ਪਟਿਆਲਾ

ਪ੍ਰੋ. ਬਡੂੰਗਰ ਵੱਲੋਂ ਪੱਤਰਕਾਰ ਧਨਵੰਤ ਸਿੰਘ ਨਾਲ ਹਮਦਰਦੀ ਪ੍ਰਗਟਾਈ

ਪਟਿਆਲਾ 17 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਅਖਬਾਰ ਦੇ ਪੱਤਰਕਾਰ ਧਨਵੰਤ ਸਿੰਘ ਹੁਸੈਨਪੁਰ, ਨੰਬਰਦਾਰ ਭੋਲਾ ਸਿੰਘ ਦੇ ਮਾਤਾ-ਪਿਤਾ ਦੇ ਇਕੋ ਦਿਨ ਅਕਾਲ ਚਲਾਣਾ ਕਰ ਜਾਣ ਕਾਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ ਅਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਪ੍ਰੋ. ਬਡੂੰਗਰ ਨੇ ਕਿਹਾ ਕਿ ਧਨਵੰਤ ਸਿੰਘ ਦੇ ਮਾਤਾ-ਪਿਤਾ ਨੇ ਬੱਚਿਆਂ ਨੂੰ ਉੱਚ ਪਾਏ ਦੇ ਸੰਸਕਾਰ ਦਿੱਤੇ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਗੂੜਾ ਪਾਠ ਵੀ ਪੜਾਇਆ। ਇਸੇ ਕਾਰਣ ਹੀ ਉਹਨਾਂ ਦੇ ਬੱਚਿਆਂ ਦਾ ਸਮਾਜ ਵਿਚ ਸਤਿਕਾਰਯੋਗ ਰੁਤਬਾ ਹੈ। ਉਹਨਾਂ ਨੇ ਪਰਿਵਾਰ ਨੂੰ ਗੁਰੂ ਦਾ ਭਾਣਾ ਮੰਨਣ ਲਈ ਕਿਹਾ। ਇਸ ਮੌਕੇ ਡਾ. ਪਰਮਜੀਤ ਸਿੰਘ ਸਰੋਆ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਬਲਵੰਤ ਸਿੰਘ ਰਾਮਗੜ੍ਹ, ਬਾਬਾ ਗੁਲਜਾਰ ਸਿੰਘ, ਡਾ. ਗੁਰਮੀਤ ਸਿੰਘ ਬਿੱਟੂ, ਮੈਨੇਜਰ ਅਮਰਜੀਤ ਸਿੰਘ, ਨਰਿੰਦਰ ਸਿੰਘ ਲਹਿਲਾਂ, ਅਨੂਪ ਸਿੰਘ, ਗੁਰਚਰਨ ਸਿੰਘ ਖਰੋੜਾ, ਬਲਵਿੰਦਰ ਸਿੰਘ ਸੋਢੀ, ਹਰਮਨਜੀਤ ਸਿੰਘ ਨੀਟਾ, ਤਸਵੀਰ ਸਿੰਘ ਨੰਬਰਦਾਰ, ਐਸ.ਡੀ.ਓ. ਕੇਸਰ ਸਿੰਘ, ਦਰਸ਼ਨ ਸਿੰਘ ਆੜਤੀ, ਚੇਅਰਮੈਨ ਕੁਲਜੀਤ ਸਿੰਘ ਮੱਲੀ, ਸਰਪੰਚ ਗੁਰਜੀਤ ਸਿੰਘ ਉਪਲੀ, ਬਲਬੀਰ ਸਿੰਘ ਮੱਲੀ, ਸੁਰਜੀਤ ਸਿੰਘ ਸਰਪੰਚ, ਮਹਿੰਦਰ ਸਿੰਘ ਪੰਜੇਟਾ, ਚੇਅਰਮੈਨ ਸ਼ੇਰ ਸਿੰਘ, ਜਸਵਿੰਦਰ ਸਿੰਘ ਗੁੱਡੂ, ਪ੍ਰਿੰਸੀਪਲ ਮੱਧੂ ਗੁਰੂਆ, ਕੁਲਵਿੰਦਰ ਸਿੰਘ ਭੁਨਰਹੇੜੀ, ਭੁਪਿੰਦਰ ਸਿੰਘ ਗਿੱਲ, ਮਨਦੀਪ ਸਿੰਘ ਜੋਸ਼ਨ, ਨਰਿੰਦਰ ਸਿੰਘ ਚੌਹਾਨ, ਕੁਲਦੀਪ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ, ਬੂਟਾ ਸਿੰਘ ਸ਼ਾਦੀਪੁਰ, ਪਰਮਜੀਤ ਸਿੰਘ ਮਹਿਮੂਦਪੁਰ ਤੋਂ ਇਲਾਵਾ ਹੋਰ ਅਹਿਮ ਸਖਸੀਅਤਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।

Leave a Reply

Your email address will not be published. Required fields are marked *