ਗੌਡ ਗਿਫਟ ਸੀਨੀਅਰ ਸੈਕੰਡਰੀ ਸਕੂਲ ਭੁੱਨਰਹੇੜੀ ਦਾ ਨਤੀਜਾ ਸ਼ਾਨਦਾਰ ਰਿਹਾ
ਭੁੱਨਰਹੇੜੀ, 17 ਮਈ (ਮਧੂਸਾਰ ਬਿਊਰੋ) ਗੋਡ ਗਿਫਟ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ•ਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ•ਾਂ ਇਸ ਵਾਰ ਵੀ ਸੌ ਫੀਸਦੀ ਰਿਹਾ।
ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਆਪਣੇ ਸਕੂਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭ ਸਕੂਲ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਫਲ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਬਾਰ•ਵੀ ਨਤੀਜੇ ਦੌਰਾਨ ਆਰਟਸ ਗਰੁੱਪ ਦੀ ਅਮਰਜੀਤ ਕੌਰ ਨੇ 90 ਫੀਸਦੀ, ਮਮਨਜੋਤ 87 ਫੀਸਦੀ, ਮੁਸਕਾਨਜੋਤ 85 ਫੀਸਦੀ, ਮਨਦੀਪ 85 ਫੀਸਦੀ, ਸੁਮਨ ਰਾਣੀ 83 ਫੀਸਦੀ, ਚਾਹਤ 82 ਫੀਸਦੀ, ਸੁਮਨ ਦੇਵੀ 82 ਫੀਸਦੀ, ਨਵਜੋਤ ਕੌਰ 81 ਫੀਸਦੀ, ਗਗਨਦੀਪ 80ਫੀਸਦੀ ਅਤੇ ਕੀਰਤੀ ਨੇ 80ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਪਿੰ੍ਰਸੀਪਲ ਹਰਪ੍ਰੀਤ ਕੌਰ, ਪ੍ਰਬੰਧਕ ਮੱਖਣ ਸਿੰਘ ਅਤੇ ਅਧਿਆਪਕ ਕਰਨਵੀਰ ਸਿੰਘ, ਜਸਵਿੰਦਰ ਸਿੰਘ, ਦਰਲਜੀਤ ਕੌਰ, ਊਸ਼ਾ ਰਾਣੀ, ਡਿੰਪਲ ਆਦਿ ਨੇ ਮੈਰਿਟ ‘ਚ ਆਏ ਬੱਚਿਆਂ ਨੂੰ ਇਨਾਮ ਆਦਿ ਦੇ ਕੇ ਸਨਮਾਨਿਤ ਕੀਤਾ।

