ ਕਰਾਸ ਸੁਸਾਇਟੀ ਹੀ ਸਭ ਤੋਂ ਪਹਿਲਾ ਚੰਗੇ ਕੰਮ ਕਰਦੀ ਹੈ ਅਤੇ ਲੋਕਾਂ ਦੀ ਸੇਵਾ ਵਿੱਚ ਅੱਗੇ ਰਹਿੰਦੀ ਹੇ। ਉਹਨਾਂ ਨੇ ਭਾਈ ਘਨ੍ਹੱਈਆ ਜੀ ਵੱਲੋਂ ਦਿੱਤੀ ਪ੍ਰੇਰਨਾ ਦਾ ਵਰਨਣ ਕਰਦੇ ਹੋਏ ਕਿਹਾ ਕਿ ਜਿਲ੍ਹਾ ਰੈਡ ਕਰਾਸ ਸੁਸਾਇਟੀ ਪਟਿਆਲਾ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ। ਅੰਗਹੀਣ ਲੋਕਾਂ ਦੀ ਮਦਦ ਕਰਨਾ, ਟਰਾਈ ਸਾਇਕਲ, ਕਲੀਪਰਜ ਦੇ ਕੇ ਇੱਕ ਨਵੀਂ ਜ਼ਿੰਦਗੀ ਦਿੱਤੀ ਜਾਂਦੀ ਹੈ। ਫਸਟ ਏਡ ਟ੍ਰੇਨਿੰਗ ਦੇ ਕੇ ਲੋਕਾਂ ਨੂੰ ਦੁਰਘਟਨਾ ਸਮੇਂ ਮਦਦ ਕਰਨਾ ਵੀ ਸਿਖਾਇਆ ਜਾ ਰਿਹਾ ਹੈ ਜੋ ਕਿ ਅੱਜ ਕੱਲ ਦੀ ਦੁਨੀਆਂ ਵਿੱਚ ਬਹੁਤ ਲਾਹੇਵੰਦ ਹੈ।
ਸ਼੍ਰੀ ਸੰਦੀਪ ਰਿਸ਼ੀ ਨੇ ਦਸਿਆ ਕਿ ਰੈਡ ਕਰਾਸ ਦੀ ਭਲਾਈ ਸ਼ਾਖਾ ਰਾਹੀਂ ਲੋਕਾਂ ਨੂੰ ਸਿਲਾਈ ਮਸ਼ੀਨਾਂ ਦੇ ਕੇ ਉਹਨਾਂ ਨੂੰ ਰੋਜ਼ਗਾਰ ਲਈ ਪਰੇਰਿਆ ਜਾ ਰਿਹਾ ਹੈ। ਰੈਡ ਕਰਾਸ ਦਿਵਸ਼ ਤੇ ਲੋਕਾਂ ਦੀ ਸਹਿਤ ਜਾਂਚ ਲਈ ਇੱਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਤਕਰੀਬਨ 100 ਮਰੀਜਾ ਨੂੰ ਚੈਕ ਕੀਤਾ ਗਿਆ ।
ਸ. ਪ੍ਰਿਤਪਾਲ ਸਿੰਘ ਸਿੱਧੂ ਸਕੱਤਰ ਨੇ ਦੱਸਿਆ ਕਿ ਇਸ ਅਵਸਰ ਨੇ 3 ਵਹੀਲ ਚੇਅਰ ਅਤੇ 12 ਜਰੂਰਤ ਮੰਦਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਰੈਡ ਕਰਾਸ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਭਲੇ ਦੇ ਕੰਮ ਸ਼ੁਰੂ ਕਰਨ ਜਾ ਰਹੀ ਹੈ ਇਸ ਮੌਕੇ ਤੇ ਸ਼੍ਰੀ ਵਿਜੇ ਕੁਮਾਰ ਗੌਇਲ ਅਵੇਤਨੀ ਮੀਤ ਪ੍ਰਧਾਨ ਨੇ ਆਏ ਮੈਂਬਰਾਂ ਨੂੰ ਜੀ ਆਇਆ ਕਿਹਾ ਅਤੇ ਦਸਿਆ ਕਿ ਇਹ ਦਿਵਸ ਸਰ ਜੀਨ ਹੈਨਰੀ ਡਿਉਨਾ ਅਤੇ ਭਾਈ ਘਨ੍ਹੱਈਆ ਜੀ ਦੀ ਯਾਦ ਦਿਲਵਾਉਂਦਾ ਹੈ।
ਇਸ ਮੌਕੇ ਸ੍ਰੀ ਹਰਿੰਦਰ ਸਿੰਘ ਕਰੀਰ, ਸਹਾਇਕ ਕਮਿਸ਼ਨਰ (ਸੈਂਟ ਜੋਹਨ) ਨੇ ਸੈਂਟ ਜੋਹਨ ਐਂਬੂਲੈਂਸ ਬ੍ਰਗੇਡ ਦੀ ਰਿਪੋਰਟ ਪੜ੍ਹੀ ਤੇ ਦੱਸਿਆ ਕਿ ਬ੍ਰਗੇਡ ਦੇ ਮੈਂਬਰ ਦੁਰਘਟਨਾ ਸਮੇਂ, ਫੈਕਟਰੀਆਂ, ਸਕੂਲਾਂ, ਕਾਲਜਾਂ, ਪੈਰਾ ਮੈਡੀਕਲ ਅਤੇ ਕੰਡਕਟਰਾਂ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਮੌਕੇ ਤੇ ਸਮਾਜ ਸੇਵਕਾਂ ਵਿਸ਼ੇਸ਼ ਕਰਕੇ ਸ੍ਰੀ ਮਹਿਮਾਂ ਸਿੰਘ ਅਤੇ ਸ਼੍ਰੀਮਤੀ ਚੰਨੀ ਵਾਲੀਆ ਨੂੰ ਲਾਇਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹੋਰਨਾ ਤੋਂ ਇਲਾਵਾ ਸ਼੍ਰੀਮਤੀ ਜੋਤੀ ਸਿੰਘ ਪ੍ਰਧਾਨ, ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ, ਸ੍ਰੀ ਵਿਜੈ ਗੋਇਲ, ਸ੍ਰੀ ਹਰਿੰਦਰ ਸਿੰਘ ਕਰੀਰ, ਰਾਸਟਰਪਤੀ ਅਵਾਰਡੀ, ਡਾ:ਕੁਲਵੰਤ ਕੋਰ, ਮਾਈ ਭਾਗੋ ਬ੍ਰਗੇਡ ਸ੍ਰੀ ਜਸਪਾਲ ਸਿੰਘ, ਰਾਸਟਰਪਤੀ ਅਵਾਰਡੀ, ਸ੍ਰੀ ਕਮਲਜੀਤ ਸਿੰਘ ਖੰਨਾ, ਸ੍ਰੀ ਸੇਠ ਸਾਮ ਲਾਲ, ਸ੍ਰੀ ਆਰ ਐਸ ਅਲੋਖ, ਸ੍ਰੀ ਗੁਰਜਾਪ ਸਿੰਘ, ਏ.ਐਸ.ਆਈ., ਸ਼੍ਰੀਮਤੀ ਰੇਸ਼ਮ ਬਿੰਦਰਾ, ਸ਼੍ਰੀਮਤੀ ਕੁਲਜੀਤ ਕੌਰ ਬਾਂਗਾ, ਸ਼੍ਰੀਮਤੀ ਦਰਸ਼ਨਾ ਪਾਬਲਾ, ਸ਼੍ਰੀਮਤੀ ਸੁਰੀਤਇੰਦਰ ਕੌਰ, ਡਾ. ਰਿੰਮਪ੍ਰੀਤ ਵਾਲੀਆ ਇੰਚਾਰਜ ਲਾਇਫ ਲਾਇਨ ਬਲੱਡ ਬੈਂਕ, ਡਾ: ਹਰਮੇਸ਼ ਸਿੰਘ, ਬਡੱਡ ਬੈਂਕ ਰਜਿੰਦਰਾ ਹਸਪਤਾਲ ਪਟਿਆਲਾ, ਸੈਂਟ ਜੋਹਨ ਬ੍ਰਗੇਡ ਦੇ ਮੈਂਬਰਜ, ਕਾਲਜ ਸਕੂਲਾਂ, ਐਕਟਿਵ ਵਰਕਰਾਂ ਅਤੇ ਹੋਰ ਪਤਵੰਤੇ ਸਜਣਾਂ ਅਤੇ ਸਮਾਜ ਸੇਵਕਾ ਨੂੰ ਵੀ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਸ੍ਰੀਮਤੀ ਸੁਮਨ ਬੱਤਰਾ ਵੱਲੋਂ ਨਿਭਾਈ ਗਈ ਉਹਨਾਂ ਨੂੰ ਵੀ ਸਮਾਜ ਸੇਵੇ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਇਸ ਸਮੇਂ ਪਰਮਿੰਦਰ ਕੋਰ ਬਾਠ ਨੇ ਰੈਡ ਕਰਾਸ ਦੇ ਪੈਟਰਨ ਬਣੇ। ਸ੍ਰੀ ਸੇਠ ਸਾਮ ਲਾਲ ਅਤੇ ਸ੍ਰੀ ਹਰਬੰਸ ਸਿੰਘ ਅਹੂਜਾ ਨੇ ਇਸ ਮੌਕੇ ‘ਤੇ ਰੈਡ ਕਰਾਸ ਦੇ ਭਲਾਈ ਦੇ ਕੰਮਾਂ ਲਈ ਮਾਲੀ ਮਦਦ ਦਿੱਤੀ। ਡਾ: ਆਰ ਐਲ ਮਿੱਤਲ, ਡਾ:ਡੀ.ਐਸ.ਭੁੱਲਰ, ਸ੍ਰੀ ਤਰਸੇਮ ਬਾਂਸਲ, ਸ੍ਰੀ ਕਮਲ ਗੋਇਲ, ਸ੍ਰੀ ਮੁਰਾਰੀ ਲਾਲ ਸ਼ਰਮਾ, ਕਮਲ ਗੋਇਲ ਅਤੇ ਹੋਰ ਪਤਵੰਤੇ ਸੱਜਣ ਹਾਜਰ ਹੋਏ।

