ਪੰਜਾਬਪਟਿਆਲਾ

ਪਟਿਆਲਾ ਜ਼ਿਲ੍ਹੇ ‘ਚ ਗਰਾਂਮ ਪੰਚਾਇਤ ਦੀਆਂ ਜਿਮਨੀ ਚੋਣਾਂ 11 ਜੂਨ ਨੂੰ – ਕੁਮਾਰ ਅਮਿਤ

*ਸਰਪੰਚਾਂ ਦੀਆਂ 10 ਤੇ ਪੰਚਾਂ ਦੀਆਂ 40 ਖਾਲੀ ਸੀਟਾਂ ‘ਤੇ ਹੋਵੇਗੀ ਜ਼ਿਮਨੀ ਚੋਣ
ਪਟਿਆਲਾ, 19 ਮਈ (ਕੰਵਰ ਬੇਦੀ/ਮਧੂਸਾਰ ਬਿਊਰੋ) ਪਟਿਆਲਾ ਜ਼ਿਲ੍ਹੇ ਵਿੱਚ ਸਰਪੰਚਾਂ ਦੀਆਂ 10 ਤੇ ਪੰਚਾਂ ਦੀਆਂ 40 ਖਾਲੀ ਸੀਟਾਂ ਵਾਸਤੇ ਗਰਾਂਮ ਪੰਚਾਇਤ ਦੀਆਂ ਜਿਮਨੀ ਚੋਣਾਂ 11 ਜੂਨ ਨੂੰ ਹੋਣਗੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ -ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਰਾਜ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਚੋਣ ਪ੍ਰੋਗਰਾਮ ਅਨੁਸਾਰ ਇਹਨਾਂ ਜਿਮਨੀ ਚੋਣਾਂ ਲਈ ਨਾਮਜਦਗੀਆਂ 25 ਮਈ ਤੋਂ 30 ਮਈ ਤੱਕ ਦਾਖਲ ਕੀਤੀਆਂ ਜਾਣਗੀਆਂ।

ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 31 ਮਈ ਨੂੰ ਨਾਮਜਦਗੀਆਂ ਦੀ ਪੜਤਾਲ ਹੋਵੇਗੀ ਅਤੇ 1 ਜੂਨ ਤੱਕ ਨਾਮਜਦਗੀਆਂ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਵੋਟਾਂ 11 ਜੂਨ (ਐਤਵਾਰ) ਨੂੰ ਪੈਣਗੀਆਂ ਅਤੇ ਵੋਟਾਂ ਦੀ ਸਮਾਪਤੀ ਉਪਰੰਤ ਉਹਨਾਂ ਪੋਲਿੰਗ ਸਟੇਸ਼ਨਾਂ ਵਿੱਚ ਹੀ ਵੋਟਾਂ ਦੀ ਗਿਣਤੀ ਹੋਵੇਗੀ।
ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਚੋਣਾ ਦੇ ਅਮਲ ਨੂੰ ਨੇਪਰੇ ਚਾੜਨ ਲਈ ਰਿਟਰਨਿੰਗ ਅਫ਼ਸਰ ਤੇ ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਪਟਿਆਲਾ, ਸਨੌਰ ਤੇ ਭੁਨਰਹੇੜੀ ਬਲਾਕ ਲਈ ਤਹਿਸੀਲਦਾਰ ਪਟਿਆਲਾ ਨੂੰ ਰਿਟਰਨਿੰਗ ਅਧਿਕਾਰੀ ਤੇ ਨਾਇਬ ਤਹਿਸੀਲਦਾਰ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਲਗਾਇਆ ਗਿਆ ਹੈ। ਜਦਕਿ ਰਾਜਪੁਰਾ ਤੇ ਘਨੌਰ ਬਲਾਕ ਲਈ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਰਾਜਪੁਰਾ ਨੂੰ ਕ੍ਰਮਵਾਰ ਰਿਟਰਨਿੰਗ ਅਧਿਕਾਰੀ ਤੇ ਸਹਾਇਕ ਰਿਟਰਨਿੰਗ ਅਧਿਕਾਰੀ ਲਗਾਇਆ ਗਿਆ ਹੈ। ਨਾਭਾ , ਸਮਾਣਾ ਤੇ ਪਾਤੜਾਂ ਬਲਾਕ ਵਿੱਚ ਵੀ ਉਥੇ ਦੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਨੂੰ ਕ੍ਰਮਵਾਰ ਰਿਟਰਨਿੰਗ ਅਧਿਕਾਰੀ ਤੇ ਸਹਾਇਕ ਰਿਟਰਨਿੰਗ ਅਧਿਕਾਰੀ ਲਗਾਇਆ ਗਿਆ ਹੈ।
ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 11 ਜੂਨ ਨੂੰ ਹੋ ਰਹੀ ਇਸ ਉਪ ਚੋਣ ਵਿੱਚ ਪਟਿਆਲਾ ਬਲਾਕ ਦੇ ਪਿੰਡ ਕਰਹੇੜੀ ਵਿੱਚ ਸਰਪੰਚ ਤੇ ਰੱਖੜਾ ਦੇ ਵਾਰਡ ਨੰਬਰ 5, ਧਰੇੜੀ ਜੱਟਾਂ ਦੇ ਵਾਰਡ ਨੰਬਰ 4, ਭੇਡਪੁਰ ਦੇ ਵਾਰਡ ਨੰਬਰ 5 ਅਤੇ ਸੁਨਿਆਰਹੇੜੀ ਦੇ ਵਾਰਡ ਨੰਬਰ 4 ਅਤੇ 5, ਅਤੇ ਮਹਿਮਦਪੁਰ ਅਰਾਈ ਦੇ ਵਾਰਡ ਨੰਬਰ 1 ਵਿੱਚ ਪੰਚ ਦੀ ਚੋਣ ਹੋਵੇਗੀ।
ਉਹਨਾਂ ਦੱਸਿਆ ਕਿ ਸਨੌਰ ਬਲਾਕ ਵਿੱਚ ਸਰਪੰਚ ਦੀ ਚੋਣ ਫਤਹਿਪੁਰ ਰਾਜਪੂਤਾਂ ਵਿੱਚ ਹੋਵੇਗੀ। ਜਦਕਿ ਪੰਚ ਦੀ ਚੋਣ ਬਠੋਈ ਖੁਰਦ (ਵਾਰਡ ਨੰਬਰ 2), ਖਾਸੀਆਂ (ਵਾਰਡ ਨੰਬਰ 4) ਅਤੇ ਨਨਾਨਸੂ ਦੇ ਵਾਰਡ ਨੰਬਰ 4 ਵਿੱਚ ਪੰਚ ਦੀ ਚੋਣ ਹੋਵੇਗੀ। ਭੁਨਰਹੇੜੀ ਬਲਾਕ ਵਿੱਚ ਸਰਪੰਚ ਦੀ ਚੋਣ ਅਲੀਵਾਲ ਤੇ ਸਲੇਮਪੁਰ ਵਾਲੀਆ ਵਿੱਚ ਹੋਵੇਗੀ ਅਤੇ ਪੰਚ ਦੀ ਚੋਣ ਪਿੰਡ ਅਮੋਲੀ (ਵਾਰਡ ਨੰਬਰ 5), ਹੂਸੈਨਪੁਰ (ਵਾਰਡ ਨੰਬਰ 2), ਉਪਲੀ (ਵਾਰਡ ਨੰਬਰ 3), ਮਹਿਮਾ (ਵਾਰਡ ਨੰਬਰ 1 ਅਤੇ 2) ਵਿੱਚ ਹੋਵੇਗੀ ਜਦਕਿ ਰਾਜਪੁਰਾ ਬਲਾਕ ਵਿੱਚ ਸਰਪੰਚ ਦੀ ਚੋਣ ਅਲੂਣਾ, ਵਜੀਰਾਵਾਦ ਤੇ ਮਾਣਕਪੁਰ ਵਿੱਚ ਹੋਵੇਗੀ ਅਤੇ ਪੰਚ ਦੀ ਚੋਣ ਅਲੂਣਾ ਦੇ ਵਾਰਡ ਨੰਬਰ 1 ਤੇ 2, ਪੀਰਨਗਰ ਦੇ ਵਾਰਡ 1, ਮਾਣਕਪੁਰ ਦੇ ਵਾਰਡ ਨੰਬਰ 2, ਸਦਰੌਰ ਮਾਜਰੀ ਦੇ ਵਾਰਡ ਨੰਬਰ 1,2,4 ਭਟੀਹਰਾਸ ਤੇ ਅਮੀਰਪੁਰ ਦੇ ਵਾਰਡ ਨੰਬਰ 1 ਅਤੇ ਖਾਨਪੁਰ ਖਡਰ ਦੇ ਵਾਰਡ ਨੰਬਰ 4 ਵਿੱਚ ਹੋਵੇਗੀ। ਘਨੌਰ ਬਲਾਕ ‘ਚ ਸਰਪੰਚ ਦੀ ਚੋਣ ਘੁੰਗਰਾ ਤੇ ਬਘੋਰਾ ਵਿੱਚ ਹੋਵੇਗੀ ਤੇ ਪੰਚ ਦੀ ਚੋਣ ਘੱਗਰ ਸਰਾਂਏ (ਵਾਰਡ ਨੰਬਰ 7), ਰਾਮਨਗਰ ਸੈਣੀਆਂ (ਵਾਰਡ ਨੰਬਰ 4), ਮਰੀਹਣ (ਵਾਰਡ ਨੰਬਰ 5), ਲੋਹ ਸਿੰਬਲੀ (ਵਾਰਡ ਨੰਬਰ 7), ਸਰਾਲਾ ਕਲਾਂ (ਵਾਰਡ ਨੰਬਰ 3) ਵਿੱਚ ਹੋਵੇਗੀ।
ਸਮਾਣਾ ਬਲਾਕ ਵਿੱਚ ਪਿੰਡ ਕੋਟਲੀ ਵਿਖੇ ਸਰਪੰਚ ਦੀ ਚੋਣ ਹੋਵੇਗੀ ਅਤੇ ਪਿੰਡ ਕੋਟਲਾ ਨਸਰੂ (ਵਾਰਡ ਨੰਬਰ 2), ਅਸਰਪੁਰ ਤੇ ਰਾਜਗੜ੍ਹ ਵਾਰਡ ਨੰਬਰ 3 ਵਿੱਚ ਪੰਚ ਦੀ ਚੋਣ ਹੋਵੇਗੀ। ਪਾਤੜਾਂ ਬਲਾਕ ਵਿੱਚ ਗੋਬਿੰਦਪੁਰ ਸਾਗਰਾ, ਡੇਰਾ ਰਾਜਪੂਤਾਂ ਤੇ ਰਾਮਪੂਰਾ ਦੁਗਾਲ ਦੇ ਵਾਰਡ ਨੰਬਰ 1 ਵਿੱਚ ਪੰਚ ਦੀ ਚੋਣ ਹੋਵੇਗੀ ਜਦਕਿ ਨਾਭਾ ਬਲਾਕ ਵਿੱਚ ਪਿੰਡ ਵਰੇ ਤੇ ਰੋਹਟਾਂ ਵਿੱਚ ਵਾਰਡ ਨੰਬਰ 1, ਦੰਦਰਾਲਾ ਖਰੋੜ ਵਿੱਚ ਵਾਰਡ ਨੰਬਰ 6, ਪਿੰਡ ਤੂੰਗਾਂ ਦੇ ਵਾਰਡ ਨੰਬਰ 3 ਤੇ ਪਿੰਡ ਦਿੱਤੂਪੁਰ ਜੱਟਾਂ ਦੇ ਵਾਰਡ ਨੰਬਰ 5 ਵਿੱਚ ਪੰਚ ਦੀ ਚੋਣ ਹੋਵੇਗੀ।

Leave a Reply

Your email address will not be published. Required fields are marked *