ਪੰਜਾਬ

ਵਿਜੀਲੈਂਸ ਵੱਲੋਂ ਪੇਪਰ ਲੀਕ ਕਰਨ ਵਾਲੇ ਮੁੱਖ ਦੋਸ਼ੀ ਗ੍ਰਿਫਤਾਰ

ਮਿਊਂਸੀਪਲ ਕਾਰਪੋਰੇਸ਼ਨ, ਮਿਊਂਸੀਪਲ ਕੌਂਸਿਲ, ਨਗਰ ਪੰਚਾਇਤਾਂ ਅਤੇ ਨਗਰ ਸੁਧਾਰ ਟਰੱਸਟਾਂ ਲਈ ਵੱਖ-ਵੱਖ ਅਸਾਮੀਆਂ ਲਈ ਸਾਲ 2015 ‘ਚ ਕੀਤੇ ਸਨ ਪੇਪਰ ਲੀਕ
ਐਸ.ਏ.ਐਸ ਨਗਰ (ਮੁਹਾਲੀ), 17 ਮਈ (ਕੁਲਦੀਪ ਸਿੰਘ/ਮਧੂਸਾਰ ਬਿਊਰੋ)
ਸਥਾਨਕ ਸਰਕਾਰ ਵਿਭਾਗ, ਪੰਜਾਬ ਵੱਲੋਂ ਸਾਲ 2015 ਵਿੱਚ ਕੀਤੀ ਗਈ ਭਰਤੀ ਦੇ ਪੇਪਰ ਲੀਕ ਕਰਵਾਉਣ ਵਾਲੇ ਦੋਸ਼ੀਆਂ ਸਿਵ ਕੁਮਾਰ ਬਹਾਦਰ ਅਤੇ ਸੰਜੇਕੁਮਾਰ ਸ੍ਰੀਵਾਸਤਵਾ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੇ ਸਾਥੀ ਸੈਲੇਸ ਕੁਮਾਰ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਸੰਜੇਕੁਮਾਰ ਸ੍ਰੀਵਾਸਤਵਾ ‘ਮਾਸਟਰਜੀ’ ਅਤੇ ‘ਗੁਰੂਜੀ’ ਵਜੋਂ ਮਸ਼ਹੂਰ ਹੈ ਅਤੇ ਉਸ ਨੂੰ ਮਿਥੀਲੇਸ਼ ਪਾਂਡੇ ਵਜੋਂ ਵੀ ਜਾਣਿਆ ਜਾਂਦਾ ਹੈ।

ਵਿਜੀਲੈਂਸ ਪੁਲਿਸ ਥਾਣਾ ਫਲਾਇੰਗ ਸੁਕਐਡ 1 ਵਿਖੇ ਪ੍ਰੋਸ ਕਾਨਫਰੰਸ ਦੌਰਾਨ ਇਸ ਦਾ ਖੁਲਾਸਾ ਕਰਦਿਆਂ, ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਸ੍ਰੀ ਜੀ ਨਾਗੇਸਵਰ ਰਾਓ ਨੇ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ, ਪੰਜਾਬ ਵੱਲੋਂ ਸਾਲ 2015 ਵਿੱਚ ਮਿਊਂਸੀਪਲ ਕਾਰਪੋਰੇਸ਼ਨ, ਮਿਊਂਸੀਪਲ ਕੌਂਸਿਲ, ਨਗਰ ਪੰਚਾਇਤਾਂ ਅਤੇ ਨਗਰ ਸੁਧਾਰ ਟਰੱਸਟ ਲਈ ਅਸਿਸਟੈਂਟ ਕਾਰਪੋਰੇਸ਼ਨ ਇੰਜੀਨੀਅਰ (ਸਿਵਲ), ਅਸਿਸਟੈਂਟ ਮਿਊਂਸੀਪਲ ਇੰਜੀਨੀਅਰ (ਸਿਵਲ), ਸਬ-ਡਵੀਜਨਲ ਇੰਜੀਨੀਅਰ (ਸਿਵਲ) ਲਈ 18 ਨਵੰਬਰ 2015 ਅਤੇ 15 ਨਵੰਬਰ 2015 ਨੂੰ ਲਈ ਗਈ ਪ੍ਰੀਖਿਆ ਦੇ ਪੇਪਰ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਮੁਡਲੀ ਜਾਂਚ ਉਪਰੰਤ 6 ਅਪ੍ਰੈਲ 2016 ਨੂੰ ਇਸ ਸਬੰਧੀ ਮੁਕੱਦਮਾ ਦਰਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਦੀ ਤਫਤੀਸ਼ ਦੌਰਾਨ ਪਨਸਪ ਅਤੇ ਪੁੱਡਾ ਵਿਭਾਗਾਂ ਵਿੱਚ ਵੀ 2015 ਦੀ ਭਰਤੀ ਦੌਰਾਨ ਪੇਪਰ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ।
ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਰਾਓ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਪੇਪਰ ਮਾਸਟਰ ਜੀ ਉਰਫ ਗੁਰੂ ਜੀ ਵੱਲੋਂ ਮੋਟੀਆਂ ਰਕਮਾਂ ਦੇ ਬਦਲੇ ਲਖਨਊ ਵਿਖੇ ਲੀਕ ਕੀਤੇ ਜਾਂਦੇ ਸਨ ਅਤੇ ਉਥੇ ਹੀ ਤਿਆਰੀ ਕਰਵਾਈ ਜਾਂਦੀ ਸੀ। ਇਸ ਉਪਰੰਤ ਸਿਵ ਕੁਮਾਰ ਬਹਾਦਰ ਪੁੱਤਰ ਉਮਾਂ ਸ਼ੰਕਰ ਵਾਸੀ ਵਿੰਦਵਾਸਨੀ ਨਗਰ, ਵਾਰਾਨਸੀ ਅਤੇ ਸੈਲੇਸ ਕੁਮਾਰ ਪੁੱਤਰ ਹਰਿੰਦਰ ਸਿੰਘ ਵਾਸੀ ਬਹੇਰਾ, ਜਿਲ੍ਹਾ ਆਜ਼ਮਗੜ੍ਹ ਦੇ ਗ੍ਰਿਫਤ ਵਿੱਚ ਆਉਣ ਕਾਰਨ ਅਗਲੇਰੀ ਤਫਤੀਸ਼ ਦੌਰਾਨ ਪਤਾ ਲੱਗਾ ਕਿ ‘ਗੁਰੂਜੀ’ ਦਾ ਅਸਲ ਨਾਮ ਸੰਜੇ ਕੁਮਾਰ ਸ੍ਰੀਵਾਸਤਵਾ ਪੁੱਤਰ ਮੁੰਨੀ ਲਾਲ ਹੈ ਅਤੇ ਉਹ ਉਜਾਲਾ ਅਪਾਰਟਮੈਂਟ, ਸੈਕਟਰ 20, ਇੰਦਰਾ ਨਗਰ ਲਖਨਊ ਦਾ ਵਾਸੀ ਹੈ। ਇਸ ਉਪਰੰਤ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਸ੍ਰੀ ਬੀ.ਕੇ. ਉੱਪਲ ਵੱਲੋਂ ‘ਗੁਰੂਜੀ’ ਦੀ ਗ੍ਰਿਫਤਾਰੀ ਲਈ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਜੀਲੈਸ ਦੀ ਇੱਕ ਟੀਮ ਗਠਿਤ ਕੀਤੀ ਗਈ। ਵਿਜੀਲੈਂਸ ਦੀ ਇਸ ਟੀਮ ਨੇ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਹਾਸਿਲ ਕਰਨ ਉਪਰੰਤ ‘ਗੁਰੂਜੀ’ ਨੂੰ 16 ਮਈ 2017 ਨੂੰ ਲਖਨਊ ਤੋਂ ਗ੍ਰਿਫਤਾਰ ਕਰ ਲਿਆ।
ਇਥੇ ਇਹ ਵਰਨਣਯੋਗ ਹੈ ਕਿ ਇਹ ਦੋਸ਼ੀ ਚੰਡੀਗੜ੍ਹ ਪੁਲਿਸ ਵੱਲੋਂ ਈ.ਟੀ.ਟੀ./ਜੇ.ਬੀ.ਟੀ. ਦੇ ਪੇਪਰ ਲੀਕ ਕਰਨ ਸਬੰਧੀ ਮੁਕੱਦਮੇ ਵਿੱਚ ਵੀ ਲੋੜੀਂਦੇ ਹਨ।

Leave a Reply

Your email address will not be published. Required fields are marked *