ਰਾਹਤ ਫਾਊਂਡੇਸ਼ਨ ਵਲੋਂ ਥੈਲੇਸੀਮੀਆ ਪੀੜਿਤ ਬੱਚਿਆਂ ਲਈ ੫ਵਾਂ ਖੂਨਦਾਨ ਕੈਂਪ
ਅੰਮ੍ਰਿਤਸਰ, 14 ਮਈ (ਰਾਜਨ ਮਾਨ) ਮਨੁੱਖਤਾ ਦੀ ਭਲਾਈ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਗਠਿਤ ਕੀਤੀ ਗਈ ਰਾਹਤ ਮਨੁਖੀ ਭਲਾਈ ਸੰਸਥਾ ਵਲੋਂ ਥੈਲੇਸੀਮੀਆ ਤੋਂ ਪੀੜਿਤ ਬੱਚਿਆਂ ਲਈ ਅੱਜ ਇਤਿਹਾਸਿਕ ਗੁਰੂਦੁਆਰਾ ਪਲਾਹ ਸਾਹਿਬ ਅੰਮ੍ਰਿਤਸਰ ਵਿਖੇ ੫ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਅਤੇ ਜਨਰਲ ਸਕੱਤਰ ਕੰਵਰਮੀਤ ਸਿੰਘ ਸੰਧੂ ਨੇ ਸਾਂਝੇ ਤੌਰ ਤੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਥੈਲੇਸੀਮੀਆ ਤੋਂ ਪੀੜਿਤ ਕਰੀਬ ੧੭੦ ਬੱਚੇ ਹਨ ਜਿਨ੍ਹਾਂ ਨੂੰ ਜਿਉਂਦੇ ਰਹਿਣ ਲਈ ਹਰ ਮਹੀਨੇ ਦੋ ਤੋਂ ਤਿੰਨ ਵਾਰ ਖੂਨ ਚੜਾਉਣ ਦੀ ਜਰੂਰਤ ਪੈਂਦੀ ਹੈ, ਉਨ੍ਹਾਂ ਦੱਸਿਆ ਕਿ ਸੰਸਥਾ ਦਾ ਮੁਖ ਮਕਸਦ ਸਮਾਜ ਸੇਵਾ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਜਰੂਰਤਮੰਦ ਬੱਚਿਆਂ ਦੀ ਹਰ ਸੰਭਵ ਮਦਦ ਕਰਨਾ ਹੈ। ਅੱਜ ਲਗਾਏ ਖੂਨਦਾਨ ਕੈਂਪ ਵਿੱਚ ਜਿਥੇ ਅਧਿਆਪਕਾਂ ਤੇ ਇਲਾਕਾ ਵਾਸੀਆਂ ਨੇ ਵਧ ਚੜ ਕੇ ਖੂਨਦਾਨ ਕੀਤਾ ਉਥੇ ਹੀ ਕੈਂਪ ਦਾ ਉਦਘਾਟਨ ਕਰਨ ਪਹੁੰਚੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਆਪਣੇ ਸਾਥੀਆਂ ਸਮੇਤ ਵੀ ਖੁਨਦਾਨ ਕੀਤਾ। ਇਸ ਦੌਰਾਨ ਬੋਲਦਿਆਂ ਸ. ਔਜਲਾ ਨੇ ਰਾਹਤ ਸੰਸਥਾ ਦੇ ਸਮੂਹ ਮੈਂਬਰਾਂ ਵਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਇਸ ਸੰਸਥਾ ਦਾ ਮੋਢੇ ਨਾਲ ਮੋਢਾ ਜੋੜ੍ਹ ਕੇ ਸਾਥ ਦੇਣਗੇ। ਇਸ ਦੌਰਾਨ ਉਨ੍ਹਾਂ ਥੈਲੇਸੀਮੀਆ ਤੋਂ ਪੀੜਿਤ ਬੱਚਿਆਂ ਦੇ ਮਾਪਿਆਂ ਦੀਆਂ ਮੁਸ਼ਕਿਲਾਂ ਨੂੰ ਸੁਣਕੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਨੂੰ ਹੱਲ ਕਰਨ ਲਈ ਉਹ ਤੁਰੰਤ ਮੁਖ ਮੰਤਰੀ ਪੰਜਾਬ ਤੇ ਹੋਰ ਸਬੰਧਿਤ ਅਧਿਕਾਰੀਆਂ ਨਾਲ ਗਲਬਾਤ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਸੰਧੂ, ਹਰਜਿੰਦਰ ਸਿੰਘ ਮੁੱਧ, ਨਵਦੀਪ ਸਿੰਘ ਵਾਹਲਾ, ਪਰਦੀਪ ਸਿੰਘ ਕੰਬੋ, ਪਰਮਿੰਦਰ ਸਿੰਘ ਕੜਿਆਲ, ਗੁਰਕੰਵਲ ਸਿੰਘ ਪਾਹਵਾ, ਏ.ਡੀ.ਓ. ਸੁਖਬੀਰ ਸਿੰਘ ਸੰਧੂ, ਗੁਰਿੰਦਰ ਸਿੰਘ ਰੰਧਾਵਾ, ਹਰਜੀਤ ਸਿੰਘ ਕੰਬੋ, ਮਨਬੀਰ ਸਿੰਘ, ਮੁਲਾਜਮ ਆਗੂ ਅਸ਼ਵਨੀ ਅਵਸਥੀ, ਨਿਰਵੈਰ ਸਿੰਘ ਖੈਰਾਬਾਦ, ਸੁਖਸਿਮਰਤ ਸਿੰਘ, ਡਾ: ਬਲਜੀਤ ਸਿੰਘ ਅਜਨਾਲਾ, ਲਵਲੀਨ ਕੌਰ ਅਜਨਾਲਾ, ਡਾ: ਆਦਰਸ਼ ਸਾਹਨੀ, ਸਵਿਤਰੀ ਕੁਮਾਰੀ, ਪੀ.ਆਰ.ਓ. ਰਵੀ ਕੁਮਾਰ ਮਹਾਜਨ, ਜਗਨੰਦਨਬੀਰ ਸਿੰਘ, ਮੁਸਕਾਨਪ੍ਰੀਤ ਕੌਰ ਵਾਹਲਾ, ਕੁੰਵਰਪ੍ਰਤਾਪ ਸਿੰਘ ਵਾਹਲਾ, ਅਭੀਵੰਸ਼ਪਾਲ ਸਿੰਘ ਥਿੰਦ, ਕਮਲ ਚੰਦ ਝੰਡੇਰ, ਠੇਕੇਦਾਰ ਸਾਹਿਬ ਸਿੰਘ, ਹਰਭਜਨ ਸਿੰਘ ਭੋਏਵਾਲੀ ਆਦਿ ਹਾਜਰ ਸਨ।

