ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਲੋਂ ਜਨਰਲ ਕੋਰਸਾਂ ਦਾ ਸੈਸ਼ਨ 2017-18 ਦਾ ਪ੍ਰਾਸਪੈਕਟਸ ਰਿਲੀਜ਼

ਪਟਿਆਲਾ 17 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਅਤੇ ਸ. ਅਮਰਜੀਤ ਸਿੰਘ ਚਾਵਲਾ, ਜਨਰਲ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ, ਖ਼ਾਲਸਾ ਕਾਲਜ, ਪਟਿਆਲਾ ਦਾ ਜਨਰਲ ਕੋਰਸਾਂ ਦਾ ਸੈਸ਼ਨ 2017-18 ਦਾ ਪ੍ਰਾਸਪੈਕਟਸ ਰਿਲੀਜ਼ ਕੀਤਾ।

ਇਸ ਮੌਕੇ ਉਹਨਾਂ ਨੇ ਸੰਬੋਧਨ ਹੁੰਦੇ ਹੋਏ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਖ਼ਾਲਸਾ ਕਾਲਜ, ਪਟਿਆਲਾ ਦਾ ਨਾਮ ਮੌਜੂਦਾ ਸਮੇਂ ਦੌਰਾਨ ਇਸ ਦੀਆਂ ਅਕਾਦਮਿਕ, ਖੇਡਾਂ, ਸਭਿਆਚਾਰਕ ਸਰਗਰਮੀਆਂ ਅਤੇ ਖੋਜ ਦੇ ਖੇਤਰ ਨਾਲ ਜੁੜੀਆਂ ਗਤੀਵਿਧੀਆਂ ਸਦਕਾ ਹਿੰਦੋਸਤਾਨ ਦੇ ਨਾਮਵਰ ਕਾਲਜਾਂ ਵਿਚ ਲਿਆ ਜਾਂਦਾ ਹੈ। ਇਸ ਕਾਲਜ ਨੂੰ ਪਿਛਲੇ ਸਮੇਂ ਦੌਰਾਨ ਯੂ.ਜੀ.ਸੀ. ਵੱਲੋਂ ‘ਕਾਲਜ ਵਿਦ ਪੋਟੈਂਸ਼ੀਅਲ ਫ਼ਾਰ ਐਕਸੀਲੈਂਸ’ ਦਾ ਦਰਜਾ ਅਤੇ ਨੈਕ ਟੀਮ, ਬੰਗਲੌਰ ਵੱਲੋਂ ‘ਏ’ ਗ੍ਰੇਡ ਪ੍ਰਦਾਨ ਕੀਤਾ ਗਿਆ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਹ ਕਾਲਜ ਆਟੋਨੋਮਸ ਕਾਲਜ ਹੈ ਅਤੇ ਇਥੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਡਿਗਰੀ ਪ੍ਰਦਾਨ ਕੀਤੀ ਜਾਂਦੀ ਹੈ।
ਪ੍ਰੋਫੈਸਰ ਕ੍ਰਿਪਾਲ ਸਿੰਘ ਬੰਡੂਗਰ ਨੇ ਇਸ ਗੱਲ ਤੇ ਵੀ ਖੁਸ਼ੀ ਜਾਹਿਰ ਕੀਤੀ ਕਿ ਇਸ ਕਾਲਜ ਵਿਚ ਖੋਜ ਨਾਲ ਜੁੜੇ ਬਹੁਤ ਮਹੱਤਵਪੂਰਨ ਕੋਰਸ ਐਮ.ਫਿਲ. ਪੰਜਾਬੀ ਅਤੇ ਐਮ.ਫਿੱਲ. ਇੰਗਲਿਸ਼ ਸਫਲਤਾਪੂਰਵਕ ਚਲ ਰਹੇ ਹਨ। ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ‘ਤੇ ਮਾਣ ਹੈ ਇਸ ਕਾਲਜ ਵਿਚ ਪਰੰਪਰਾਗਤ, ਪ੍ਰੋਫੈਸ਼ਨਲ ਅਤੇ ਵੋਕੇਸ਼ਨਲ ਆਦਿ ਸਾਰੇ ਕੋਰਸਾਂ ਵਿਚ ਵਿਦਿਆਰਥੀਆਂ ਨੂੰ ਨੈਤਿਕ ਤੌਰ ‘ਤੇ ਉਚੇਰੀਆਂ ਕਦਰਾਂ ਕੀਮਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਹ ਦੇਸ਼ ਅਤੇ ਕੌਮ ਦੇ ਜਿੰਮੇਵਾਰ ਨਾਗਰਿਕ ਬਣ ਕੇ ਸਮਾਜ ਹੀ ਨਹੀਂ ਸਮੁੱਚੇ ਵਿਸ਼ਵ ਦੀ ਸੇਵਾ ਕਰ ਸਕਣ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਇਸ ਕਾਲਜ ਵਿਚ ਚੱਲ ਰਹੇ ਪ੍ਰੋਫ਼ੈਸਨਲ ਕੋਰਸਾਂ ਅਤੇ ਸਕਿੱਲ ਡਿਵੈਪਲਪਮੈਂਟ ਕੋਰਸਾਂ ਤੋਂ ਇਲਾਵਾ ਜਨਰਲ ਕੋਰਸ ਵੀ ਸਫ਼ਲਤਾਪੂਰਵਕ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਵਿਚ ਮੁੱਖ ਤੌਰ ‘ਤੇ 23 ਵੱਖ-ਵੱਖ ਵਿਸ਼ਿਆਂ ਨਾਲ ਬੀ.ਏ. ਦਾ ਕੋਰਸ, ਬੀ.ਕਾਮ. ਦਾ ਕੋਰਸ, ਬੀ.ਐੱਸਸੀ. ਨਾਨ ਮੈਡੀਕਲ ਦਾ ਕੋਰਸ, ਬੀ.ਐੱਸਸੀ. ਮੈਡੀਕਲ ਦਾ ਕੋਰਸ ਅਤੇ ਐੱਮ.ਏ. ਪੰਜਾਬੀ, ਇੰਗਲਿਸ਼, ਹਿਸਟਰੀ, ਰਾਜਨੀਤੀ ਸ਼ਾਸਰਤ ਅਤੇ ਸਾਈਕੋਲੋਜੀ ਦੇ ਕੋਰਸ ਸ਼ਾਮਿਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਾਲਜ ਵਿਚ ਇਸ ਸਮੇਂ ਐੱਮ.ਏ. ਰਾਜਨੀਤੀ ਵਿਗਿਆਨ, ਐੱਮ.ਏ. ਮਨੋਵਿਗਿਆਨ ਅਤੇ ਐੱਮ.ਏ. ਇਤਿਹਾਸ ਦੇ ਕੋਰਸ ਸਫਲਤਾਪੂਰਵਕ ਚਲ ਰਹੇ ਹਨ।
ਡਾ. ਉੱਭਾ ਨੇ ਇਹ ਵੀ ਦੱਸਿਆ ਕਿ ਵਿਦਿਆਰਥੀ ਅੰਦਰ ਖ਼ਾਲਸਾ ਕਾਲਜ ਪਟਿਆਲਾ ਵਿਖੇ ਦਾਖਲਾ ਲੈਣ ਦਾ ਭਾਰੀ ਉਤਸ਼ਾਹ ਹੈ। ਕਾਲਜ ਪ੍ਰਾਸਪੈਕਟਸ ਕਾਲਜ ਕੈਂਪਸ ਵਿਚੋਂ ਸਵੇਰੇ 9:00 ਵਜੇ ਤੋਂ 4:00 ਵਜੇ ਤੱਕ ਪ੍ਰਾਪਤ ਕਰ ਸਕਦੇ ਹਨ ਅਤੇ ਦਾਖ਼ਲਾ ਫ਼ਾਰਮ ਆਨ-ਲਾਈਨ ਭਰੇ ਜਾਣਗੇ। ਪ੍ਰਾਸਪੈਕਟਸ ਰੀਲੀਜ਼ ਸਮਾਰੋਹ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਹਰਭਜਨ ਸਿੰਘ ਮਨਾਵਾ ਅਤੇ ਮੀਤ ਸਕੱਤਰ ਸ੍ਰ. ਸਿਮਰਜੀਤ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *